ਹੈਪੀ ਮਨੀਲਾ ਨੇ ਗੀਤ ਰਾਹੀਂ ਲਾਇਆ ਸਰਕਾਰਾਂ ’ਤੇ ਤਵਾ (ਵੀਡੀਓ)

11/10/2020 4:10:05 PM

ਜਲੰਧਰ (ਬਿਊਰੋ)– ਹੈਪੀ ਮਨੀਲਾ ਅਜਿਹੇ ਕਲਾਕਾਰ ਹਨ, ਜੋ ਆਪਣੇ ਪੈਰੋਡੀ ਗੀਤਾਂ ਰਾਹੀਂ ਜਿਥੇ ਲੋਕਾਂ ਦਾ ਮਨੋਰੰਜਨ ਕਰਦੇ ਹਨ, ਉਥੇ ਸਮਾਜ ਨੂੰ ਸੇਧ ਦੇਣ ਦੀ ਗੱਲ ਵੀ ਗੀਤਾਂ ਰਾਹੀਂ ਬਿਆਨ ਕਰਦੇ ਹਨ। ਹਾਲ ਹੀ ’ਚ ਹੈਪੀ ਮਨੀਲਾ ਦਾ ਗੀਤ ‘ਬਾਈ ਬਾਈ 2’ ਰਿਲੀਜ਼ ਹੋਇਆ ਹੈ। ‘ਬਾਈ ਬਾਈ 2’ ਹਾਲ ਹੀ ’ਚ ਰਿਲੀਜ਼ ਹੋਏ ਸਿੱਧੂ ਮੂਸੇ ਵਾਲਾ ਤੇ ਗੁਲਾਬ ਸਿੱਧੂ ਦੇ ਗੀਤ ‘ਬਾਈ ਬਾਈ’ ਦਾ ਹੀ ਪੈਰੋਡੀ ਵਰਜ਼ਨ ਹੈ।

ਗੀਤ ਦੀ ਤਰਜ਼ ਆਰੀਜਨਲ ਗੀਤ ਵਰਗੀ ਹੀ ਹੈ ਪਰ ਇਸ ਦੇ ਬੋਲ ਹਸਾਉਣ ਵਾਲੇ ਤੇ ਸਮਾਜ ਨੂੰ ਸੇਧ ਵਾਲੇ ਤਰੀਕੇ ਨਾਲ ਹੈਪੀ ਮਨੀਲਾ ਵਲੋਂ ਲਿਖੇ ਗਏ ਹਨ। ਯੂਟਿਊਬ ’ਤੇ ਇਹ ਗੀਤ ‘ਐੱਚ. ਐੱਮ. ਈ. ਮਿਊਜ਼ਿਕ’ ਦੇ ਬੈਨਰ ਹੇਠ ਰਿਲੀਜ਼ ਹੋਇਆ ਹੈ।

ਹੈਪੀ ਮਨੀਲਾ ਦੇ ਮਸ਼ਹੂਰ ਗੀਤਾਂ ਦੀ ਲਿਸਟ ਵੀ ਕਾਫੀ ਲੰਮੀ ਹੈ। ਇਸ ਲਿਸਟ ’ਚ ‘ਪੈੱਗ ਪੁੱਗ’, ‘ਬੱਕਰੇ ਦੇ ਮੀਟ ’ਤੇ’, ‘22 ਦਾ’ ਤੇ ‘ਟੈਂਟ’ ਸ਼ਾਮਲ ਹਨ, ਜੋ ਤੁਹਾਡੇ ਵੀ ਢਿੱਡੀਂ ਪੀੜ੍ਹਾਂ ਪਾ ਦੇਣਗੇ।


Rahul Singh

Content Editor

Related News