ਅਸੀਮ ਨਾਲ ਵਿਆਹ ਦੀਆਂ ਖ਼ਬਰਾਂ ਵਿਚਾਲੇ ਹਿਮਾਂਸ਼ੀ ਨੇ ਕਿਹਾ, ‘ਸਾਡੇ ਧਰਮ ਅਲੱਗ, ਰਿਸ਼ਤੇ ਨੂੰ ਸਮਾਂ ਚਾਹੀਦਾ’

1/5/2021 2:27:25 PM

ਮੁੰਬਈ (ਬਿਊਰੋ)– ‘ਬਿੱਗ ਬੌਸ 13’ ਦੌਰਾਨ ਅਸੀਮ ਰਿਆਜ਼ ਤੇ ਹਿਮਾਂਸ਼ੀ ਖੁਰਾਣਾ ਇਕ-ਦੂਜੇ ਦੇ ਨਜ਼ਦੀਕ ਆਏ ਸਨ। ਇਸ ਸ਼ੋਅ ਦੌਰਾਨ ਦੋਵੇਂ ਇੰਨਾ ਘੁਲ-ਮਿਲ ਗਏ ਕਿ ਹਿਮਾਂਸ਼ੀ ਖੁਰਾਣਾ ਨੇ ਆਪਣੇ ਮੰਗੇਤਰ ਨਾਲ ਸਾਰੇ ਰਿਸ਼ਤੇ ਖਤਮ ਕਰ ਲਏ ਸਨ। ਸ਼ੋਅ ਖਤਮ ਹੋਣ ਤੋਂ ਬਾਅਦ ਅਸੀਮ ਰਿਆਜ਼ ਤੇ ਹਿਮਾਂਸ਼ੀ ਖੁਰਾਣਾ ਨੇ ਇਕ-ਦੂਜੇ ਨਾਲ ਰੱਜ ਕੇ ਸਮਾਂ ਬਤੀਤ ਕੀਤਾ ਪਰ ਕੁਝ ਦਿਨਾਂ ਤੋਂ ਦੋਵਾਂ ਵਿਚਾਲੇ ਤਕਰਾਰ ਦੀਆਂ ਖ਼ਬਰਾਂ ਸਾਹਮਣੇ ਆਉਣ ਲੱਗੀਆਂ ਹਨ।

ਹਿਮਾਂਸ਼ੀ ਖੁਰਾਣਾ ਤੇ ਅਸੀਮ ਰਿਆਜ਼ ਬਿਨਾਂ ਇਕ-ਦੂਜੇ ਦਾ ਨਾਂ ਲਏ ਸੋਸ਼ਲ ਮੀਡੀਆ ’ਤੇ ਅਜੀਬੋ-ਗਰੀਬ ਪੋਸਟਾਂ ਸਾਂਝੀਆਂ ਕਰ ਰਹੇ ਹਨ। ਇਨ੍ਹਾਂ ਪੋਸਟਾਂ ਨੂੰ ਦੇਖਣ ਤੋਂ ਬਾਅਦ ਹਰ ਕੋਈ ਇਹੀ ਅੰਦਾਜ਼ਾ ਲਗਾਉਂਦਾ ਹੈ ਕਿ ਦੋਵਾਂ ਨੇ ਇਕ-ਦੂਜੇ ਨੂੰ ਟਾਰਗੇਟ ਕਰਕੇ ਹੀ ਸਾਰੀਆਂ ਗੱਲਾਂ ਲਿਖੀਆਂ ਹਨ।

 
 
 
 
 
 
 
 
 
 
 
 
 
 
 
 

A post shared by Himanshi Khurana 👑 (@iamhimanshikhurana)

