ਪਵਨ ਸਿੰਘ ਦੀ ਫਿਲਮ "ਮੋਹਰਾ" ਦਾ ਫਸਟ ਲੁੱਕ ਰਿਲੀਜ਼
Wednesday, Sep 24, 2025 - 04:10 PM (IST)

ਮੁੰਬਈ (ਏਜੰਸੀ)- ਭੋਜਪੁਰੀ ਫਿਲਮਾਂ ਦੇ ਪਾਵਰ ਸਟਾਰ ਪਵਨ ਸਿੰਘ ਦੀ ਫਿਲਮ 'ਮੋਹਰਾ' ਦਾ ਫਸਟ ਲੁੱਕ ਨਰਾਤਿਆਂ ਮੌਕੇ ਰਿਲੀਜ਼ ਕਰ ਦਿੱਤਾ ਗਿਆ ਹੈ। ਫਸਟ ਲੁੱਕ ਵਿਚ ਪਵਨ ਸਿੰਘ ਇਕ ਸਖਤ ਗੁੱਸੇ ਵਾਲੇ ਵਿਅਕਤੀ ਦੇ ਲੁੱਕ ਵਿਚ ਨਜ਼ਰ ਆ ਰਹੇ ਹਨ, ਜਿਸ ਨੂੰ ਦੇਖ ਕੇ ਦਰਸ਼ਕ ਉਤਸ਼ਾਹਿਤ ਹੋ ਰਹੇ ਹਨ।
ਪ੍ਰਿਯਾਂਸ਼ੀ ਮੁਬੀਜ ਦੇ ਬੈਨਰ ਹੇਠ ਬਣ ਰਹੀ ਇਸ ਫਿਲਮ ਦੇ ਨਿਰਮਾਤਾ ਨਿਰਦੇਸ਼ਕ ਅਰਵਿੰਦ ਚੌਬੇ ਖੁਦ ਹਨ, ਜਦੋਂਕਿ ਲੇਖਕ ਧਰਮਿੰਦਰ ਸਿੰਘ, ਸੰਗੀਤ ਸਰਗਮ ਆਕਾਸ਼, ਪ੍ਰਿਆਂਸ਼ੂ ਸਿੰਘ ਦਾ ਹੈ। ਨਿਰਮਾਤਾਵਾਂ ਦਾ ਕਹਿਣਾ ਹੈ ਕਿ ਫਿਲਮ ਮੋਹਰਾ, ਐਕਸ਼ਨ, ਡਰਾਮਾ ਅਤੇ ਥ੍ਰਿਲਰ ਨਾਲ ਭਰਪੂਰ ਹੋਵੇਗੀ ਅਤੇ ਦਰਸ਼ਕਾਂ ਨੂੰ ਇਕ ਨਵਾਂ ਅਨੁਭਵ ਦੇਵੇਗੀ। ਫਿਲਮ ਜਲਦ ਹੀ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ। ਫਿਲਮ ਮੋਹਰਾ ਵਿਚ ਮੁੱਖ ਭੂਮਿਕਾ ਵਿਚ ਪਵਨ ਸਿੰਘ, ਇਸ਼ਾਨੀ ਘੋਸ਼, ਕਵੀਨ ਸ਼ਾਲਿਨੀ, ਸੰਜੇ ਵਰਮਾ, ਸੰਜੀਵ ਮਿਸ਼ਰਾ ਅਤੇ ਹੋਰ ਕਲਾਕਾਰ ਹਨ।