ਪ੍ਰਿੰਸ ਨਰੂਲਾ ਨੇ ਲਾਡਲੀ ਧੀ ਦੀ ਸਾਂਝੀ ਕੀਤੀ ਪਿਆਰੀ ਝਲਕ, ਵੇਖ ਲੋਕਾਂ ਨੂੰ ਵੀ ਆਇਆ ਪਿਆਰ
Saturday, Jan 04, 2025 - 12:48 PM (IST)
ਐਂਟਰਟੇਨਮੈਂਟ ਡੈਸਕ- ਮਸ਼ਹੂਰ ਅਦਾਕਾਰ ਪ੍ਰਿੰਸ ਨਰੂਲਾ ਤੇ ਅਦਾਕਾਰਾ ਯੁਵਿਕਾ ਚੌਧਰੀ ਪਿਛਲੇ ਸਾਲ ਹੀ ਇਕ ਨੰਨ੍ਹੀ ਪਰੀ ਦੇ ਮਾਤਾ-ਪਿਤਾ ਬਣੇ ਹਨ। ਹਾਲ ਹੀ 'ਚ ਪ੍ਰਿੰਸ ਨਰੂਲਾ ਨੇ ਆਪਣੀ ਲਾਡਲੀ ਧੀਆਂ ਦੀਆਂ ਕੁਝ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਵਾਇਰਲ ਹੋ ਰਹੀਆਂ ਹਨ।
ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਫੈਨਜ਼ ਕੁਮੈਂਟ ਕਰਕੇ ਪਿਓ-ਧੀ ਦੀ ਬੌਂਡਿੰਗ ਦੀ ਤਾਰੀਫ਼ ਕਰ ਰਹੇ ਹਨ ਅਤੇ ਨਾਲ ਹੀ ਪ੍ਰਿੰਸ ਨੂੰ ਵਧਾਈਆਂ ਦੇ ਰਹੇ ਹਨ।