ਛੇੜਛਾੜ ਦਾ ਵਿਰੋਧ ਕਰਨ ''ਤੇ ਫ਼ਾਤਿਮਾ ਸ਼ੇਖ ਨੂੰ ਲੜਕੇ ਨੇ ਮਾਰਿਆ ਮੁੱਕਾ

4/27/2021 11:17:21 AM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਅਤੇ 'ਦੰਗਲ ਗਰਲ' ਫ਼ਾਤਿਮਾ ਸਨਾ ਸ਼ੇਖ ਇਨ੍ਹੀਂ ਦਿਨੀਂ ਕਾਫ਼ੀ ਚਰਚਾ 'ਚ ਹੈ। ਹਾਲ ਹੀ 'ਚ ਉਨ੍ਹਾਂ ਦੀ ਨੈੱਟਫਲਿਕਸ 'ਤੇ ਰਿਲੀਜ਼ ਹੋਈ ਫ਼ਿਲਮ 'ਅਜੀਬ ਦਾਸਤਾਨ' 'ਚ ਉਨ੍ਹਾਂ ਦੀ ਅਦਾਕਾਰੀ ਲਈ ਰੱਜ ਕੇ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਇੱਕ ਤਾਜ਼ਾ ਇੰਟਰਵਿਊ 'ਚ ਅਦਾਕਾਰਾ ਨੇ ਆਪਣੇ ਨਾਲ ਹੋਈ ਛੇੜਛਾੜ ਦੀ ਘਟਨਾ ਦਾ ਖ਼ੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇੱਕ ਲੜਕੇ ਨੇ ਉਸ ਨੂੰ ਮੁੱਕਾ ਮਾਰਿਆ, ਜਿਸ ਤੋਂ ਬਾਅਦ ਉਨ੍ਹਾਂ ਦੇ ਪਿਤਾ ਨੇ ਉਸ ਲੜਕੇ ਦਾ ਪਿੱਛਾ ਕੀਤਾ।
ਫ਼ਾਤਿਮਾ ਸਨਾ ਸ਼ੇਖ ਨੇ ਆਪਣੇ ਨਾਲ ਹੋਈ ਛੇੜਛਾੜ ਦੀ ਘਟਨਾ ਨੂੰ ਯਾਦ ਕਰਦਿਆਂ ਦੱਸਿਆ ਕਿ ਇਕ ਵਾਰ ਜਦੋਂ ਮੈਂ ਜਿਮ ਤੋਂ ਵਰਕਆਊਟ ਕਰਨ ਮਗਰੋਂ ਆਪਣੇ ਘਰ ਜਾ ਰਹੀ ਸੀ ਤਾਂ ਇੱਕ ਲੜਕਾ ਮੇਰਾ ਪਿੱਛਾ ਕਰਨ ਲੱਗਿਆ। ਮੈਂ ਉਸ ਲੜਕੇ ਨੂੰ ਰੋਕਿਆ ਅਤੇ ਬਾਅਦ 'ਚ ਦੋਵਾਂ ਵਿਚਕਾਰ ਬਹਿਸ ਹੋ ਗਈ। ਲੜਕਾ ਮੈਨੂੰ ਮੁੱਕਾ ਮਾਰ ਕੇ ਭੱਜ ਗਿਆ।

 
 
 
 
 
 
 
 
 
 
 
 
 
 
 
 

A post shared by Fatima Sana Shaikh (@fatimasanashaikh)

ਘੂਰ ਰਿਹਾ ਸੀ ਲੜਕਾ
ਫ਼ਾਤਿਮਾ ਸਨਾ ਸ਼ੇਖ ਨੇ ਇਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਕਿਹਾ, "ਮੈਂ ਜਿਮ ਜਾ ਰਹੀ ਸੀ। ਜਿਮ ਤੋਂ ਬਾਅਦ ਇੱਕ ਲੜਕਾ ਆਇਆ ਤੇ ਉਹ ਮੈਨੂੰ ਘੂਰ ਰਿਹਾ ਸੀ। ਮੈਂ ਕਿਹਾ, 'ਕਿਉਂ ਘੂਰ ਰਿਹਾ ਹੈ?' ਉਸ ਨੇ ਕਿਹਾ, 'ਘੂਰਾਂਗਾ ਮੇਰੀ ਮਰਜ਼ੀ। ਮੈਂ ਕਿਹਾ, 'ਕੁੱਟ ਖਾਣੀ ਹੈ?' ਉਸ ਨੇ ਕਿਹਾ, 'ਮਾਰ'। ਇੰਨਾ ਕਹਿੰਦੇ ਹੀ ਮੈਂ ਉਸ ਨੂੰ ਥੱਪੜ ਜੜ੍ਹ ਦਿੱਤਾ। ਥੱਪੜ ਪੈਣ 'ਤੇ ਉਸ ਲੜਕੇ ਨੇ ਵੀ ਮੈਨੂੰ ਮੁੱਕਾ ਮਾਰ ਦਿੱਤਾ।"

 
 
 
 
 
 
 
 
 
 
 
 
 
 
 
 

A post shared by Fatima Sana Shaikh (@fatimasanashaikh)

ਮੁੱਕਾ ਮਾਰ ਕੇ ਭੱਜਿਆ
ਫਾਤਿਮਾ ਨੇ ਦੱਸਿਆ, "ਮੈਂ ਉਸ ਨੂੰ ਥੱਪੜ ਮਾਰਿਆ, ਉਸ ਨੇ ਮੈਨੂੰ ਮੁੱਕਾ ਮਾਰਿਆ। ਮੇਰੀਆਂ ਅੱਖਾਂ ਅੱਗੇ ਹਨ੍ਹੇਰਾ ਛਾ ਗਿਆ। ਮੈਂ ਪਹਿਲਾਂ ਆਪਣੇ ਪਿਤਾ ਨੂੰ ਬੁਲਾਇਆ ਤੇ ਉਨ੍ਹਾਂ ਨੂੰ ਇਸ ਘਟਨਾ ਬਾਰੇ ਦੱਸਿਆ। ਉਹ ਆਪਣੇ ਨਾਲ ਦੋ-ਤਿੰਨ ਲੋਕਾਂ ਨੂੰ ਲੈ ਕੇ ਆਏ ਸਨ। ਮੇਰੇ ਪਾਪਾ, ਮੇਰੇ ਭਰਾ ਤੇ ਉਨ੍ਹਾਂ ਦੇ ਦੋਸਤ ਸਾਰੇ ਲੋਕ ਉਸ ਲੜਕੇ ਦੇ ਪਿੱਛੇ ਭੱਜੇ।"

 
 
 
 
 
 
 
 
 
 
 
 
 
 
 
 

A post shared by Fatima Sana Shaikh (@fatimasanashaikh)

ਪਿਤਾ ਸਪੋਰਟ ਸਿਸਟਮ
ਫ਼ਾਤਿਮਾ ਨੇ ਇੰਟਰਵਿਊ 'ਚ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਪਿਤਾ ਸਭ ਤੋਂ ਮਜ਼ਬੂਤ ਸ਼ਖ਼ਸ ਹਨ ਤੇ ਉਨ੍ਹਾਂ ਕੋਲ ਸਭ ਤੋਂ ਮਜ਼ਬੂਤ ਸਪੋਰਟ ਸਿਸਟਮ ਹੈ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਸੋਸ਼ਲ ਮੀਡੀਆ ਤੋਂ ਬਰੇਕ ਲੈਣ ਦਾ ਐਲਾਨ ਕੀਤਾ ਸੀ।


sunita

Content Editor sunita