‘ਸਚਿਟਸ ਕ੍ਰੀਕ’, ‘ਸਕਸੈਸ਼ਨ’ ਅਤੇ ‘ਵਾਚਮੈਨ’ ਨੇ ਕੀਤਾ ਐਮੀ ਐਵਾਰਡਜ਼ ’ਤੇ ਕਬਜ਼ਾ

Wednesday, Sep 23, 2020 - 11:12 AM (IST)

‘ਸਚਿਟਸ ਕ੍ਰੀਕ’, ‘ਸਕਸੈਸ਼ਨ’ ਅਤੇ ‘ਵਾਚਮੈਨ’ ਨੇ ਕੀਤਾ ਐਮੀ ਐਵਾਰਡਜ਼ ’ਤੇ ਕਬਜ਼ਾ

ਲਾਸ ਏਂਜਲਸ - ਕੋਰੋਨਾ ਮਹਾਮਾਰੀ ਵਿਚਾਲੇ ਮਨੋਰੰਜਨ ਦੀ ਦੁਨੀਆ ਦੇ ਵੱਡੇ ਸਮਾਰੋਹਾਂ ’ਚ ਸ਼ਾਮਲ ਐਮੀ ਐਵਾਰਡ-2020 ਦਾ ਆਯੋਜਨ ਆਨਲਾਈਨ ਕੀਤਾ ਗਿਆ। ਕਾਮੇਡੀ ਸ਼੍ਰੇਣੀ ’ਚ ‘ਸਚਿਟਸ ਕ੍ਰੀਕ’, ਡਰਾਮਾ ਸ਼੍ਰੇਣੀ ’ਚ ‘ਸਕਸੈਸ਼ਨ’ ਅੇਤ ਲਿਮਟਿਡ ਸੀਰੀਜ਼ ਦੀ ਸ਼੍ਰੇਣੀ ’ਚ ‘ਵਾਚਮੈਨ’ ਨੇ ਸਭ ਤੋਂ ਜ਼ਿਆਦਾ ਐਮੀ ਐਵਾਰਡਜ਼ ’ਤੇ ਕਬਜ਼ਾ ਕੀਤਾ।

