ਫੀਫਾ ਵਿਸ਼ਵ ਕੱਪ ਦਾ ਗੀਤ ‘ਲਾਈਟ ਦਿ ਸਕਾਈ’ ਰਿਲੀਜ਼, ਨੋਰਾ ਫਤੇਹੀ ਨੇ ਕੀਤਾ ਜ਼ਬਰਦਸਤ ਡਾਂਸ
Saturday, Oct 08, 2022 - 05:31 PM (IST)
ਬਾਲੀਵੁੱਡ ਡੈਸਕ- ਅਗਲੇ ਮਹੀਨੇ ਤੋਂ ਫੀਫਾ ਵਰਲਡ ਕੱਪ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਕਤਰ ’ਚ ਹੋਣ ਵਾਲੇ ਵਰਲਡ ਕੱਪ ਲਈ 32 ਟੀਮ ਨੇ ਕਵਾਲਿਫ਼ਾਈ ਕੀਤਾ ਹੈ। ਫੀਫਾ ਨੇ ਵਰਲਡ ਕੱਪ ਲਈ ਆਪਣਾ ਆਂਥਮ ਸੌਂਗ ‘ਲਾਈਟ ਦਿ ਸਕਾਈ’ ਰਿਲੀਜ਼ ਕਰ ਦਿੱਤਾ ਹੈ। ਇਹ ਫੀਫਾ ਵਰਲਡ ਕੱਪ ਬਾਲੀਵੁੱਡ ਸਟਾਰ ਅਤੇ ਗਲੋਬਲ ਆਈਕਨ ਨੋਰਾ ਫਤੇਹੀ ਲਈ ਵੀ ਖ਼ਾਸ ਹੈ।
ਦੱਸ ਦੇਈਏ ਨੋਰਾ ਫੀਫਾ ਵਰਲਡ ਕੱਪ ’ਚ ਪਰਫ਼ਾਰਮ ਕਰ ਰਹੀ ਹੈ। ਨੋਰਾ ਨੂੰ ਫੀਫਾ ਵਰਲਡ ਕੱਪ ਦੇ ਐਂਥਮ ਸੌਂਗ ‘ਲਾਈਟ ਦਿ ਸਕਾਈ’ ’ਚ ਸ਼ਾਮਲ ਕੀਤਾ ਗਿਆ ਹੈ। ਇਸ ਗੀਤ ਨੂੰ 7 ਅਕਤੂਬਰ ਯਾਨੀ ਸ਼ੁੱਕਰਵਾਰ ਸ਼ਾਮ ਨੂੰ ਰਿਲੀਜ਼ ਹੋਇਆ ਸੀ। ਫੀਫਾ ਨੇ ਇਸ ਦਾ ਵੀਡੀਓ ਨੂੰ ਆਪਣੇ ਯੂਟਿਊਬ ਚੈਨਲ ਅਤੇ ਟਵਿਟਰ ’ਤੇ ਸਾਂਝਾ ਕੀਤਾ ਹੈ।
The latest single from the FIFA World Cup Qatar 2022™ Official Soundtrack has just been released! 🚨
— FIFA World Cup (@FIFAWorldCup) October 7, 2022
'Light The Sky' features @BalqeesFathi, Nora Fatehi, Manal, @RahmaRiad and @RedOne_Official ✨
Watch the official music video ⤵️
