ਹੁਣ ਫ਼ਿਲਮੀ ਪਿੱਚ ''ਤੇ ਚੌਕੇ-ਛੱਕੇ ਮਾਰੇਗਾ ਇਹ ਸਟਾਰ ਕ੍ਰਿਕਟਰ ! ''ਰੱਬ ਦਾ ਰੇਡੀਓ 3'' ਨਾਲ ਕਰਨ ਜਾ ਰਿਹਾ ਡੈਬਿਊ

Sunday, Mar 15, 2026 - 01:22 PM (IST)

ਹੁਣ ਫ਼ਿਲਮੀ ਪਿੱਚ ''ਤੇ ਚੌਕੇ-ਛੱਕੇ ਮਾਰੇਗਾ ਇਹ ਸਟਾਰ ਕ੍ਰਿਕਟਰ ! ''ਰੱਬ ਦਾ ਰੇਡੀਓ 3'' ਨਾਲ ਕਰਨ ਜਾ ਰਿਹਾ ਡੈਬਿਊ

ਐਂਟਰਟੇਨਮੈਂਟ ਡੈਸਕ: ਕ੍ਰਿਕਟ ਦੇ ਮੈਦਾਨ ਵਿੱਚ ਆਪਣੀ ਫਿਰਕੀ ਗੇਂਦਬਾਜ਼ੀ ਨਾਲ ਬੱਲੇਬਾਜ਼ਾਂ ਦੇ ਛੱਕੇ ਛੁਡਾਉਣ ਵਾਲੇ ਸਟਾਰ ਕ੍ਰਿਕਟਰ ਹਰਪ੍ਰੀਤ ਬਰਾੜ ਹੁਣ ਫਿਲਮੀ ਪਰਦੇ 'ਤੇ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਣ ਲਈ ਤਿਆਰ ਹਨ। ਪੰਜਾਬ ਕਿੰਗਜ਼ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਹਰਪ੍ਰੀਤ ਬਰਾੜ ਹੁਣ ਪੰਜਾਬੀ ਫ਼ਿਲਮ 'ਰੱਬ ਦਾ ਰੇਡੀਓ 3' ਰਾਹੀਂ ਅਦਾਕਾਰੀ ਦੀ ਦੁਨੀਆ ਵਿੱਚ ਕਦਮ ਰੱਖਣ ਜਾ ਰਹੇ ਹਨ।

ਇਹ ਵੀ ਪੜ੍ਹੋ : ਮੂਸੇਵਾਲਾ ਦੇ ਘਰ ਪਹੁੰਚੇ ਗੁਰਦਾਸ ਮਾਨ; ਛੋਟੇ ਸ਼ੁਭਦੀਪ ਨੂੰ ਦੇਖ, ਕਿਹਾ- 'ਇਹ ਤਾਂ ਹੂ-ਬ-ਹੂ ਸਿੱਧੂ ਵਰਗਾ ਹੈ'

PunjabKesari

ਕ੍ਰਿਕਟ ਤੋਂ ਬਾਅਦ ਹੁਣ ਸਿਨੇਮਾ ਦੀ ਵਾਰੀ

ਹਰਪ੍ਰੀਤ ਬਰਾੜ, ਜਿਨ੍ਹਾਂ ਨੇ ਆਈ.ਪੀ.ਐੱਲ. (IPL) ਅਤੇ ਘਰੇਲੂ ਕ੍ਰਿਕਟ ਵਿੱਚ ਆਪਣੇ ਪ੍ਰਦਰਸ਼ਨ ਨਾਲ ਲੱਖਾਂ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ, ਹੁਣ ਇੱਕ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਫ਼ਿਲਮ 'ਰੱਬ ਦਾ ਰੇਡੀਓ 3' ਵਿੱਚ ਉਨ੍ਹਾਂ ਦੀ ਐਂਟਰੀ ਨੇ ਸਿਨੇਮਾ ਪ੍ਰੇਮੀਆਂ ਅਤੇ ਕ੍ਰਿਕਟ ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ ਪੈਦਾ ਕਰ ਦਿੱਤਾ ਹੈ। ਪ੍ਰਸ਼ੰਸਕ ਹੁਣ ਇਹ ਦੇਖਣ ਲਈ ਕਾਹਲੇ ਹਨ ਕਿ ਮੈਦਾਨ ਵਿੱਚ ਵਿਕਟਾਂ ਉਖਾੜਨ ਵਾਲਾ ਇਹ ਖਿਡਾਰੀ ਫ਼ਿਲਮੀ ਪਰਦੇ 'ਤੇ ਕਿਹੋ ਜਿਹਾ ਜਾਦੂ ਬਿਖੇਰਦਾ ਹੈ।

ਇਹ ਵੀ ਪੜ੍ਹੋ: ਭੈਣ ਦੀ ਮੌਤ ਮਗਰੋਂ ਮਸ਼ਹੂਰ ਅਦਾਕਾਰਾ ਨੇ ਸਾਰੀ ਉਮਰ ਕੁਆਰੀ ਰਹਿਣ ਦਾ ਕੀਤਾ ਫ਼ੈਸਲਾ ! ਕਾਰਨ ਜਾਣ ਤੁਸੀਂ ਵੀ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News