ਦੀਵਾਲੀ ਮੌਕੇ ਸਿੱਧੂ ਮੂਸੇ ਵਾਲਾ ਨੂੰ ਯਾਦ ਕਰ ਭਾਵੁਕ ਹੋਏ ਹਰਸਿਮਰਨ, ਪੋਸਟ ਸਾਂਝੀ ਕਰ ਲਿਖੀ ਇਹ ਗੱਲ

Tuesday, Oct 25, 2022 - 01:41 PM (IST)

ਦੀਵਾਲੀ ਮੌਕੇ ਸਿੱਧੂ ਮੂਸੇ ਵਾਲਾ ਨੂੰ ਯਾਦ ਕਰ ਭਾਵੁਕ ਹੋਏ ਹਰਸਿਮਰਨ, ਪੋਸਟ ਸਾਂਝੀ ਕਰ ਲਿਖੀ ਇਹ ਗੱਲ

ਚੰਡੀਗੜ੍ਹ (ਬਿਊਰੋ)– ਬੀਤੇ ਦਿਨੀਂ ਦੀਵਾਲੀ ਦਾ ਤਿਉਹਾਰ ਦੇਸ਼ ਭਰ ’ਚ ਧੂਮਧਾਮ ਨਾਲ ਮਨਾਇਆ ਗਿਆ। ਹਾਲਾਂਕਿ ਸਿੱਧੂ ਮੂਸੇ ਵਾਲਾ ਦੇ ਪਿੰਡ ਵਲੋਂ ਇਸ ਮੌਕੇ ਕਾਲੀ ਦੀਵਾਲੀ ਮਨਾਈ ਗਈ।

ਨਾਲ ਹੀ ਗਾਇਕ ਹਰਸਿਮਰਨ ਨੇ ਵੀ ਦੀਵਾਲੀ ਮੌਕੇ ਸਿੱਧੂ ਮੂਸੇ ਵਾਲਾ ਲਈ ਇਕ ਪੋਸਟ ਸਾਂਝੀ ਕੀਤੀ। ਹਰਸਿਮਰਨ ਨੇ ਲਿਖਿਆ, ‘‘ਖ਼ੁਸ਼ੀ ਹੋਵੇ ਜਾਂ ਗਮੀ, ਭਰਾ ਤੂੰ ਯਾਦ ਹਮੇਸ਼ਾ ਰਹਿਣਾ। ਦਿਖਾਵਾ ਕਰ ਨਹੀਂ ਹੁੰਦਾ ਬਸ ਅੱਜ ਤੂੰ ਹੁੰਦਾ ਛੋਟੇ ਵੀਰ ਤਾਂ ਦੀਵਾਲੀ ਹੋਰ ਘੈਂਟ ਹੋਣੀ ਸੀ।’’

ਇਹ ਖ਼ਬਰ ਵੀ ਪੜ੍ਹੋ : ਮਰਹੂਮ ਗਾਇਕ ਮੂਸੇਵਾਲਾ ਦੀ ਮੌਤ ਦੇ ਗਮ 'ਚ ਪਿੰਡ ਵਾਸੀਆਂ ਨੇ ਮਨਾਈ 'ਕਾਲੀ ਦੀਵਾਲੀ'

ਦੱਸ ਦੇਈਏ ਕਿ ਇਸ ਮਹੀਨੇ 29 ਤਾਰੀਖ਼ ਨੂੰ ਸਿੱਧੂ ਮੂਸੇ ਵਾਲਾ ਦੇ ਕਤਲ ਨੂੰ ਪੂਰੇ 5 ਮਹੀਨੇ ਹੋ ਜਾਣਗੇ। ਸਿੱਧੂ ਮੂਸੇ ਵਾਲਾ ਦੇ ਚਾਹੁਣ ਵਾਲੇ ਅਜੇ ਵੀ ਉਸ ਦੇ ਕਤਲ ਦਾ ਇਨਸਾਫ ਮੰਗ ਰਹੇ ਹਨ।

PunjabKesari

ਵੱਖ-ਵੱਖ ਕਲਾਕਾਰਾਂ ਵਲੋਂ ਸਮੇਂ-ਸਮੇਂ ’ਤੇ ਕੈਂਡਲ ਮਾਰਚ ਤੇ ਰੋਸ ਪ੍ਰਗਟਾ ਕੇ ਸਿੱਧੂ ਲਈ ਇਨਸਾਫ ਮੰਗਿਆ ਜਾ ਰਿਹਾ ਹੈ। ਉਥੇ ਗੀਤਾਂ ਰਾਹੀਂ ਵੀ ਗਾਇਕਾਂ ਵਲੋਂ ਸਿੱਧੂ ਮੂਸੇ ਵਾਲਾ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News