ਕਾਵੇਰੀ ਕਪੂਰ ਸਟਾਰਰ ‘ਬੌਬੀ ਔਰ ਰਿਸ਼ੀ ਕੀ ਲਵ ਸਟੋਰੀ’ ਦਾ ਫਰਸਟ ਲੁੱਕ ਆਊਟ, 11 ਨੂੰ ਹੋਵੇਗੀ ਰਿਲੀਜ਼
Wednesday, Feb 05, 2025 - 05:23 PM (IST)
![ਕਾਵੇਰੀ ਕਪੂਰ ਸਟਾਰਰ ‘ਬੌਬੀ ਔਰ ਰਿਸ਼ੀ ਕੀ ਲਵ ਸਟੋਰੀ’ ਦਾ ਫਰਸਟ ਲੁੱਕ ਆਊਟ, 11 ਨੂੰ ਹੋਵੇਗੀ ਰਿਲੀਜ਼](https://static.jagbani.com/multimedia/2025_2image_17_23_453962311lll.jpg)
ਮੁੰਬਈ (ਬਿਊਰੋ) - ਕਾਵੇਰੀ ਕਪੂਰ ਆਪਣੀ ਫਿਲਮ ਅਤੇ ਓ.ਟੀ.ਟੀ. ਯਾਤਰਾ ਦੀ ਸ਼ੁਰੂਆਤ ਲਈ ਪੂਰੀ ਤਰ੍ਹਾਂ ਤਿਆਰ ਹੈ। ਉਸ ਦਾ ਪਹਿਲਾ ਪ੍ਰਾਜੈਕਟ ਕੁਨਾਲ ਕੋਹਲੀ ਦੀ ਫਿਲਮ ‘ਬੌਬੀ ਤੇ ਰਿਸ਼ੀ ਦੀ ਲਵ ਸਟੋਰੀ’ ਹੈ। ਇਹ ਉਸ ਦਾ ਪਹਿਲਾ ਬਾਲੀਵੁੱਡ ਪ੍ਰਾਜੈਕਟ ਹੋਵੇਗਾ। ਹਾਲਾਂਕਿ ਕਾਵੇਰੀ ਲਈ ਕੈਮਰੇ ਦਾ ਸਾਮਣਾ ਕਰਨਾ ਕੋਈ ਨਵੀਂ ਗੱਲ ਨਹੀਂ ਹੈ, ਉਸ ਦੇ ਕੋਲ ਪਹਿਲਾਂ ਤੋਂ ਹੀ 4 ਮਿਊਜ਼ੀਕ ਵੀਡੀਓਜ਼ ਦਾ ਅਨੁਭਵ ਹੈ। ਹੁਣ ਸ਼ੇਖਰ ਕਪੂਰ ਅਤੇ ਸੁਚਿਤਰਾ ਕ੍ਰਿਸ਼ਣਮੂਰਤੀ ਦੀ ਬੇਹੱਦ ਪ੍ਰਤਿਭਾਸ਼ਾਲੀ ਧੀ ਫਿਲਮ ਜਗਤ ਵਿਚ ਵੀ ਕਦਮ ਰੱਖਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਇਹ ਖ਼ਬਰ ਵੀ ਪੜ੍ਹੋ - ਫ਼ਿਲਮ ਆਫਰ ਹੋਣ ਮਗਰੋਂ ਨਿਖਰੀ ਮਹਾਕੁੰਭ ਦੀ ਮੋਨਾਲੀਸਾ, Dance Move ਵੇਖ ਲੋਕਾਂ ਦੀਆਂ ਖੁੱਲ੍ਹੀਆਂ ਅੱਖਾਂ
ਫਿਲਮ ਦੀ ਸ਼ੂਟਿੰਗ ਪੂਰੀ ਤਰ੍ਹਾਂ ਨਾਲ ਯੂ.ਕੇ. ਵਿਚ ਕੀਤੀ ਗਈ ਹੈ, ਜਿਸ ਦੇ ਬਾਰੇ ’ਚ ਹੁਣ ਤਕ ਬਹੁਤ ਘੱਟ ਜਾਣਕਾਰੀ ਹੀ ਸਾਹਮਣੇ ਆਈ ਹੈ। ਇਸ ਪ੍ਰਾਜੈਕਟ ਦਾ ਪਹਿਲਾ ਲੁੱਕ ਜਾਰੀ ਕੀਤਾ ਗਿਆ ਹੈ, ਜਿਸ ਨੂੰ ਜ਼ਬਰਦਸਤ ਪ੍ਰਤੀਕਰਿਆਵਾਂ ਮਿਲ ਰਹੀਆਂ ਹਨ। ‘ਬੌਬੀ ਅਤੇ ਰਿਸ਼ੀ ਕੀ ਲਵ ਸਟੋਰੀ’ 11 ਫਰਵਰੀ ਨੂੰ ਆਨਲਾਈਨ ਰਿਲੀਜ਼ ਹੋਵੇਗੀ। ਪਹਿਲਾਂ ਇਹ ਅਨੁਮਾਨ ਲਾਇਆ ਜਾ ਰਿਹਾ ਸੀ ਕਿ ਕਾਵੇਰੀ ਕਪੂਰ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸ਼ੇਖਰ ਕਪੂਰ ਦੀ ਫਿਲਮ ‘ਮਾਸੂਮ-ਦਿ ਨੈਕਸਟ ਜੈਨਰੇਸ਼ਨ’ ਨਾਲ ਕਰੇਗੀ। ਹਾਲਾਂਕਿ ਉਸ ਨੂੰ ਲਾਂਚ ਕਰਨ ਦਾ ਮੌਕਾ ਹੁਣ ਕੁਣਾਲ ਕੋਹਲੀ ਨੂੰ ਮਿਲਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e