77 ਸਾਲ ਦੀ ਹੋਈ ''ਡਰੀਮ ਗਰਲ'', ਜਾਣੋ ਕਿਹੋ ਜਿਹਾ ਰਿਹਾ ਫ਼ਿਲਮਾਂ ਤੋਂ ਲੈ ਕੇ ਸੰਸਦ ਤੱਕ ਦਾ ਸਫ਼ਰ
Thursday, Oct 16, 2025 - 10:34 AM (IST)

ਐਂਟਰਟੇਨਮੈਂਟ ਡੈਸਕ- ਹਿੰਦੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਹੇਮਾ ਮਾਲਿਨੀ ਖੂਬਸੂਰਤ ਅਭਿਨੇਤਰੀਆਂ ’ਚੋਂ ਇਕ ਹੈ। ਅਦਾਕਾਰਾ ਅੱਜ ਆਪਣਾ 77ਵਾਂ ਜਨਮਦਿਨ ਮਨਾਉਣ ਰਹੀ ਹੈ। ਹੇਮਾ ਨੇ ਆਪਣੇ ਫ਼ਿਲਮੀ ਕਰੀਅਰ ’ਚ ਕਈ ਹਿੱਟ ਫ਼ਿਲਮਾਂ ਕੀਤੀਆਂ ਹਨ, ਜਿਨ੍ਹਾਂ ’ਚੋਂ ਜ਼ਿਆਦਾਤਰ ਪਤੀ ਧਰਮਿੰਦਰ ਨਾਲ ਹਨ। ਦੋਹਾਂ ਨੇ ਕਈ ਫ਼ਿਲਮਾਂ 'ਚ ਇਕੱਠੇ ਕੰਮ ਕੀਤਾ। ਇਕ-ਦੂਜੇ ਨਾਲ ਕੰਮ ਕਰਨ ਦੌਰਾਨ ਦੋਵਾਂ ਨੂੰ ਪਿਆਰ ਹੋ ਗਿਆ ਅਤੇ ਧਰਮਿੰਦਰ ਨੇ ਹੇਮਾ ਨਾਲ ਦੂਜਾ ਵਿਆਹ ਕਰ ਲਿਆ।
ਇਹ ਵੀ ਪੜ੍ਹੋ: ਮਨੋਰੰਜਨ ਜਗਤ ਤੋਂ ਮੁੜ ਆਈ ਮੰਦਭਾਗੀ ਖਬਰ, ਹੁਣ ਇਸ ਮਸ਼ਹੂਰ ਅਦਾਕਾਰਾ ਨੇ ਦੁਨੀਆ ਨੂੰ ਕਿਹਾ ਅਲਵਿਦਾ
ਹੇਮਾ ਨਾਲ ਵਿਆਹ ਕਰਾਉਣ ਲਈ ਧਰਮਿੰਦਰ ਨੇ ਕਬੂਲਿਆ ਇਸਲਾਮ
1980 ’ਚ ਦੋਵਾਂ ਦਾ ਵਿਆਹ ਹੋਇਆ ਸੀ। ਹਿੰਦੂ ਮੈਰਿਜ ਐਕਟ ਮੁਤਾਬਕ ਪਹਿਲੀ ਪਤਨੀ ਦੇ ਹੁੰਦੇ ਦੂਜਾ ਵਿਆਹ ਸੰਭਵ ਨਹੀਂ ਸੀ, ਇਸ ਲਈ ਧਰਮਿੰਦਰ ਨੇ ਇਸਲਾਮ ਕਬੂਲ ਕਰ ਲਿਆ ਅਤੇ ਉਸ ਤੋਂ ਬਾਅਦ ਹੇਮਾ ਨਾਲ ਵਿਆਹ ਕਰਵਾ ਲਿਆ। ਹੇਮਾ ਨਾਲ ਵਿਆਹ ਕਰਨ ਲਈ ਧਰਮਿੰਦਰ ਨੇ ਨਾ ਸਿਰਫ਼ ਆਪਣਾ ਧਰਮ ਬਦਲਿਆ, ਸਗੋਂ ਉਨ੍ਹਾਂ ਨੇ ਅਦਾਕਾਰਾ ਲਈ ਆਪਣਾ ਪਸੰਦੀਦਾ ਨਾਨ-ਵੈਜ ਖਾਣਾ ਵੀ ਛੱਡ ਦਿੱਤਾ। ਇਸ ਗੱਲ ਦਾ ਖ਼ੁਲਾਸਾ ਦੋਵਾਂ ਦੀ ਧੀ ਈਸ਼ਾ ਦਿਓਲ ਨੇ ਇਕ ਇੰਟਰਵਿਊ ’ਚ ਕੀਤਾ ਸੀ। ਇਸ਼ਾ ਨੇ ਦੱਸਿਆ ਸੀ ਕਿ ਮੇਰੇ ਪਿਤਾ ਨੇ ਮਾਂ ਲਈ ਖਾਣ-ਪੀਣ ਦੀਆਂ ਆਦਤਾਂ ਬਦਲ ਦਿੱਤੀਆਂ ਸਨ। ਇਸ ਲਈ ਉਨ੍ਹਾਂ ਦਾ ਵਿਆਹ ਨਾ ਸਿਰਫ਼ ਮੇਰੇ ਲਈ ਸਗੋਂ ਪੂਰੀ ਦੁਨੀਆ ਲਈ ਪ੍ਰੇਰਨਾਦਾਇਕ ਹੈ।
ਇਹ ਵੀ ਪੜ੍ਹੋ: 25 ਸਾਲਾ ਗਾਇਕਾ ਲੜੇਗੀ ਵਿਧਾਨਸਭਾ ਚੋਣਾਂ ! ਭਾਜਪਾ ਨੇ ਦਿੱਤੀ ਟਿਕਟ, ਦੇਖੋ ਪੂਰੀ ਲਿਸਟ
ਹੇਮਾ ਮਾਲਿਨੀ ਦੀ ਜਾਇਦਾਦ
ਹੇਮਾ ਮਾਲਿਨੀ ਇਸ ਸਮੇਂ ਰਾਜਨੀਤੀ ਵਿੱਚ ਸਰਗਰਮ ਹੈ ਅਤੇ ਮਥੁਰਾ ਤੋਂ ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਹੈ। ਨਾਮਜ਼ਦਗੀ ਦੌਰਾਨ ਦਾਇਰ ਕੀਤੇ ਗਏ ਹਲਫ਼ਨਾਮੇ ਅਨੁਸਾਰ, ਉਨ੍ਹਾਂ ਦੀ ਕੁੱਲ ਜਾਇਦਾਦ ₹122.19 ਕਰੋੜ ਹੈ ਅਤੇ ਕੁੱਲ ਜਾਇਦਾਦ ₹123.6 ਕਰੋੜ ਹੈ।
ਇਹ ਵੀ ਪੜ੍ਹੋ: ਮਸ਼ਹੂਰ ਗਾਇਕ ਦੀ ਮੌਤ ਦੇ ਮਾਮਲੇ 'ਚ ਵੱਡੀ ਕਾਰਵਾਈ ! 5 ਮੁਲਜ਼ਮਾਂ ਨੂੰ ਭੇਜਿਆ ਗਿਆ ਜੇਲ੍ਹ
ਫ਼ਿਲਮੀ ਕਰੀਅਰ
ਹੇਮਾ ਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਇਕ ਤਾਮਿਲ ਫ਼ਿਲਮ ਨਾਲ ਕੀਤੀ ਸੀ। ਆਪਣੀ ਪਹਿਲੀ ਫ਼ਿਲਮ ਮਿਲਣ ਤੱਕ ਦਾ ਉਨ੍ਹਾਂ ਦਾ ਸਫ਼ਰ ਉਤਰਾਅ-ਚੜ੍ਹਾਅ ਨਾਲ ਭਰਿਆ ਰਿਹਾ। ਹੇਮਾ ਫ਼ਿਲਮਾਂ ਲਈ ਆਡੀਸ਼ਨ ਦੇਣ ਜਾਂਦੀ ਸੀ ਪਰ ਰਿਜੈਕਟ ਹੋ ਗਈ। ਜਦੋਂ ਹੇਮਾ ਨੂੰ ਪਹਿਲੀ ਵਾਰ ਤਾਮਿਲ ਫ਼ਿਲਮ '’ਚ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਫ਼ਿਲਮ ਨਿਰਦੇਸ਼ਕ ਨੇ ਉਨ੍ਹਾਂ ਨੂੰ ਇਹ ਕਹਿ ਕੇ ਠੁਕਰਾ ਦਿੱਤਾ ਕਿ ਉਹ ਬਹੁਤ ਪਤਲੀ ਹੈ ਅਤੇ ਹੀਰੋਇਨ ਨਹੀਂ ਬਣ ਸਕਦੀ। ਇਸ ਗੱਲ ਤੋਂ ਉਸ ਦੀ ਮਾਂ ਬਹੁਤ ਦੁੱਖ ਹੋਈ ਪਰ ਹੇਮਾ ਨੂੰ ਇਸ ਗੱਲ ਤੋਂ ਰਾਹਤ ਮਿਲੀ ਕਿ ਉਨ੍ਹਾਂ ਨੂੰ ਹੁਣ ਫ਼ਿਲਮਾਂ ’ਚ ਕੰਮ ਨਹੀਂ ਕਰਨਾ ਪਵੇਗਾ। ਪਰ ਜਦੋਂ ਹੇਮਾ ਨੇ ਆਪਣੀ ਮਾਂ ਨੂੰ ਇਨ੍ਹਾਂ ਗੱਲਾਂ ਤੋਂ ਦੁਖੀ ਅਤੇ ਪਰੇਸ਼ਾਨ ਦੇਖਿਆ ਤਾਂ ਉਨ੍ਹਾਂ ਨੇ ਮਨ ’ਚ ਫੈਸਲਾ ਕੀਤਾ ਕਿ ਮੈਂ ਐਕਟਿੰਗ ਕਰਕੇ ਦਿਖਾਵਾਂਗੀ ਅਤੇ ਮੇਰਾ ਨਾਂ ਵੀ ਹੇਮਾ ਮਾਲਿਨੀ ਹੀ ਰਹੇਗਾ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਤਾਮਿਲ ਫ਼ਿਲਮਾਂ ’ਚ ਛੋਟੇ ਰੋਲ ਕੀਤੇ।
ਇਹ ਵੀ ਪੜ੍ਹੋ: ਕੌਣ ਬਣੇਗਾ ਕਰੋੜਪਤੀ 'ਚ ਉੱਠੀ ਪੰਜਾਬ ਦੇ ਹੜ੍ਹ ਦੀ ਗੱਲ, ਦਿਲਜੀਤ ਦੌਸਾਂਝ ਕਰਨਗੇ ਜਿੱਤੀ ਹੋਈ ਰਕਮ ਦਾਨ
ਹੇਮਾ ਦਾ ਸਿਆਸੀ ਸਫਰ
ਫ਼ਿਲਮਾਂ ’ਚ ਕਾਫ਼ੀ ਨਾਮ ਕਮਾਉਣ ਤੋਂ ਬਾਅਦ ਹੇਮਾ ਮਾਲਿਨੀ ਨੇ ਰਾਜਨੀਤੀ ਵੱਲ ਰੁਖ ਕੀਤਾ। ਉਹ 2004 ’ਚ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋਈ। ਇਸ ਤੋਂ ਬਾਅਦ ਉਹ ਇਸ ਪਾਰਟੀ ਦੇ ਸਮਰਥਨ ਨਾਲ ਰਾਜ ਸਭਾ ਦੀ ਮੈਂਬਰ ਵੀ ਬਣੀ। ਰਾਜ ਸਭਾ ਦਾ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ ਹੇਮਾ 2 ਵਾਰ ਲੋਕ ਸਭਾ ਮੈਂਬਰ ਵੀ ਚੁਣੀ ਗਈ ਸੀ। ਉਨ੍ਹਾਂ ਨੇ 2014 ’ਚ ਪਹਿਲੀ ਵਾਰ ਮਥੁਰਾ ਤੋਂ ਚੋਣ ਲੜੀ ਅਤੇ ਜਿੱਤੀ। ਫਿਰ 2019 ਅਤੇ 2024 ਵਿਚ ’ਚ ਮੁੜ ਇਸੇ ਸੀਟ ਤੋਂ ਜਿੱਤ ਦਰਜ ਕੀਤੀ ਅਤੇ ਐੱਮ.ਪੀ. ਬਣੀ।
ਇਹ ਵੀ ਪੜ੍ਹੋ: ਰਾਜਵੀਰ ਜਵੰਦਾ ਦੇ ਸੋਸ਼ਲ ਮੀਡੀਆ 'ਤੇ ਪਰਿਵਾਰ ਨੇ ਪਾਈ ਭਾਵੁਕ ਪੋਸਟ, ਸਭ ਦੀਆਂ ਅੱਖਾਂ ਹੋਈਆਂ ਨਮ