ਵਿਜੇ ਦੇਵਰਕੋਂਡਾ ਤੇ ਰਸ਼ਮਿਕਾ ਮੰਦਾਨਾ ਦੇ ਵਿਆਹ ਦਾ ਕਾਰਡ ਹੋਇਆ ਵਾਇਰਲ, ਜਾਣੋ ਕਦੋਂ ਲੈਣਗੇ ਫੇਰੇ

Tuesday, Feb 17, 2026 - 10:06 AM (IST)

ਵਿਜੇ ਦੇਵਰਕੋਂਡਾ ਤੇ ਰਸ਼ਮਿਕਾ ਮੰਦਾਨਾ ਦੇ ਵਿਆਹ ਦਾ ਕਾਰਡ ਹੋਇਆ ਵਾਇਰਲ, ਜਾਣੋ ਕਦੋਂ ਲੈਣਗੇ ਫੇਰੇ

ਮੁੰਬਈ (ਏਜੰਸੀ) : ਦੱਖਣ ਭਾਰਤੀ ਸਿਨੇਮਾ ਦੇ ਸੁਪਰਸਟਾਰ ਵਿਜੇ ਦੇਵਰਕੋਂਡਾ ਅਤੇ 'ਨੈਸ਼ਨਲ ਕ੍ਰਸ਼' ਰਸ਼ਮਿਕਾ ਮੰਦਾਨਾ ਇੱਕ ਵਾਰ ਫਿਰ ਆਪਣੀਆਂ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਪਿਛਲੇ ਕਈ ਸਾਲਾਂ ਤੋਂ ਇੱਕ-ਦੂਜੇ ਨੂੰ ਡੇਟ ਕਰਨ ਦੀਆਂ ਅਫਵਾਹਾਂ ਵਿਚਾਲੇ ਹੁਣ ਸੋਸ਼ਲ ਮੀਡੀਆ 'ਤੇ ਦੋਵਾਂ ਦੇ ਵਿਆਹ ਦਾ ਕਾਰਡ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਇਹ ਵੀ ਪੜ੍ਹੋ: ਕਾਲਾ ਹਿਰਨ ਸ਼ਿਕਾਰ ਮਾਮਲਾ: ਸਲਮਾਨ ਖਾਨ ਦੀਆਂ ਵਧੀਆਂ ਮੁਸ਼ਕਲਾਂ ! ਜੱਜ ਨੇ ਸੁਣਵਾਈ ਤੋਂ ਕੀਤਾ ਇਨਕਾਰ

ਕਾਰਡ ਮੁਤਾਬਕ ਕੀ ਹੈ ਖਾਸ?

ਇੰਟਰਨੈੱਟ 'ਤੇ ਵਾਇਰਲ ਹੋ ਰਹੇ ਇਸ ਕਾਰਡ ਅਨੁਸਾਰ, 'ਗੀਤਾ ਗੋਵਿੰਦਮ' ਦੀ ਇਹ ਜੋੜੀ 26 ਫਰਵਰੀ 2026 ਨੂੰ ਇੱਕ ਨਿੱਜੀ ਸਮਾਰੋਹ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ। ਇੰਨਾ ਹੀ ਨਹੀਂ, ਖ਼ਬਰਾਂ ਇਹ ਵੀ ਹਨ ਕਿ ਵਿਆਹ ਤੋਂ ਬਾਅਦ 4 ਮਾਰਚ ਨੂੰ ਹੈਦਰਾਬਾਦ ਵਿੱਚ ਇੱਕ ਸ਼ਾਨਦਾਰ ਰਿਸੈਪਸ਼ਨ ਪਾਰਟੀ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ: ਰੋਹਿਤ ਸ਼ੈੱਟੀ ਫਾਇਰਿੰਗ ਮਾਮਲੇ 'ਚ ਵੱਡਾ ਖੁਲਾਸਾ; UP ਦਾ 'ਪੜ੍ਹਿਆ-ਲਿਖਿਆ' ਨੌਜਵਾਨ ਨਿਕਲਿਆ ਸ਼ੂਟਰ !

