ਪੁੱਤਰ ਗੁਰਬਾਜ਼ ਦੇ ਬਰਥਡੇ ''ਤੇ ਗਿੱਪੀ ਗਰੇਵਾਲ ਨੇ ਕਰਵਾਇਆ ਪਾਠ, ਵਾਹਿਗੁਰੂ ਜੀ ਦਾ ਕੀਤਾ ਸ਼ੁਕਰਾਨਾ

Tuesday, Nov 09, 2021 - 11:46 AM (IST)

ਪੁੱਤਰ ਗੁਰਬਾਜ਼ ਦੇ ਬਰਥਡੇ ''ਤੇ ਗਿੱਪੀ ਗਰੇਵਾਲ ਨੇ ਕਰਵਾਇਆ ਪਾਠ, ਵਾਹਿਗੁਰੂ ਜੀ ਦਾ ਕੀਤਾ ਸ਼ੁਕਰਾਨਾ

ਚੰਡੀਗੜ੍ਹ (ਬਿਊਰੋ) - ਪੰਜਾਬੀ ਮਨੋਰੰਜਨ ਇੰਡਸਟਰੀ ਦੇ ਮਲਟੀ ਸਟਾਰ ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ ਜੋ ਕਿ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਇੰਨੀਂ ਦਿਨੀਂ ਉਹ ਆਪਣੀ ਨਵੀਂ ਫ਼ਿਲਮ 'ਪਾਣੀ 'ਚ ਮਧਾਣੀ' ਦੀ ਸਫਲਤਾ ਦਾ ਅਨੰਦ ਮਾਣ ਰਹੇ ਹਨ। ਬਾਕਸ ਆਫ਼ਿਸ 'ਤੇ ਫ਼ਿਲਮ ਕਮਾਲ ਦਾ ਪ੍ਰਦਰਸ਼ਨ ਕਰ ਰਹੀ ਹੈ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੇ ਤੀਜੇ ਪੁੱਤਰ ਗੁਰਬਾਜ਼ ਗਰੇਵਾਲ ਦਾ ਬਰਥਡੇਅ ਸੀ। 3  ਨਵੰਬਰ ਨੂੰ ਗੁਰਬਾਜ਼ ਗਰੇਵਾਲ ਦੋ ਸਾਲ ਦਾ ਹੋ ਗਿਆ ਹੈ। ਇਸ ਖੁਸ਼ੀ 'ਚ ਗਿੱਪੀ ਗਰੇਵਾਲ ਨੇ ਪਰਮਾਤਮਾ ਦਾ ਸ਼ੁਕਰਾਨਾ ਅਦਾ ਕਰਦੇ ਹੋਏ ਪਾਠ ਕਰਵਾਇਆ ਸੀ, ਜਿਸ ਦੀਆਂ ਕੁਝ ਝਲਕੀਆਂ ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਅਕਾਉਂਟ ਦੀ ਸਟੋਰੀ 'ਚ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਘਰ 'ਚ ਰੱਖਵਾਏ ਪਾਠ ਅਤੇ ਗੁਰਬਾਜ਼ ਦੇ ਬਰਥਡੇਅ ਕੇਕ ਦੀਆਂ ਤਸਵੀਰਾਂ ਵੀ ਦੇਖਣ ਨੂੰ ਮਿਲ ਰਹੀਆਂ ਹਨ। 

PunjabKesari

ਦੱਸ ਦਈਏ ਗੁਰਬਾਜ਼ ਨੂੰ ਵੀ ਸੋਸ਼ਲ ਮੀਡੀਆ 'ਤੇ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਗੁਰਬਾਜ਼ ਗਰੇਵਾਲ (Gurbaaz Grewal) ਨੂੰ ਵੀ ਸੋਸ਼ਲ ਮੀਡੀਆ 'ਤੇ ਕਾਫ਼ੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਗਿੱਪੀ ਗਰੇਵਾਲ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਨਾਲ ਗੁਰਬਾਜ਼ ਦੀਆਂ ਕਿਊਟ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਗੁਰਬਾਜ਼ ਆਪਣੇ ਵੱਡੇ ਭਰਾ ਸ਼ਿੰਦਾ ਗਰੇਵਾਲ ਦੀ ਗੀਤ 'ਚ ਵੀ ਅਦਾਕਾਰੀ ਕਰਦਾ ਹੋਇਆ ਨਜ਼ਰ ਆਇਆ ਸੀ। ਪਿਛਲੇ ਸਾਲ ਗੁਰਬਾਜ਼ ਅਤੇ ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਨਾਲ ਵੀ ਤਸਵੀਰਾਂ ਸਾਹਮਣੇ ਆਈਆਂ ਸਨ, ਜਿਸ 'ਚ ਆਮਿਰ ਖ਼ਾਨ ਨੇ ਗੁਰਬਾਜ਼ ਨੂੰ ਗੋਦੀ ਚੁੱਕਿਆ ਹੋਇਆ ਸੀ। ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਸਨ। 

PunjabKesari

ਜੇ ਗੱਲ ਕਰੀਏ ਗਿੱਪੀ ਗਰੇਵਾਲ ਦੀ ਤਾਂ ਉਹ ਬੀਤੇ ਦਿਨੀਂ ਆਪਣੇ ਨਵੇਂ ਗੀਤ ਫਰਕ ਅਤੇ ਆਉਣ ਵਾਲੀ ਨਵੀਂ ਫ਼ਿਲਮ 'ਵਾਰਨਿੰਗ' ਦੇ ਟਰੇਲਰ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਹਨ। 'ਵਾਰਨਿੰਗ' ਦੇ ਟਰੇਲਰ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਗਿੱਪੀ ਗਰੇਵਾਲ 'ਫੱਟੇ ਦਿੰਦੇ ਚੱਕ ਪੰਜਾਬੀ', 'ਸਨੋਅਮੈਨ', 'ਸ਼ਾਵਾ ਨੀ ਗਿਰਧਾਰੀ ਲਾਲ' ਵਰਗੀ ਕਈ ਹੋਰ ਫ਼ਿਲਮਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ।

PunjabKesari

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।


author

sunita

Content Editor

Related News