ਗਿੱਪੀ ਗਰੇਵਾਲ ਨੇ ਪਰਿਵਾਰ ਨਾਲ ਮਨਾਇਆ ਜਨਮਦਿਨ, ਦਿਲ ਨੂੰ ਛੂਹ ਜਾਣਗੀਆਂ ਤਸਵੀਰਾਂ

Sunday, Jan 02, 2022 - 03:10 PM (IST)

ਗਿੱਪੀ ਗਰੇਵਾਲ ਨੇ ਪਰਿਵਾਰ ਨਾਲ ਮਨਾਇਆ ਜਨਮਦਿਨ, ਦਿਲ ਨੂੰ ਛੂਹ ਜਾਣਗੀਆਂ ਤਸਵੀਰਾਂ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਅੱਜ 39 ਸਾਲਾਂ ਦੇ ਹੋ ਗਏ ਹਨ। ਗਿੱਪੀ ਗਰੇਵਾਲ ਦਾ ਜਨਮ 2 ਜਨਵਰੀ, 1983 ਨੂੰ ਹੋਇਆ।

PunjabKesari

ਗਿੱਪੀ ਗਰੇਵਾਲ ਨੇ ਗਾਇਕੀ ਰਾਹੀਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਪਰ ਅੱਜ ਉਹ ਸਫਲ ਗਾਇਕ ਹੋਣ ਦੇ ਨਾਲ-ਨਾਲ ਸਫਲ ਅਦਾਕਾਰ, ਪ੍ਰੋਡਿਊਸਰ ਤੇ ਡਾਇਰੈਕਟਰ ਵੀ ਹਨ।

PunjabKesari

ਗਿੱਪੀ ਗਰੇਵਾਲ ਨੇ ਕੁਝ ਤਸਵੀਰਾਂ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਗਿੱਪੀ ਆਪਣੇ ਪਰਿਵਾਰ ਨਾਲ ਜਨਮਦਿਨ ਮਨਾਉਂਦੇ ਨਜ਼ਰ ਆ ਰਹੇ ਹਨ।

PunjabKesari

ਗਿੱਪੀ ਦੀਆਂ ਇਹ ਖ਼ੂਬਸੂਰਤ ਤਸਵੀਰਾਂ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਦਿਲ ਜਿੱਤ ਰਹੀਆਂ ਹਨ।

PunjabKesari

ਤਸਵੀਰਾਂ ’ਚ ਗਿੱਪੀ ਦੀ ਪਤਨੀ ਤੇ ਬੱਚਿਆਂ ਸਮੇਤ ਪਰਿਵਾਰ ਦੇ ਹੋਰ ਮੈਂਬਰ ਵੀ ਨਜ਼ਰ ਆ ਰਹੇ ਹਨ।

PunjabKesari

ਗਿੱਪੀ ਗਰੇਵਾਲ ਦੇ ਆਉਣ ਵਾਲੇ ਪ੍ਰਾਜੈਕਟਸ ਦੀ ਗੱਲ ਕਰੀਏ ਤਾਂ ਇਹ ਸਾਲ ਉਨ੍ਹਾਂ ਲਈ ਕਾਫੀ ਰੁਝੇਵੇਂ ਭਰਿਆ ਰਹਿਣ ਵਾਲਾ ਹੈ।

PunjabKesari

ਜਿਥੇ ਗਿੱਪੀ ਦੀਆਂ ਫ਼ਿਲਮਾਂ ਬਣ ਕੇ ਰਿਲੀਜ਼ ਲਈ ਤਿਆਰ ਪਈਆਂ ਹਨ, ਉਥੇ ਬਹੁਤ ਸਾਰੀਆਂ ਅਜਿਹੀਆਂ ਫ਼ਿਲਮਾਂ ਹਨ, ਜਿਨ੍ਹਾਂ ਦੀ ਸ਼ੂਟਿੰਗ ਸ਼ੁਰੂ ਹੋਣੀ ਹੈ।

PunjabKesari

ਹਾਲਾਂਕਿ ਕੋਰੋਨਾ ਦੇ ਚਲਦਿਆਂ ਇਸ ਵਾਰ ਕਿੰਨੀਆਂ ਫ਼ਿਲਮਾਂ ਰਿਲੀਜ਼ ਹੁੰਦੀਆਂ ਹਨ ਤੇ ਕਿੰਨੀਆਂ ਦੀ ਸ਼ੂਟਿੰਗ ਪੂਰੀ ਹੁੰਦੀ ਹੈ, ਇਹ ਤਾਂ ਆਉਣ ਵਾਲੇ ਸਮੇਂ ’ਚ ਹੀ ਪਤਾ ਚੱਲੇਗਾ।

PunjabKesari

ਨੋਟ– ਗਿੱਪੀ ਦੀਆਂ ਇਹ ਤਸਵੀਰਾਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ? ਕੁਮੈਂਟ ਕਰਕੇ ਜ਼ਰੂਰ ਦੱਸੋ। 


author

Rahul Singh

Content Editor

Related News