ਫਿਲਮ ਨਿਰਮਾਤਾ ਸੁਭਾਸ਼ ਘਈ ਦੀ ਤਬੀਅਤ ਵਿਗੜੀ, ਮੁੰਬਈ ਦੇ ਲੀਲਾਵਤੀ ਹਸਪਤਾਲ ''ਚ ਦਾਖ਼ਲ

Sunday, Dec 08, 2024 - 01:26 AM (IST)

ਮੁੰਬਈ : ਮਸ਼ਹੂਰ ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਸੁਭਾਸ਼ ਘਈ ਦੀ ਤਬੀਅਤ ਅਚਾਨਕ ਖ਼ਰਾਬ ਹੋ ਗਈ ਹੈ। ਇਸ ਕਾਰਨ ਉਨ੍ਹਾਂ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। 79 ਸਾਲਾ ਸੁਭਾਸ਼ ਘਈ ਨੂੰ ਸਾਹ ਦੀ ਬੀਮਾਰੀ, ਕਮਜ਼ੋਰੀ ਅਤੇ ਵਾਰ-ਵਾਰ ਚੱਕਰ ਆਉਣ ਕਾਰਨ ਸ਼ਨੀਵਾਰ ਨੂੰ ਲੀਲਾਵਤੀ ਹਸਪਤਾਲ ਦੇ ਆਈਸੀਯੂ 'ਚ ਦਾਖ਼ਲ ਕਰਵਾਇਆ ਗਿਆ ਸੀ।

ਹਸਪਤਾਲ ਦੇ ਸੂਤਰਾਂ ਮਿਲੀ ਜਾਣਕਾਰੀ ਮੁਤਾਬਕ, ਆਈਸੀਯੂ ਵਿਚ ਦਾਖ਼ਲ ਸੁਭਾਸ਼ ਘਈ ਦਾ ਇਲਾਜ ਨਿਊਰੋਲੋਜਿਸਟ ਡਾ. ਵਿਜੇ ਚੌਹਾਨ, ਕਾਰਡੀਓਲੋਜਿਸਟ ਡਾ. ਨਿਤਿਨ ਗੋਖਲੇ ਅਤੇ ਪਲਮੋਨੋਲੋਜਿਸਟ ਡਾ. ਜਲੀਲ ਪਾਰਕਰ ਦੀ ਨਿਗਰਾਨੀ ਹੇਠ ਚੱਲ ਰਿਹਾ ਹੈ।

ਪਹਿਲਾਂ ਨਾਲੋਂ ਬਿਹਤਰ ਹੈ ਸੁਭਾਸ਼ ਘਈ ਦੀ ਤਬੀਅਤ
ਇਕ ਭਰੋਸੇਯੋਗ ਸੂਤਰ ਨੇ ਦੱਸਿਆ ਕਿ ਸੁਭਾਸ਼ ਘਈ ਦੀ ਹਾਲਤ ਪਹਿਲਾਂ ਨਾਲੋਂ ਬਿਹਤਰ ਹੈ ਅਤੇ ਇਕ ਦਿਨ ਬਾਅਦ ਉਨ੍ਹਾਂ ਨੂੰ ਆਈਸੀਯੂ ਤੋਂ ਆਮ ਵਾਰਡ ਵਿਚ ਤਬਦੀਲ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਖਾਨ ਸਰ ਦੀ ਤਬੀਅਤ ਵਿਗੜੀ, ਹਸਪਤਾਲ 'ਚ ਦਾਖ਼ਲ, BPSC ਉਮੀਦਵਾਰਾਂ ਦੇ ਅੰਦੋਲਨ 'ਚ ਕਰ ਰਹੇ ਸਨ ਪ੍ਰਦਰਸ਼ਨ

ਰਾਮ ਲਖਨ, ਸੌਦਾਗਰ ਅਤੇ ਪਰਦੇਸ ਵਰਗੀਆਂ ਬਿਹਤਰੀਨ ਫਿਲਮਾਂ ਦੇ ਨਿਰਦੇਸ਼ਕ
ਸੁਭਾਸ਼ ਘਈ ਨੇ ਬਾਲੀਵੁੱਡ ਨੂੰ ਕਈ ਸ਼ਾਨਦਾਰ ਫਿਲਮਾਂ ਦਿੱਤੀਆਂ ਹਨ। ਉਨ੍ਹਾਂ ਕਾਲੀਚਰਨ, ਕਰਜ਼, ਕਰਮਾ, ਸੌਦਾਗਰ ਅਤੇ ਖਲਨਾਇਕ ਵਰਗੀਆਂ ਫਿਲਮਾਂ ਨਾਲ ਆਪਣੀ ਪਛਾਣ ਬਣਾਈ। ਸੁਭਾਸ਼ ਘਈ ਨੇ ਸ਼ਾਹਰੁਖ ਖਾਨ ਦੀ ਫਿਲਮ 'ਪਰਦੇਸ' ਬਣਾਈ ਸੀ। ਇਸ ਤੋਂ ਇਲਾਵਾ ਉਨ੍ਹਾਂ 2008 ਵਿਚ ਤਾਲ ਅਤੇ ਸਲਮਾਨ ਖਾਨ ਦੀ ਯੁਵਰਾਜ ਦਾ ਨਿਰਦੇਸ਼ਨ ਵੀ ਕੀਤਾ ਸੀ।

ਸੁਭਾਸ਼ ਘਈ ਨੇ ਹਾਲ ਹੀ 'ਚ ਇਤਰਾਜ਼-2 ਅਤੇ ਖਲਨਾਇਕ-2 'ਤੇ ਕੀਤੀ ਸੀ ਗੱਲ
ਸੁਭਾਸ਼ ਘਈ ਨੇ 2004 ਵਿਚ ਰਿਲੀਜ਼ ਹੋਈ ਇਤਰਾਜ਼ ਦਾ ਨਿਰਦੇਸ਼ਨ ਨਹੀਂ ਕੀਤਾ, ਪਰ ਉਨ੍ਹਾਂ ਇਸਦਾ ਨਿਰਮਾਣ ਕੀਤਾ ਸੀ। ਹਾਲ ਹੀ 'ਚ ਸੁਭਾਸ਼ ਨੇ ਇਸ ਦੇ ਸੀਕਵਲ ਦਾ ਐਲਾਨ ਵੀ ਕੀਤਾ ਸੀ ਜਿਸ 'ਚ ਅਕਸ਼ੈ ਕੁਮਾਰ, ਪ੍ਰਿਅੰਕਾ ਚੋਪੜਾ ਅਤੇ ਕਰੀਨਾ ਕਪੂਰ ਦੀ ਬਜਾਏ ਉਨ੍ਹਾਂ ਨੇ ਨਵੇਂ ਚਿਹਰਿਆਂ ਨੂੰ ਲਿਆਉਣ ਦੀ ਗੱਲ ਕਹੀ ਸੀ। ਇਸ ਤੋਂ ਇਲਾਵਾ ਸੰਜੇ ਦੱਤ ਨਾਲ ਸੁਭਾਸ਼ ਘਈ ਦੀ ਸੁਪਰਹਿੱਟ ਫਿਲਮ 'ਖਲਨਾਇਕ' ਦਾ ਦੂਜਾ ਭਾਗ ਵੀ ਜਲਦ ਹੀ ਦੇਖਣ ਨੂੰ ਮਿਲ ਸਕਦਾ ਹੈ। ਦੱਸਣਯੋਗ ਹੈ ਕਿ ਖਬਰਾਂ ਮੁਤਾਬਕ ਸੁਭਾਸ਼ ਘਈ 'ਖਲਨਾਇਕ 2' 'ਤੇ ਵੀ ਕੰਮ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Sandeep Kumar

Content Editor

Related News