ਇਹ ਸਮਾਰੋਹ ਪਹਿਲਾਂ ਮਾਈਕ੍ਰੋਸਾਫਟ ਥੀਏਟਰ ’ਚ ਆਯੋਜਿਤ ਹੋਣ ਵਾਲਾ ਸੀ ਪਰ ਆਯੋਜਕਾਂ ਨੇ ਜੁਲਾਈ ’ਚ ਐਲਾਨ ਕੀਤਾ ਸੀ ਕਿ ਇਸ ਦਾ ਆਯੋਜਨ ਜਿਮੀ ਕਿਮੇਲ ਦੀ ਮੇਜ਼ਬਾਨੀ ’ਚ ਆਨਲਾਈਨ ਹੋਵੇਗਾ। ਸ਼ੋਅ ‘ਵਾਚਮੈਨ’ ਦੇ ਕੋਲ ਨਾਮਜ਼ਦਗੀ ਤਾਂ ਬਹੁਤ ਸੀ ਪਰ ਰੇਜਿਨਾ ਕਿੰਗ ਨਾ ਆਉਟਸਟੈਂਡਿੰਗ ਲੀਡ ਐਕਟਰੈੱਸ ਦਾ ਪੁਰਸਕਾਰ ਜਿੱਤਿਆ। ਅਦਾਕਾਰਾ ਲਗਭਗ 4 ਸਾਲ ਤੋਂ ਐਮੀ ਐਵਾਰਡ ਜਿੱਤ ਰਹੀ ਹੈ। (ਪਿਛਲੇ ਸਾਲ ਉਸਨੇ ਆਸਕਰ ਐਵਾਰਡ ਜਿੱਤਿਆ ਸੀ) ਇਸ ਜਿੱਤ ਦੇ ਨਾਲ ਉਨ੍ਹਾਂ ਦਾ ਮਾਣ-ਸਨਮਾਨ ਵਧਿਆ ਹੈ।
‘ਐਵੇਂਜਰਸ’ ਦੇ ‘ਹਲਕ’, ਮਾਰਕ ਰੁਫੱਲੋ ਨੇ ਕਈ ਕਾਰਣਾਂ ਨਾਲ ਲੋਕਾਂ ਦਾ ਦਿਲ ਜਿੱਤਿਆ ਹੈ। ਉਨ੍ਹਾਂ ਨੇ ਵਾਂਝਿਆਂ ਦੀ ਮੱਦਦ ਲੈ ਕੇ ਇਕ ਭਾਸ਼ਣ ਦਿੱਤਾ ਜਿਸਦੇ ਲਈ ਲੋਕਾਂ ਨੇ ਉਨ੍ਹਾਂ ਦੀ ਬਹੁਤ ਸ਼ਲਾਘਾ ਕੀਤੀ। ਉਨ੍ਹਾਂ ਨੇ ‘ਲੋਗਨ’ ਦੇ ਅਦਾਕਾਰ ਹਿਊ ਜੈਕਮੈਨ ਨੂੰ ਪਛਾੜਦੇ ਹੋਏ ‘ਆਈ ਨੋ ਦਿਸ ਮਚ ਇਜ ਟਰੂ’ ਲਈ ਆਉਟਸਟੈਡਿੰਗ ਲੀਡ ਐਕਟਰ ਦਾ ਖਿਤਾਬ ਆਪਣੇ ਨਾਂ ਕੀਤਾ।
‘ਮਿਸਿਜ ਅਮਰੀਕਾ’ ਲਈ ਉਜੋ ਅਡੂਬਾ ਨੇ ਆਉਟਸਟੈਂਡਿੰਗ ਸਪੋਰਟਿੰਗ ਐਕਟੈੱਸ ਦਾ ਖਿਤਾਬ ਆਪਣੇ ਨਾਂ ਕੀਤਾ। ਫਿਲਮ ਪ੍ਰਸ਼ੰਸਕਾਂ ਨੇ ਉਨ੍ਹਾਂ ਦੀ ਜਿੱਤ ’ਤੇ ਉਨ੍ਹਾਂ ਨੂੰ ਵਧਾਈ ਦਿੱਤੀ। ‘ਯੂਫੋਰੀਆ’ ਲਈ ਜੈਂਡੇਯਾ ਨੂੰ ਬਿਹਤਰੀਨ ਮੁੱਖ ਨਾਇਕਾ ਦਾ ਖਿਤਾਬ ਮਿਲਿਆ, ਜਿਸ ਨਾਲ ਸਿਰਫ ਉਹ ਹੀ ਖੁਸ਼ ਨਹੀਂ ਸੀ ਸਗੋਂ ਉਨ੍ਹਾਂ ਦੇ ਪ੍ਰਸ਼ੰਸਕ ਵੀ ਬਹੁਤ ਖੁਸ਼ ਦਿਖੇ। ਇਸਦੇ ਨਾਲ ਹੀ ਉਹ ਦੂਸਰੀ ਅਸ਼ਵੇਤ ਅਦਾਕਾਰਾ ਬਣ ਗਈ ਹੈ ਜਿਸਨੇ ਵਾਓਲ ਡੇਵਿਸ ਤੋਂ ਬਾਅਦ ਇਹ ਪੁਰਸਕਾਰ ਜਿੱਤਿਆ ਹੈ। ਸਚਿਟਸ ਕ੍ਰੀਕ ਨੂੰ 8 ਪੁਰਸਕਾਰਾਂ ਲਈ ਨਾਮਜ਼ਦ ਕੀਤਾ ਗਿਆ ਸੀ ਜਿਸ ਵਿਚੋਂ ਇਸਨੇ 7 ਜਿੱਤੇ ਹਨ।
ਕਾਮੇਡੀ ਸੈਕਸ਼ਨ ’ਚ ਸਾਰੇ ਚੋਟੀ ਦੇ ਪੁਰਸਕਾਰ ਆਪਣੇ ਨਾਂ ਕਰ ਕੇ ‘ਸਚਿਟਸ ਕ੍ਰੀਕ ਨੇ ਇਤਿਹਾਸ ਰੱਚਿਆ ਹੈ। ਬਿਹਤਰੀਨ ਕਾਮੇਡੀ ਸੀਰੀਜ਼ ਦੇ ਪੁਰਸਕਾਰ ਤੋਂ ਲੈਕੇ ਮੁੱਖ ਅਦਾਕਾਰ ਅਤੇ ਅਦਾਕਾਰਾ ਦਾ ਪੁਰਸਕਾਰ ਵੀ ਇਸ ਸੀਰੀਜ਼ ਨੇ ਹੀ ਓਗੇਂਸ ਲੇਵੀ ਅਤੇ ਕੈਥਰੀਨ ਓ. ਹਾਰਾ ਨੇ ਆਪਣੇ ਨਾਂ ਕੀਤਾ।

 


author

sunita

Content Editor

Related News