ਕੀ ਆਉਣ ਵਾਲੀ ਹੈ ‘ਬਜਰੰਗੀ ਭਾਈਜਾਨ 2’? ਸਲਮਾਨ ਨੇੇ ਫਿਲਮ ਦੇ ਲੇਖਕ ਵੀ. ਵਿਜਯੇਂਦਰ ਨਾਲ ਕੀਤੀ ਮੁਲਾਕਾਤ!
Sunday, Apr 06, 2025 - 01:40 PM (IST)

ਮੁੰਬਈ- ਸਲਮਾਨ ਖਾਨ ਦੇਸ਼ ਦੇ ਸਭ ਤੋਂ ਚਹੇਤੇ ਸੁਪਰਸਟਾਰਜ਼ ਵਿਚੋਂ ਇਕ ਹਨ। ਉਨ੍ਹਾਂ ਦੀਆਂ ਫਿਲਮਾਂ ਦੀ ਲਿਸਟ ਵਿਚ ਕਈ ਧਮਾਕੇਦਾਰ ਅਤੇ ਯਾਦਗਾਰ ਫਿਲਮਾਂ ਸ਼ਾਮਲ ਹਨ। ਇਨ੍ਹਾਂ ਵਿਚੋਂ ਇਕ ਹੈ ‘ਬਜਰੰਗੀ ਭਾਈਜਾਨ’ ਜੋ ਸਾਲ 2015 ਵਿਚ ਰਿਲੀਜ਼ ਹੋਈ ਸੀ। ਇਹ ਫਿਲਮ ਸਿਰਫ ਇਕ ਬਲਾਕਬਸਟਰ ਨਹੀਂ ਸੀ, ਸਗੋਂ ਸਲਮਾਨ ਦੇ ਕਰੀਅਰ ਦੇ ਸਭ ਤੋਂ ਵਧੀਆ ਪ੍ਰਦਰਸ਼ਨਾਂ ਵਿਚੋਂ ਇਕ ਮੰਨੀ ਜਾਂਦੀ ਹੈ। ਇਸ ਫਿਲਮ ਵਿਚ ਇਮੋਸ਼ਨ, ਡਰਾਮਾ ਅਤੇ ਇਕ ਮਜਬੂਤ ਮੈਸੇਜ ਸਭ ਕੁਝ ਸੀ। ਇਸ ਸ਼ਾਨਦਾਰ ਕਹਾਣੀ ਅਤੇ ਪ੍ਰਫਾਰਮੈਂਸ ਲਈ ਫਿਲਮ ਨੂੰ 63ਵੇਂ ਨੈਸ਼ਨਲ ਫਿਲਮ ਐਵਾਰਡਜ਼ ਵਿਚ ਬੈੱਸਟ ਪਾਪੂਲਰ ਫਿਲਮ ਪ੍ਰੋਵਾਈਡਿੰਗ ਹੋਲਸਮ ਐਂਟਰਟੇਨਮੈਂਟ ਦਾ ਐਵਾਰਡ ਵੀ ਮਿਲਿਆ ਸੀ।
ਸਲਮਾਨ ਖਾਨ ਦੇ ਫੈਨਜ਼ ਸਾਲਾਂ ਤੋਂ ‘ਬਜਰੰਗੀ ਭਾਈਜਾਨ’ ਦੇ ਸੀਕਵਲ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਅਤੇ ਹੁਣ ਲੱਗ ਰਿਹਾ ਹੈ ਕਿ ਉਨ੍ਹਾਂ ਦੀ ਇਹ ਖਾਹਿਸ਼ ਛੇਤੀ ਪੂਰੀ ਹੋ ਸਕਦੀ ਹੈ। ਖਬਰਾਂ ਦੀਆਂ ਮੰਨੀਏ ਤਾਂ ਸਲਮਾਨ ਹੁਣੇ ਜਿਹੇ ਫਿਲਮ ਦੇ ਲੇਖਕ ਵੀ. ਵਿਜਯੇਂਦਰ ਪ੍ਰਸਾਦ ਨੂੰ ਮਿਲੇ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ‘ਬਜਰੰਗੀ ਭਾਈਜਾਨ 2’ ਨੂੰ ਲੈ ਕੇ ਗੱਲਬਾਤ ਸ਼ੁਰੂ ਹੋ ਚੁੱਕੀ ਹੈ। ਇਕ ਇੰਡਸਟਰੀ ਸੋਰਸ ਮੁਤਾਬਕ ਸਲਮਾਨ ਨੇ ਕੁਝ ਦਿਨ ਪਹਿਲਾਂ ਵੀ. ਵਿਜਯੇੇਂਦਰ ਪ੍ਰਸਾਦ ਨਾਲ ਮੁਲਾਕਾਤ ਕੀਤੀ ਸੀ। ਦੋਵਾਂ ਨੇ ਇਕ ਆਈਡੀਆ ’ਤੇ ਗੱਲ ਕੀਤੀ ਹੈ ਅਤੇ ਚਰਚਾ ਇਸ ਦਿਸ਼ਾ ’ਚ ਚੱਲ ਰਹੀ ਹੈ ਕਿ ਇਹ ‘ਬਜਰੰਗੀ ਭਾਈਜਾਨ 2’ ਲਈ ਹੋ ਸਕਦੀ ਹੈ। ਨਾਲ ਹੀ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਸ ਪ੍ਰਾਜੈਕਟ ਵਿਚ ਡਾਇਰੈਕਟਰ ਕਬੀਰ ਖਾਨ ਵੀ ਜੁੜ ਸਕਦੇ ਹਨ। ਯਾਨੀ ਸਲਮਾਨ, ਵਿਜਯੇਂਦਰ ਪ੍ਰਸਾਦ ਅਤੇ ਕਬੀਰ ਖਾਨ ਦੀ ਤਿਕੜੀ ਇਕ ਵਾਰ ਫਿਰ ਇਕੱਠੀ ਆ ਸਕਦੀ ਹੈ।