PunjabKesari

ਵਾਇਰਲ ਕਾਰਡ 'ਤੇ ਲਿਖਿਆ ਸੰਦੇਸ਼

ਵਾਇਰਲ ਹੋ ਰਹੇ ਕਾਰਡ ਵਿੱਚ ਲਿਖਿਆ ਹੈ, "ਮੈਂ ਤੁਹਾਡੇ ਨਾਲ ਇੱਕ ਖਾਸ ਖ਼ਬਰ ਸਾਂਝੀ ਕਰ ਰਿਹਾ ਹਾਂ। ਪਰਿਵਾਰ ਦੇ ਆਸ਼ੀਰਵਾਦ ਨਾਲ, ਰਸ਼ਮਿਕਾ ਅਤੇ ਮੈਂ 26.02.26 ਨੂੰ ਇੱਕ ਸਾਦੇ ਅਤੇ ਨਿੱਜੀ ਸਮਾਰੋਹ ਵਿੱਚ ਵਿਆਹ ਕਰ ਰਹੇ ਹਾਂ। ਤੁਹਾਡੀ ਮੌਜੂਦਗੀ ਸਾਡੇ ਇਸ ਨਵੇਂ ਸਫ਼ਰ ਨੂੰ ਹੋਰ ਵੀ ਯਾਦਗਾਰ ਬਣਾ ਦੇਵੇਗੀ।"

ਇਹ ਵੀ ਪੜ੍ਹੋ: ਅਦਾਕਾਰ ਰਾਜਪਾਲ ਯਾਦਵ ਨੂੰ ਵੱਡੀ ਰਾਹਤ ! ਹਾਈ ਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ

ਕੀ ਹੈ ਸੱਚਾਈ?

ਹਾਲਾਂਕਿ ਇਸ ਕਾਰਡ ਦੀ ਅਧਿਕਾਰਤ ਤੌਰ 'ਤੇ ਕੋਈ ਪੁਸ਼ਟੀ ਨਹੀਂ ਹੋਈ ਹੈ। ਪ੍ਰਸ਼ੰਸਕਾਂ ਵੱਲੋਂ ਇਸ ਨੂੰ ਸੱਚ ਮੰਨਿਆ ਜਾ ਰਿਹਾ ਹੈ, ਪਰ ਕਈ ਲੋਕ ਇਸ ਨੂੰ ਫੇਕ ਵੀ ਦੱਸ ਰਹੇ ਹਨ। ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਚਰਚਾ ਸੀ ਕਿ ਇਹ ਜੋੜੀ ਉਦੈਪੁਰ ਵਿੱਚ ਸ਼ਾਹੀ ਵਿਆਹ ਕਰ ਸਕਦੀ ਹੈ।

ਇਹ ਵੀ ਪੜ੍ਹੋ: ਰਾਜਪਾਲ ਯਾਦਵ ਦੀ ਮਦਦ ਲਈ ਅੱਗੇ ਆਏ ਵਿਜੇਂਦਰ ਸਿੰਘ, ਫਿਲਮ 'ਚ ਕੰਮ ਕਰਨ ਦਾ ਦਿੱਤਾ ਸੱਦਾ

ਏਅਰਪੋਰਟ 'ਤੇ ਇਕੱਠੇ ਆਏ ਨਜ਼ਰ

ਹਾਲ ਹੀ ਵਿੱਚ ਦੋਵਾਂ ਨੂੰ ਹੈਦਰਾਬਾਦ ਏਅਰਪੋਰਟ 'ਤੇ ਆਪਣੀ-ਆਪਣੀ ਟੀਮ ਨਾਲ ਦੇਖਿਆ ਗਿਆ ਸੀ। ਭਾਵੇਂ ਉਹ ਕੈਮਰੇ ਸਾਹਮਣੇ ਇਕੱਠੇ ਨਹੀਂ ਆਏ, ਪਰ ਇੱਕੋ ਸਮੇਂ ਏਅਰਪੋਰਟ 'ਤੇ ਮੌਜੂਦਗੀ ਨੇ ਇਨ੍ਹਾਂ ਅਫਵਾਹਾਂ ਨੂੰ ਹੋਰ ਹਵਾ ਦੇ ਦਿੱਤੀ ਹੈ।

ਇਹ ਵੀ ਪੜ੍ਹੋ: ਹਿਨਾ ਖਾਨ ਦੇ ਘਰ ਗੂੰਜਣ ਵਾਲੀਆਂ ਨੇ ਕਿਲਕਾਰੀਆਂ ! ਕਾਮੇਡੀਅਨ ਤੋਂ ਪੇਰੈਂਟਿੰਗ ਟਿਪਸ ਲੈਂਦੀ ਆਈ ਨਜ਼ਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News