ਪਤਨੀ ਤੇ ਪੁੱਤਰਾਂ ਨਾਲ ਗਿੱਪੀ ਗਰੇਵਾਲ ਨੇ ਸਾਂਝੀਆਂ ਕੀਤੀਆਂ ਨਵੀਆਂ ਤਸਵੀਰਾਂ, ਮਿੰਟਾਂ ’ਚ ਹੋਈਆਂ ਵਾਇਰਲ

Friday, Jan 07, 2022 - 12:47 PM (IST)

ਪਤਨੀ ਤੇ ਪੁੱਤਰਾਂ ਨਾਲ ਗਿੱਪੀ ਗਰੇਵਾਲ ਨੇ ਸਾਂਝੀਆਂ ਕੀਤੀਆਂ ਨਵੀਆਂ ਤਸਵੀਰਾਂ, ਮਿੰਟਾਂ ’ਚ ਹੋਈਆਂ ਵਾਇਰਲ

ਚੰਡੀਗੜ੍ਹ (ਬਿਊਰੋ)– ਗਿੱਪੀ ਗਰੇਵਾਲ ਦੇ ਘਰ ਇਨ੍ਹੀਂ ਦਿਨੀਂ ਰੌਣਕਾਂ ਲੱਗੀਆਂ ਹੋਈਆਂ ਹਨ। ਪਹਿਲਾਂ ਗਿੱਪੀ ਗਰੇਵਾਲ ਦਾ ਜਨਮਦਿਨ, ਫਿਰ ਗੁਰਬਾਜ਼ ਗਰੇਵਾਲ ਦੀ ਲੋਹੜੀ ਤੇ ਹੁਣ ਉਨ੍ਹਾਂ ਦੀ ਭਤੀਜੀ ਦਾ ਵਿਆਹ ਸਮਾਗਮ ਚੱਲ ਰਿਹਾ ਹੈ। ਇਸ ਜਸ਼ਨ ਦੇ ਮਾਹੌਲ ’ਚ ਗਿੱਪੀ ਗਰੇਵਾਲ ਲਗਾਤਾਰ ਪਰਿਵਾਰ ਨਾਲ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰ ਰਹੇ ਹਨ।

PunjabKesari

ਗਿੱਪੀ ਗਰੇਵਾਲ ਨੇ ਹੁਣ ਪਤਨੀ ਤੇ ਪੁੱਤਰਾਂ ਨਾਲ ਖ਼ੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਗਿੱਪੀ, ਏਕਮ ਤੇ ਸ਼ਿੰਦਾ ਨੇ ਪੱਗਾਂ ਬੰਨ੍ਹ ਰੱਖੀਆਂ ਹਨ, ਉਥੇ ਗੁਰਬਾਜ਼ ਨੇ ਮੈਚਿੰਗ ਕੱਪੜੇ ਪਹਿਨ ਰੱਖੇ ਹਨ, ਨਾਲ ਹੀ ਗਿੱਪੀ ਦੀ ਪਤਨੀ ਰਵਨੀਤ ਗਰੇਵਾਲ ਨੇ ਵੀ ਮੈਚਿੰਗ ਲਹਿੰਗਾ ਪਹਿਨ ਰੱਖਿਆ ਹੈ।

PunjabKesari

ਇਨ੍ਹਾਂ ’ਚੋਂ ਇਕ ਤਸਵੀਰ ’ਚ ਗੁਰਬਾਜ਼ ਗਰੇਵਾਲ ਪੰਜਾਬੀ ਗਾਇਕ ਤੇ ਅਦਾਕਾਰ ਸਤਿੰਦਰ ਸਰਤਾਜ ਨਾਲ ਦਿਖਾਈ ਦੇ ਰਹੇ ਹਨ। ਸਤਿੰਦਰ ਸਰਤਾਜ ਤਸਵੀਰ ’ਚ ਮਾਈਕ ਗੁਰਬਾਜ਼ ਵੱਲ ਰੱਖੀ ਨਜ਼ਰ ਆ ਰਹੇ ਹਨ।

PunjabKesari

ਗਿੱਪੀ ਗਰੇਵਾਲ ਨੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਕੈਪਸ਼ਨ ’ਚ ‘ਫੈਮਿਲੀ’ ਲਿਖਿਆ ਹੈ ਤੇ ਨਾਲ ਹੀ ਦਿਲ ਵਾਲੇ ਇਮੋਜੀ ਵੀ ਬਣਾਏ ਹਨ।

PunjabKesari

1 ਘੰਟੇ ਦੇ ਅੰਦਰ ਇਨ੍ਹਾਂ ਤਸਵੀਰਾਂ ਨੂੰ 1 ਲੱਖ ਤੋਂ ਵੱਧ ਲੋਕਾਂ ਵਲੋਂ ਲਾਈਕ ਕੀਤਾ ਜਾ ਚੁੱਕਾ ਹੈ। ਉਥੇ ਬੀਤੇ ਦਿਨੀਂ ਗਿੱਪੀ ਗਰੇਵਾਲ ਨੇ ਇਕ ਵੀਡੀਓ ਸਾਂਝੀ ਕੀਤੀ ਸੀ, ਜਿਸ ’ਚ ਉਹ ਆਪਣਾ ਸੁਪਰਹਿੱਟ ਗੀਤ ‘ਫਲਾਵਰ’ ਗਾਉਂਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ’ਚ ਉਨ੍ਹਾਂ ਦੀ ਪਤਨੀ ਰਵਨੀਤ ਤੇ ਪੁੱਤਰਾਂ ਦੀ ਝਲਕ ਵੀ ਦੇਖਣ ਨੂੰ ਮਿਲ ਰਹੀ ਹੈ, ਜੋ ਗੀਤ ’ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News