ਭਾਰਤ ਦੇ ਨਿਊਜ਼ ਇਵੈਂਟਸ ਸੈਕਸ਼ਨ ’ਚ ਇਸ ਸਾਲ ਸਭ ਤੋਂ ਵੱਧ ਸਰਚ ਕੀਤੇ ਗਏ ਲਤਾ ਮੰਗੇਸ਼ਕਰ ਤੇ ਸਿੱਧੂ ਮੂਸੇ ਵਾਲਾ

Thursday, Dec 08, 2022 - 11:23 AM (IST)

ਭਾਰਤ ਦੇ ਨਿਊਜ਼ ਇਵੈਂਟਸ ਸੈਕਸ਼ਨ ’ਚ ਇਸ ਸਾਲ ਸਭ ਤੋਂ ਵੱਧ ਸਰਚ ਕੀਤੇ ਗਏ ਲਤਾ ਮੰਗੇਸ਼ਕਰ ਤੇ ਸਿੱਧੂ ਮੂਸੇ ਵਾਲਾ

ਚੰਡੀਗੜ੍ਹ (ਬਿਊਰੋ)– ਗੂਗਲ ਵਲੋਂ ਹਰ ਸਾਲ ਦੇ ਅਖੀਰ ’ਚ ਟਾਪ ਸਰਚ ਵਾਲੇ ਸੈਕਸ਼ਨ ਨੂੰ ਜਾਰੀ ਕੀਤਾ ਜਾਂਦਾ ਹੈ। ਇਸ ਸਾਲ ਵੀ ਵੱਖ-ਵੱਖ ਕੈਟਾਗਿਰੀਜ਼ ਦੀਆਂ ਟਾਪ ਲਿਸਟਾਂ ਗੂਗਲ ਵਲੋਂ ਜਾਰੀ ਕੀਤੀਆਂ ਗਈਆਂ ਹਨ।

ਭਾਰਤ ਦੇ ਖ਼ਬਰਾਂ ਵਾਲੇ ਸੈਕਸ਼ਨ ਯਾਨੀ ਨਿਊਜ਼ ਇਵੈਂਟਸ ਦੀ ਗੱਲ ਕਰੀਏ ਤਾਂ ਇਸ ਸਾਲ ਨੰਬਰ 1 ’ਤੇ ਲੋਕਾਂ ਨੇ ਲਤਾ ਮੰਗੇਸ਼ਕਰ ਦੇ ਦਿਹਾਂਤ ਦੀਆਂ ਖ਼ਬਰਾਂ ਨੂੰ ਸਰਚ ਕੀਤਾ। ਉਥੇ ਦੂਜੇ ਨੰਬਰ ’ਤੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਦਿਹਾਂਤ ਦੀਆਂ ਖ਼ਬਰਾਂ ਸਰਚ ਕੀਤੀਆਂ ਗਈਆਂ।

ਇਹ ਖ਼ਬਰ ਵੀ ਪੜ੍ਹੋ : ਵਿਆਹ ਦੀ 9ਵੀਂ ਵਰ੍ਹੇਗੰਢ ’ਤੇ ਰੋਮਾਂਟਿਕ ਹੋਏ ਸਰਗੁਣ ਮਹਿਤਾ ਤੇ ਰਵੀ ਦੁਬੇ, ਸਾਂਝੀਆਂ ਕੀਤੀਆਂ ਤਸਵੀਰਾਂ ਤੇ ਵੀਡੀਓ

ਤੀਜੇ ਨੰਬਰ ’ਤੇ ਭਾਰਤ ’ਚ ਨਿਊਜ਼ ਇਵੈਂਟਸ ਦੇ ਸੈਕਸ਼ਨ ’ਚ ਰੂਸ-ਯੂਕ੍ਰੇਨ ਜੰਗ, ਚੌਥੇ ਨੰਬਰ ’ਤੇ ਯੂ. ਪੀ. ਇਲੈਕਸ਼ਨ ਦੇ ਨਤੀਜੇ, ਪੰਜਵੇਂ ਨੰਬਰ ’ਤੇ ਕੋਵਿਡ-19 ਕੇਸਾਂ ਦੀ ਭਾਰਤ ’ਚ ਗਿਣਤੀ, ਛੇਵੇਂ ਨੰਬਰ ’ਤੇ ਸ਼ੇਨ ਵਾਰਨ ਦਾ ਦਿਹਾਂਤ, ਸੱਤਵੇਂ ਨੰਬਰ ’ਤੇ ਮਹਾਰਾਣੀ ਐਲੀਜ਼ਾਬੇਥ ਦਾ ਦਿਹਾਂਤ, ਅੱਠਵੇਂ ਨੰਬਰ ’ਤੇ ਗਾਇਕ ਕੇ. ਕੇ. ਦਾ ਦਿਹਾਂਤ, ਨੌਵੇਂ ਨੰਬਰ ’ਤੇ ਹਰ ਘਰ ਤਿਰੰਗਾ ਤੇ ਦੱਸਵੇਂ ਨੰਬਰ ’ਤੇ ਬੱਪੀ ਲਹਿਰੀ ਦੇ ਦਿਹਾਂਤ ਦੀਆਂ ਖ਼ਬਰਾਂ ਸਰਚ ਕੀਤੀਆਂ ਗਈਆਂ।

News Events

  1. Lata Mangeshkar passing
  2. Sidhu Moose Wala passing
  3. Russia Ukraine war
  4. UP Election results
  5. Covid-19 cases in India
  6. Shane Warne passing
  7. Queen Elizabeth passing
  8. KK passing
  9. Har Ghar Tiranga
  10. Bappi Lahiri passing

ਦੱਸ ਦੇਈਏ ਕਿ ਸਿੱਧੂ ਮੂਸੇ ਵਾਲਾ ਦਾ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਦੇ ਦਿਹਾਂਤ ਦੀ ਖ਼ਬਰ ਸਿਰਫ ਪੰਜਾਬ ਹੀ ਨਹੀਂ, ਸਗੋਂ ਪੂਰੇ ਦੇਸ਼ ਦੇ ਵੱਖ-ਵੱਖ ਨਿਊਜ਼ ਚੈਨਲਾਂ ਵਲੋਂ ਚਲਾਈ ਗਈ ਸੀ। ਉਥੇ ਸਿੱਧੂ ਦੇ ਚਾਹੁਣ ਵਾਲੇ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ’ਚ ਵੀ ਵੱਡੀ ਗਿਣਤੀ ’ਚ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News