IPL ਤੋਂ ਪਹਿਲਾਂ ਹੀ ਪ੍ਰੀਤੀ ਜ਼ਿੰਟਾ ਨੇ ਕਮਾਏ ਕਰੋੜਾਂ ਰੁਪਏ ! 'ਪੰਜਾਬ ਕਿੰਗਜ਼' ਦੀ ਮਾਲਕਣ ਦੀ ਹੋਈ 'ਬੱਲੇ-ਬੱਲੇ'

Friday, Mar 06, 2026 - 03:06 PM (IST)

IPL ਤੋਂ ਪਹਿਲਾਂ ਹੀ ਪ੍ਰੀਤੀ ਜ਼ਿੰਟਾ ਨੇ ਕਮਾਏ ਕਰੋੜਾਂ ਰੁਪਏ ! 'ਪੰਜਾਬ ਕਿੰਗਜ਼' ਦੀ ਮਾਲਕਣ ਦੀ ਹੋਈ 'ਬੱਲੇ-ਬੱਲੇ'

ਮੁੰਬਈ: ਇੰਡੀਅਨ ਪ੍ਰੀਮੀਅਰ ਲੀਗ (IPL) ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ 'ਪੰਜਾਬ ਕਿੰਗਜ਼' ਦੀ ਸਹਿ-ਮਾਲਕਣ ਅਤੇ ਬਾਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ ਇਨੀਂ ਦਿਨੀਂ ਆਪਣੀ ਇੱਕ ਵੱਡੀ ਪ੍ਰਾਪਰਟੀ ਡੀਲ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਖ਼ਬਰ ਮਿਲੀ ਹੈ ਕਿ ਅਦਾਕਾਰਾ ਨੇ ਮੁੰਬਈ ਦੇ ਸਭ ਤੋਂ ਮਹਿੰਗੇ ਅਤੇ ਵੀ.ਆਈ.ਪੀ. ਇਲਾਕੇ ਬਾਂਦਰਾ (ਪਾਲੀ ਹਿੱਲ) ਵਿੱਚ ਸਥਿਤ ਆਪਣਾ ਇੱਕ ਆਲੀਸ਼ਾਨ ਅਪਾਰਟਮੈਂਟ ਕਰੋੜਾਂ ਰੁਪਏ ਵਿੱਚ ਵੇਚ ਦਿੱਤਾ ਹੈ।

ਇਹ ਵੀ ਪੜ੍ਹੋ: Are You Excited ? ਇਸ ਦਿਨ ਰਿਲੀਜ਼ ਹੋਵੇਗਾ 'ਧੁਰੰਦਰ 2' ਦਾ ਟ੍ਰੇਲਰ, ਨੋਟ ਕਰ ਲਓ ਤਰੀਕ ਤੇ ਸਮਾਂ

18.5 ਕਰੋੜ ਰੁਪਏ 'ਚ ਹੋਇਆ ਸੌਦਾ

ਰਜਿਸਟ੍ਰੇਸ਼ਨ ਦਸਤਾਵੇਜ਼ਾਂ ਦੇ ਅਨੁਸਾਰ, ਪ੍ਰੀਤੀ ਜ਼ਿੰਟਾ ਦਾ ਇਹ ਅਪਾਰਟਮੈਂਟ ਲਗਭਗ 1,770 ਵਰਗ ਫੁੱਟ ਵਿੱਚ ਫੈਲਿਆ ਹੋਇਆ ਹੈ। ਇਹ ਫਲੈਟ ਇਮਾਰਤ ਦੀ 11ਵੀਂ ਮੰਜ਼ਿਲ 'ਤੇ ਸਥਿਤ ਹੈ। ਜਾਣਕਾਰੀ ਮੁਤਾਬਕ ਇਹ ਸੌਦਾ 18.5 ਕਰੋੜ ਰੁਪਏ ਵਿੱਚ ਤੈਅ ਹੋਇਆ ਹੈ। ਇਸ ਪ੍ਰਾਪਰਟੀ ਨੂੰ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਪ੍ਰਿਆ ਨਾਗਰ ਅਤੇ ਰਾਜੀਵ ਨਾਗਰ ਨੇ ਖਰੀਦਿਆ ਹੈ। ਇਸ ਹਾਈ-ਪ੍ਰੋਫਾਈਲ ਡੀਲ ਦੀ ਰਜਿਸਟ੍ਰੇਸ਼ਨ 2 ਮਾਰਚ 2026 ਨੂੰ ਮੁਕੰਮਲ ਕੀਤੀ ਗਈ।

ਇਹ ਵੀ ਪੜ੍ਹੋ: Oscar ਦੇ ਮੰਚ 'ਤੇ ਫਿਰ ਚਮਕੇਗੀ ਦੇਸੀ ਗਰਲ ! 98ਵੇਂ ਅਕੈਡਮੀ Awards 'ਚ ਬਤੌਰ ਪ੍ਰੈਜ਼ੈਂਟਰ ਨਜ਼ਰ ਆਵੇਗੀ ਪ੍ਰਿਯੰਕਾ

ਰੀ-ਡਿਵੈਲਪਮੈਂਟ ਰਾਹੀਂ ਮਿਲਿਆ ਸੀ ਅਪਾਰਟਮੈਂਟ

ਜ਼ਿਕਰਯੋਗ ਹੈ ਕਿ ਇਹ ਬਿਲਡਿੰਗ ਪਹਿਲਾਂ ਕਾਫੀ ਪੁਰਾਣੀ ਸੀ, ਜਿਸ ਦਾ ਬਾਅਦ ਵਿੱਚ ਕੀਸਟੋਨ ਰੀਅਲਟਰਜ਼ (ਰੁਸਤਮਜੀ) ਵੱਲੋਂ ਰੀ-ਡਿਵੈਲਪਮੈਂਟ ਕੀਤਾ ਗਿਆ ਸੀ। ਰੀ-ਡਿਵੈਲਪਮੈਂਟ ਦੀ ਨੀਤੀ ਤਹਿਤ ਪੁਰਾਣੇ ਮਾਲਕਾਂ ਨੂੰ ਨਵੀਂ ਇਮਾਰਤ ਵਿੱਚ ਨਵੇਂ ਅਪਾਰਟਮੈਂਟ ਦਿੱਤੇ ਗਏ ਸਨ, ਜਿਸ ਤਹਿਤ ਪ੍ਰੀਤੀ ਜ਼ਿੰਟਾ ਨੂੰ ਵੀ ਇਹ ਫਲੈਟ ਮਿਲਿਆ ਸੀ।

ਇਹ ਵੀ ਪੜ੍ਹੋ: ਗਲੈਮਰ ਦੀ ਦੁਨੀਆ ਤੋਂ ਸੰਸਦ ਤੱਕ ਦਾ ਸਫ਼ਰ ! ਜਾਣੋ ਕੌਣ ਹੈ MP ਸਾਯੋਨੀ ਘੋਸ਼, ਜਿਸ ਨੇ ਰਾਜਨੀਤੀ 'ਚ ਗੱਡੇ ਝੰਡੇ

4 ਮਹੀਨਿਆਂ ਵਿੱਚ ਦੂਜੀ ਵੱਡੀ ਡੀਲ

ਹੈਰਾਨੀ ਦੀ ਗੱਲ ਇਹ ਹੈ ਕਿ ਪਿਛਲੇ ਚਾਰ ਮਹੀਨਿਆਂ ਵਿੱਚ ਪ੍ਰੀਤੀ ਜ਼ਿੰਟਾ ਦੀ ਇਹ ਦੂਜੀ ਵੱਡੀ ਪ੍ਰਾਪਰਟੀ ਡੀਲ ਹੈ। ਨਵੰਬਰ 2025 ਵਿੱਚ ਅਦਾਕਾਰਾ ਨੇ ਇਸੇ ਬਿਲਡਿੰਗ ਦੀ 11ਵੀਂ ਮੰਜ਼ਿਲ 'ਤੇ ਸਥਿਤ 1,474 ਵਰਗ ਫੁੱਟ ਦਾ ਇੱਕ ਹੋਰ ਫਲੈਟ ਲਗਭਗ 14 ਕਰੋੜ ਰੁਪਏ ਵਿੱਚ ਵੇਚਿਆ ਸੀ ਅਤੇ ਹੁਣ 18.5 ਕਰੋੜ ਰੁਪਏ ਵਿੱਚ ਦੂਜਾ ਫਲੈਟ ਵੇਚ ਕੇ ਉਹ ਮੁੜ ਸੁਰਖੀਆਂ ਵਿੱਚ ਹੈ। ਦੱਸ ਦੇਈਏ ਕਿ ਬਾਂਦਰਾ ਦਾ ਪਾਲੀ ਹਿੱਲ ਇਲਾਕਾ ਫਿਲਮੀ ਸਿਤਾਰਿਆਂ ਅਤੇ ਵੱਡੇ ਉਦਯੋਗਪਤੀਆਂ ਦਾ ਪਸੰਦੀਦਾ ਰਿਹਾਇਸ਼ੀ ਖੇਤਰ ਹੈ, ਜਿਸ ਕਾਰਨ ਇੱਥੇ ਜ਼ਮੀਨਾਂ ਦੀਆਂ ਕੀਮਤਾਂ ਅਸਮਾਨੀਂ ਚੜ੍ਹੀਆਂ ਹੋਈਆਂ ਹਨ।

ਇਹ ਵੀ ਪੜ੍ਹੋ: 'ਮੇਰੇ ਨਾਲ ਹੋਈ ਰੇਪ ਦੀ ਕੋਸ਼ਿਸ਼' ! 'ਧੁਰੰਦਰ' ਅਦਾਕਾਰਾ ਦਾ ਵੱਡਾ ਖੁਲਾਸਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 

 

 


author

cherry

Content Editor

Related News