ਤਲਾਕ ਮਗਰੋਂ ਪਹਿਲੀ ਵਾਰ ਹਾਰਦਿਕ ਨੂੰ ਮਿਲਣ ਆਇਆ ਪੁੱਤਰ, ਦਿਲ ਛੂਹਣ ਵਾਲੀ ਤਸਵੀਰ ਵਾਇਰਲ

Wednesday, Sep 04, 2024 - 11:56 AM (IST)

ਤਲਾਕ ਮਗਰੋਂ ਪਹਿਲੀ ਵਾਰ ਹਾਰਦਿਕ ਨੂੰ ਮਿਲਣ ਆਇਆ ਪੁੱਤਰ, ਦਿਲ ਛੂਹਣ ਵਾਲੀ ਤਸਵੀਰ ਵਾਇਰਲ

ਨਵੀਂ ਦਿੱਲੀ : ਟੀਮ ਇੰਡੀਆ ਦੇ ਸਟਾਰ ਆਲਰਾਊਂਡਰ ਹਾਰਦਿਕ ਪਾਂਡਿਆ ਨੇ ਆਪਣੀ ਪਤਨੀ ਨਤਾਸਾ ਸਟੈਨਕੋਵਿਚ ਨੂੰ ਤਲਾਕ ਦੇ ਦਿੱਤਾ ਹੈ। ਤਲਾਕ ਤੋਂ ਬਾਅਦ ਨਤਾਸ਼ਾ ਭਾਰਤ ਛੱਡ ਕੇ ਆਪਣੇ ਬੇਟੇ ਨਾਲ ਸਰਬੀਆ ਚਲੀ ਗਈ ਸੀ। ਇਸ ਦੇ ਨਾਲ ਹੀ ਨਤਾਸ਼ਾ ਕਰੀਬ ਡੇਢ ਮਹੀਨੇ ਬਾਅਦ ਭਾਰਤ ਪਰਤੀ ਹੈ। ਸੋਸ਼ਲ ਮੀਡੀਆ 'ਤੇ ਇਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਹਾਰਦਿਕ ਪਾਂਡਿਆ ਨੂੰ ਮਿਲਣ ਲਈ ਉਨ੍ਹਾਂ ਦਾ ਬੇਟਾ ਅਗਸਤਿਆ ਉਨ੍ਹਾਂ ਦੇ ਘਰ ਪਹੁੰਚਿਆ ਹੈ, ਜਿਸ ਦੀਆਂ ਤਸਵੀਰਾਂ ਪਾਂਡਿਆ ਦੀ ਭਾਬੀ ਪੰਖੁਰੀ ਨੇ ਸ਼ੇਅਰ ਕੀਤੀਆਂ ਹਨ।

ਇਹ ਖ਼ਬਰ ਵੀ ਪੜ੍ਹੋ - ਕੰਗਨਾ ਦੀ ਫ਼ਿਲਮ 'ਐਮਰਜੈਂਸੀ' ਨੂੰ ਲੈ ਕੇ ਹੋਇਆ ਇਕ ਹੋਰ ਐਲਾਨ

ਦਰਅਸਲ, ਹਾਰਦਿਕ ਪਾਂਡਿਆ ਦੀ ਐਕਸ ਵਾਈਫ ਨਤਾਸ਼ਾ ਤਲਾਕ ਤੋਂ ਬਾਅਦ ਪਹਿਲੀ ਵਾਰ ਆਪਣੇ ਬੇਟੇ ਅਗਸਤਿਆ ਨੂੰ ਆਪਣੇ ਘਰ ਲੈ ਕੇ ਆਈ ਹੈ। ਹਾਰਦਿਕ ਦੀ ਭਾਬੀ ਅਤੇ ਉਸ ਦੇ ਵੱਡੇ ਭਰਾ ਕੁਣਾਲ ਪਾਂਡਿਆ ਦੀ ਪਤਨੀ ਪੰਖੁਰੀ ਸ਼ਰਮਾ ਨੇ ਇੰਸਟਾਗ੍ਰਾਮ 'ਤੇ ਇਕ ਕਿਊਟ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਅਗਸਤਿਆ ਆਪਣੇ ਚਚੇਰੇ ਭਰਾਵਾਂ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ। ਪੰਖੁਰੀ ਦੁਆਰਾ ਸ਼ੇਅਰ ਕੀਤੀ ਵੀਡੀਓ 'ਚ ਉਹ ਆਪਣੇ ਬੱਚਿਆਂ ਨਾਲ ਕੁਆਲਿਟੀ ਟਾਈਮ ਬਤੀਤ ਕਰ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ -  ਹਰਿਆਣਵੀਂ ਡਾਂਸਰ ਸਪਨਾ ਚੌਧਰੀ ਅੱਜ ਕਰੇਗੀ ਵੱਡਾ ਐਲਾਨ

ਦੱਸ ਦੇਈਏ ਕਿ ਹਾਰਦਿਕ ਪਾਂਡਿਆ ਅਤੇ ਨਤਾਸ਼ਾ ਦਾ ਵਿਆਹ ਸਾਲ 2020 'ਚ ਹੋਇਆ ਸੀ ਅਤੇ 2021 'ਚ ਉਨ੍ਹਾਂ ਦੇ ਬੇਟੇ ਅਗਸਤਿਆ ਦਾ ਜਨਮ ਹੋਇਆ ਸੀ ਪਰ ਜੁਲਾਈ 2024 'ਚ ਦੋਵਾਂ ਨੇ ਇੱਕ ਸਾਂਝੇ ਬਿਆਨ ਰਾਹੀਂ ਵੱਖ ਹੋਣ ਦਾ ਫ਼ੈਸਲਾ ਕੀਤਾ ਸੀ। ਦੋਵਾਂ ਨੇ ਕਿਹਾ ਕਿ ਉਹ 4 ਸਾਲ ਇਕੱਠੇ ਰਹੇ ਅਤੇ ਆਪਣੇ ਰਿਸ਼ਤੇ ਨੂੰ ਕਾਇਮ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਆਖਿਰਕਾਰ ਉਨ੍ਹਾਂ ਨੂੰ ਲੱਗਾ ਕਿ ਉਨ੍ਹਾਂ ਦੋਵਾਂ ਲਈ ਵੱਖ ਹੋਣਾ ਹੀ ਬਿਹਤਰ ਆਪਸ਼ਨ ਹੈ। ਦੋਵਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਆਪਣੇ ਬੇਟੇ ਅਗਸਤਿਆ ਦੇ ਕੋ ਪੇਰੈਂਟਸ ਹੋਣਗੇ ਅਤੇ ਉਸ ਦੀ ਖੁਸ਼ੀ ਲਈ ਸਭ ਕੁਝ ਕਰਨਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News