ਇਹ ਵੀ ਪੜ੍ਹੋ : ਨੀਰੂ ਬਾਜਵਾ ਨੇ ਕੈਲੀਫ਼ੋਰਨੀਆ ’ਚ ਪੰਜਾਬੀ ਪਰਿਵਾਰ ਦੇ ਕਤਲ ’ਤੇ ਪ੍ਰਗਟਾਇਆ ਦੁੱਖ, ਸਾਂਝੀ ਕੀਤੀ ਭਾਵੁਕ ਪੋਸਟ
‘ਲਾਈਟ ਦਿ ਸਕਾਈ’ ਗੀਤ ਰੈੱਡਓਨ ਦੁਆਰਾ ਤਿਆਰ ਕੀਤਾ ਗਿਆ ਹੈ। ਰੈੱਡ ਆਨ ਪਹਿਲਾਂ ਵੀ ਫੀਫਾ ਦੇ ਗੀਤਾਂ ’ਤੇ ਕੰਮ ਕੀਤਾ ਹੈ। ਜਿਵੇਂ ਸ਼ਕੀਰਾ ਦਾ ‘ਵਾਕਾ ਵਾਕਾ’ ਅਤੇ ‘ਲਾ ਲਾ ਲਾ’। ਮਹੱਤਵਪੂਰਨ ਗੱਲ ਇਹ ਹੈ ਕਿ ਫੀਫਾ ਵਿਸ਼ਵ ਕੱਪ 22 ਨਵੰਬਰ 2022 ਤੋਂ ਸ਼ੁਰੂ ਹੋ ਰਿਹਾ ਹੈ।
ਫੀਫਾ ਵਿਸ਼ਵ ਕੱਪ 2022 ਦਾ ਆਂਥਮ ਸੌਂਗ ਆਉਣ ਦੇ ਨਾਲ ਹੀ ਨੋਰਾ ਫਤੇਹੀ ਸ਼ਕੀਰਾ ਅਤੇ ਜੈਨੀਫ਼ਰ ਲੋਪੇਜ਼ ਦੇ ਕਲੱਬ ’ਚ ਸ਼ਾਮਲ ਹੋ ਗਈ ਹੈ। ਸ਼ਕੀਰਾ ਨੇ 2010 ਦੇ ਫੀਫਾ ਵਿਸ਼ਵ ਕੱਪ ਦੇ ਗੀਤ ‘ਵਾਕਾ-ਵਾਕਾ’ ਸਾਊਥ ਅਫ਼ਰੀਕਾ ’ਚ ਪਰਫ਼ਾਰਮ ਕੀਤਾ ਸੀ। ਦੂਜੇ ਪਾਸੇ ਜੈਨੀਫ਼ਰ ਲੋਪੇਜ਼ ਨੇ ਫੀਫਾ ਵਿਸ਼ਵ ਕੱਪ 2014 ਦੇ ਗੀਤ ‘ਵੀ ਆਰ ਵਨ’ ’ਚ ਰੈਂਪਰ ਪਿਟਬੁੱਲ ਨਾਲ ਨਜ਼ਰ ਆਈ।
ਇਹ ਵੀ ਪੜ੍ਹੋ : ਹਿਨਾ ਖ਼ਾਨ ਨੇ ਪਲਾਜ਼ੋ ਸੂਟ ’ਚ ਕਰਵਾਇਆ ਫ਼ੋਟੋਸ਼ੂਟ, ਮੱਥੇ ਦੀ ਬਿੰਦੀ ਨੇ ਲਗਾਏ ਚਾਰ-ਚੰਨ
ਨੋਰਾ ਫਤੇਹੀ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਇਸ ਸਮੇਂ ਕਰਨ ਜੋਹਰ ਅਤੇ ਮਾਧੁਰੀ ਦੀਕਸ਼ਿਤ ਦੇ ਨਾਲ ‘ਝਲਕ ਦਿਖ ਲਾ ਜਾ’ ਦੇ ਸੀਜ਼ਨ 10 ’ਚ ਜੱਜ ਵੱਜੋਂ ਨਜ਼ਰ ਆ ਰਹੀ ਹੈ। ਹਾਲ ਹੀ ’ਚ ਉਸ ਨੇ ਫ਼ਿਲਮ ‘ਥੈਂਕ ਗੌਡ’ ਦੇ ਗੀਤ ‘ਮਣਕੇ’ ’ਚ ਵੀ ਆਪਣੇ ਸ਼ਾਨਦਾਰ ਡਾਂਸ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ।