ਤਿੰਨ ਸਾਲ ਪਹਿਲਾਂ ਚੋਰੀ ਹੋਈ ਮੰਗਣੀ ਦੀ ਅੰਗੂਠੀ ਲਿਲੀ ਕੋਲਿਨਜ਼ ਨੂੰ ਮਿਲੀ ਵਾਪਸ, ਅਦਾਕਾਰਾ ਨੇ ਫਲਾਂਟ ਕੀਤੀ ਰਿੰਗ

Saturday, Mar 07, 2026 - 05:04 PM (IST)

ਤਿੰਨ ਸਾਲ ਪਹਿਲਾਂ ਚੋਰੀ ਹੋਈ ਮੰਗਣੀ ਦੀ ਅੰਗੂਠੀ ਲਿਲੀ ਕੋਲਿਨਜ਼ ਨੂੰ ਮਿਲੀ ਵਾਪਸ, ਅਦਾਕਾਰਾ ਨੇ ਫਲਾਂਟ ਕੀਤੀ ਰਿੰਗ

ਲਾਸ ਏਂਜਲਸ (ਏਜੰਸੀ) : 'ਐਮਿਲੀ ਇਨ ਪੈਰਿਸ' ਫੇਮ ਮਸ਼ਹੂਰ ਹਾਲੀਵੁੱਡ ਅਦਾਕਾਰਾ ਲਿਲੀ ਕੋਲਿਨਜ਼ ਲਈ ਅੱਜ ਦਾ ਦਿਨ ਬੇਹੱਦ ਖਾਸ ਹੈ। ਲਿਲੀ ਦੀ ਮੰਗਣੀ ਦੀ ਉਹ ਕੀਮਤੀ ਅੰਗੂਠੀ, ਜੋ ਤਿੰਨ ਸਾਲ ਪਹਿਲਾਂ ਚੋਰੀ ਹੋ ਗਈ ਸੀ, ਆਖਰਕਾਰ ਉਸ ਨੂੰ ਵਾਪਸ ਮਿਲ ਗਈ ਹੈ। ਇਸ ਖੁਸ਼ੀ ਨੂੰ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ।

ਸੋਸ਼ਲ ਮੀਡੀਆ 'ਤੇ ਪ੍ਰਗਟਾਈ ਖੁਸ਼ੀ

ਲਿਲੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਆਪਣੀ ਉਂਗਲ 'ਚ 'ਰੋਜ਼-ਕੱਟ' ਡਾਇਮੰਡ ਰਿੰਗ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਉਸਨੇ ਲਿਖਿਆ, "ਇਸ ਅੰਗੂਠੀ ਦਾ ਵਾਪਸ ਮਿਲਣਾ ਸਾਡੇ ਲਈ ਬਹੁਤ ਮਾਇਨੇ ਰੱਖਦਾ ਹੈ। ਮੈਂ ਅਜੇ ਵੀ ਹੈਰਾਨ ਹਾਂ ਕਿ ਇਹ ਵਾਪਸ ਮੇਰੀ ਉਂਗਲ ਵਿੱਚ ਹੈ।"

PunjabKesari

ਕਿਵੇਂ ਹੋਈ ਸੀ ਚੋਰੀ?

ਜ਼ਿਕਰਯੋਗ ਹੈ ਕਿ 6 ਮਈ, 2023 ਨੂੰ ਪੱਛਮੀ ਹਾਲੀਵੁੱਡ ਦੇ ਇੱਕ ਹੋਟਲ ਵਿੱਚੋਂ ਲਿਲੀ ਦੀ ਮੰਗਣੀ ਦੀ ਅੰਗੂਠੀ, ਵਿਆਹ ਦੀ ਅੰਗੂਠੀ ਅਤੇ ਹੋਰ ਕਈ ਕੀਮਤੀ ਸਮਾਨ ਚੋਰੀ ਹੋ ਗਿਆ ਸੀ। ਅਦਾਕਾਰਾ ਹੋਟਲ ਦੇ ਸਪਾ (Spa) ਵਿੱਚ ਗਈ ਸੀ ਅਤੇ ਆਪਣਾ ਸਮਾਨ ਇੱਕ ਸੁਰੱਖਿਅਤ ਲਾਕਰ ਵਿੱਚ ਰੱਖਿਆ ਸੀ। ਜਦੋਂ ਉਹ ਵਾਪਸ ਆਈ ਤਾਂ ਲਾਕਰ ਖਾਲੀ ਸੀ। ਪੁਲਸ ਰਿਪੋਰਟ ਮੁਤਾਬਕ ਚੋਰੀ ਹੋਏ ਸਾਮਾਨ ਦੀ ਕੀਮਤ 10,000 ਡਾਲਰ ਤੋਂ ਵੱਧ ਦੱਸੀ ਗਈ ਸੀ।

ਖਾਸ ਹੈ ਇਹ ਅੰਗੂਠੀ

ਲਿਲੀ ਅਤੇ ਚਾਰਲੀ ਮੈਕਡੌਵੇਲ ਦੀ ਮੰਗਣੀ ਸਤੰਬਰ 2020 ਵਿੱਚ ਹੋਈ ਸੀ। ਚਾਰਲੀ ਨੇ ਲਿਲੀ ਨੂੰ ਇਹ ਖਾਸ ਅੰਗੂਠੀ ਦਿੱਤੀ ਸੀ, ਜਿਸ ਨੂੰ ਮਸ਼ਹੂਰ ਜਵੈਲਰ ਆਇਰੀਨ ਨਿਊਵਰਥ (Irene Neuwirth) ਨੇ ਡਿਜ਼ਾਈਨ ਕੀਤਾ ਸੀ। ਅਦਾਕਾਰਾ ਮੁਤਾਬਕ ਇਹ ਅੰਗੂਠੀ ਬਿਲਕੁਲ ਉਹੀ ਸੀ ਜਿਸਦੀ ਉਸਨੇ ਹਮੇਸ਼ਾ ਇੱਛਾ ਕੀਤੀ ਸੀ। ਇਸ ਜੋੜੇ ਨੇ 4 ਸਤੰਬਰ, 2021 ਨੂੰ ਡੰਟਨ, ਕੋਲੋਰਾਡੋ ਵਿੱਚ ਵਿਆਹ ਕੀਤਾ।


author

cherry

Content Editor

Related News