ਗਣੇਸ਼ ਚਤੁਰਥੀ ’ਤੇ ‘ਕੰਤਾਰਾ’ ਦਾ ਜਾਦੂ, ਲੋਕਾਂ ਨੇ ਕੀਤਾ ਪੰਜੁਰਲੀ ਦੇਵ ਗਣਪਤੀ ਦਾ ਸਵਾਗਤ!
Monday, Sep 09, 2024 - 10:43 AM (IST)
ਮੁੰਬਈ (ਬਿਊਰੋ) - ਨੈਸ਼ਨਲ ਅਵਾਰਡ ਜੇਤੂ ਫਿਲਮ ‘‘ਕੰਤਾਰਾ’ ਨੇ ਆਪਣੀ ਰਿਲੀਜ਼ ਤੋਂ ਬਾਅਦ ਇੰਨਾ ਪ੍ਰਭਾਵ ਪਾਇਆ ਹੈ ਜੋ ਪਹਿਲਾਂ ਕਦੀ ਨਹੀਂ ਦੇਖਿਆ ਗਿਆ। ਦਰਸ਼ਕ ‘ਕੰਤਾਰਾ : ਚੈਪਟਰ 1’ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦੇ ਨਾਲ ਹੀ ‘ਕੰਤਾਰਾ’ ਪ੍ਰਤੀ ਉਤਸ਼ਾਹ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਇਸ ਉਤਸ਼ਾਹ ਦੀ ਪ੍ਰਤੱਖ ਮਿਸਾਲ ਗਣੇਸ਼ ਚਤੁਰਥੀ ’ਤੇ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਹਰ ਪਾਸੇ ਲੋਕ ਪੰਜੁਰਲੀ ਭਗਵਾਨ ਗਣਪਤੀ ਦੀਆਂ ਮੂਰਤੀਆਂ ਦਾ ਬੜੇ ਹੀ ਉਤਸ਼ਾਹ ਨਾਲ ਸਵਾਗਤ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਦੀਪਿਕਾ-ਰਣਬੀਰ ਦੇ ਘਰ ਗੂੰਜੀਆਂ ਬੱਚੇ ਦੀਆਂ ਕਿਲਕਾਰੀਆਂ
‘ਕੰਤਾਰਾ’ ਦਾ ਜਾਦੂ ਜਲਦੀ ਖਤਮ ਹੋਣ ਵਾਲਾ ਨਹੀਂ ਹੈ। ਦੇਸ਼ ਭਰ ’ਚ ਗਣੇਸ਼ ਚਤੁਰਥੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਪੰਜੁਰਲੀ ਦੇਵ ਦੀ ਮੌਜੂਦਗੀ ਵੀ ਇਸ ਤਿਉਹਾਰ ਦਾ ਅਹਿਮ ਹਿੱਸਾ ਬਣ ਰਹੀ ਹੈ। ਸ਼ਹਿਰ ਦੇ ਪੰਡਾਲਾਂ ਵਿਚ ਪੰਜੁਰਲੀ ਦੇਵਾ ਗਣਪਤੀ ਦੀਆਂ ਮੂਰਤੀਆਂ ਸਜਾਈਆਂ ਗਈਆਂ ਹਨ ਅਤੇ ਕੁਝ ਪੰਡਾਲਾਂ ਵਿੱਚ ਗਣਪਤੀ ਦੀ ਮੂਰਤੀ ਦੇ ਪਿੱਛੇ ਪੰਜੁਰਲੀ ਦੇਵ ਦੀ ਤਸਵੀਰ ਵੀ ਲਗਾਈ ਗਈ ਹੈ।
https://www.instagram.com/reel/C_cSI1VCYYx/?utm_source=ig_web_copy_link
ਇਹ ਖ਼ਬਰ ਵੀ ਪੜ੍ਹੋ -ਕਰਨ ਔਜਲਾ ਦੇ ਹੱਕ 'ਚ ਨਿਤਰੇ ਬੱਬੂ ਮਾਨ, ਬੂਟ ਮਾਰਨ ਵਾਲੇ ਨੂੰ ਹੋਏ ਸਿੱਧੇ
ਫਿਲਮ ਦੀ ਸੈਟਿੰਗ ਨੂੰ ਮੁੜ ਸੁਰਜੀਤ ਕਰਨ ਲਈ ਜੰਗਲ ਥੀਮ ’ਤੇ ਵੀ ਪੰਡਾਲ ਸਜਾਇਆ ਗਿਆ ਹੈ। ਇਹ ਫਿਲਮ ਦੇ ਮਜ਼ਬੂਤ ਪ੍ਰਭਾਵ ਨੂੰ ਦਰਸਾਉਂਦਾ ਹੈ, ਜੋ ਦਰਸ਼ਕਾਂ ਦੇ ਦਿਲਾਂ ਵਿਚ ਹਮੇਸ਼ਾ ਤਾਜ਼ਾ ਅਤੇ ਮਜ਼ਬੂਤੀ ਨਾਲ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਬਹੁਤ-ਉਡੀਕੀ ਜਾ ਰਹੀ ‘ਕੰਤਾਰਾ ਚੈਪਟਰ 1’ ਨਾਲ ਪਹਿਲਾਂ ਕਦੀ ਨਾ ਦੇਖੇ ਗਏ ਇਕ ਖਾਸ ਅਨੁਭਵ ਦਾ ਆਨੰਦ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।