ਖੈਰ ਹੁਣ ਹਿਮਾਂਸ਼ੀ ਖੁਰਾਣਾ ਨੇ ਅਸੀਮ ਰਿਆਜ਼ ਤੇ ਆਪਣੇ ਰਿਸ਼ਤੇ ਨੂੰ ਲੈ ਕੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ। ਇਕ ਇੰਟਰਵਿਊ ’ਚ ਹਿਮਾਂਸ਼ੀ ਨੇ ਆਪਣੇ ਵਿਆਹ ਨੂੰ ਲੈ ਕੇ ਬਿਆਨ ਦਿੱਤਾ ਹੈ ਤੇ ਕਿਹਾ ਹੈ ਕਿ ਅਜੇ ਉਹ ਇਨ੍ਹਾਂ ਸਾਰੀਆਂ ਚੀਜ਼ਾਂ ਬਾਰੇ ਬਿਲਕੁਲ ਵੀ ਨਹੀਂ ਸੋਚ ਰਹੀ ਹੈ। ਹਿਮਾਂਸ਼ੀ ਖੁਰਾਣਾ ਦਾ ਕਹਿਣਾ ਹੈ, ‘ਪਹਿਲਾਂ ਲੋਕਾਂ ਨੂੰ ਸਾਡੇ ਰਿਸ਼ਤੇ ’ਤੇ ਸ਼ੱਕ ਸੀ, ਹੁਣ ਇਹ ਸਭ ਬੋਲ ਰਹੇ ਹਨ। ਅਸੀਂ ਜਲਦੀ ’ਚ ਨਹੀਂ ਹਾਂ। ਅਜੇ ਅਸੀਂ ਆਪਣੇ ਕਰੀਅਰ ’ਤੇ ਧਿਆਨ ਦੇ ਰਹੇ ਹਾਂ ਤੇ ਅਸੀਂ ਇਕ-ਦੂਜੇ ਦੇ ਨਾਲ ਹਾਂ। ਸਾਡੇ ਧਰਮ ਅਲੱਗ ਹਨ। ਸਾਡਾ ਪਰਿਵਾਰ ਸਾਡੇ ਨਾਲ ਖੁਸ਼ ਹੈ ਪਰ ਸਾਡੇ ਰਿਸ਼ਤੇ ਨੂੰ ਸਮਾਂ ਚਾਹੀਦਾ ਹੈ।’

 
 
 
 
 
 
 
 
 
 
 
 
 
 
 
 

A post shared by Asim Riaz 👑 (@asimriaz77.official)

ਗੀਤਾਂ ’ਚ ਇਕੱਠੇ ਆ ਚੁੱਕੇ ਨੇ ਨਜ਼ਰ
‘ਬਿੱਗ ਬੌਸ 13’ ਤੋਂ ਬਾਅਦ ਅਸੀਮ ਤੇ ਹਿਮਾਂਸ਼ੀ ਨੇ 4 ਗੀਤਾਂ ’ਚ ਇਕੱਠਿਆਂ ਕੰਮ ਕੀਤਾ ਹੈ। ਦੋਵਾਂ ਨੂੰ ‘ਕੱਲਾ ਸੋਹਣਾ ਨਈ’, ‘ਖਿਆਲ ਰੱਖਿਆ ਕਰ’ ਤੇ ‘ਦਿਲ ਕੋ ਮੈਨੇ ਦੀ ਕਸਮ’ ਤੇ ‘ਅਫਸੋਸ ਕਰੋਗੇ’ ’ਚ ਦੇਖਿਆ ਜਾ ਚੁੱਕਾ ਹੈ। ਇਨ੍ਹਾਂ ਚਾਰੇ ਗੀਤਾਂ ’ਚ ਹੀ ਦਰਸ਼ਕਾਂ ਨੇ ਅਸੀਮ ਤੇ ਹਿਮਾਂਸ਼ੀ ਦੀ ਕੈਮਿਸਟਰੀ ਨੂੰ ਕਾਫੀ ਪਸੰਦ ਕੀਤਾ ਸੀ।

ਅਕਸਰ ਟਰੈਂਡ ’ਚ ਰਹਿੰਦੇ ਨੇ ਅਸੀਮ ਤੇ ਹਿਮਾਂਸ਼ੀ
ਪ੍ਰਸ਼ੰਸਕਾਂ ਨੇ ਅਸੀਮ ਤੇ ਹਿਮਾਂਸ਼ੀ ਨੂੰ ‘ਅਸੀਮਾਂਸ਼ੀ’ ਨਾਂ ਦਿੱਤਾ ਹੈ। ‘ਬਿੱਗ ਬੌਸ 13’ ਨੂੰ ਖਤਮ ਹੋਏ ਇਕ ਸਾਲ ਬੀਤ ਚੁੱਕਾ ਹੈ ਪਰ ਅੱਜ ਵੀ ਅਸੀਮ ਤੇ ਹਿਮਾਂਸ਼ੀ ਸੋਸ਼ਲ ਮੀਡੀਆ ’ਤੇ ਛਾਏ ਰਹਿੰਦੇ ਹਨ। ਫਿਲਹਾਲ ਤਾਂ ਦੇਖਣਾ ਇਹ ਹੋਵੇਗਾ ਕਿ ਹਿਮਾਂਸ਼ੀ ਵਾਂਗ ਅਸੀਮ ਕਦੋਂ ਆਪਣੇ ਰਿਸ਼ਤੇ ਨੂੰ ਲੈ ਕੇ ਖੁੱਲ੍ਹ ਕੇ ਸਾਹਮਣੇ ਆਉਣਗੇ।

ਨੋਟ– ਅਸੀਮ ਤੇ ਹਿਮਾਂਸ਼ੀ ਦੀ ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor Rahul Singh