ਮਸ਼ਹੂਰ ਅਦਾਕਾਰਾ ਦੀ ਸ਼ੱਕੀ ਹਾਲਾਤ ''ਚ ਮੌਤ, ਸਿਰ ''ਚ ਵੱਜੀ ਹੋਈ ਸੀ ਗੋਲੀ
Friday, Mar 07, 2025 - 12:19 PM (IST)

ਐਂਟਰਟੇਨਮੈਂਟ ਡੈਸਕ- 'ਬੇਵਾਚ' ਦੀ ਅਦਾਕਾਰਾ ਅਤੇ ਡੇਵਿਡ ਹੈਸਲਹੌਫ ਦੀ ਸਾਬਕਾ ਪਤਨੀ ਪਾਮੇਲਾ ਬਾਕ-ਹਾਸਲਹੌਫ ਦੀ 62 ਸਾਲ ਦੀ ਉਮਰ ਮੌਤ ਹੋ ਗਈ ਹੈ। ਅਮਰੀਕੀ ਮੀਡੀਆ ਰਿਪੋਰਟਾਂ ਅਨੁਸਾਰ, ਲਾਸ ਏਂਜਲਸ ਮੈਡੀਕਲ ਐਗਜ਼ਾਮੀਨਰ ਆਫਿਸ ਦੇ ਇੱਕ ਪ੍ਰਤੀਨਿਧੀ ਨੇ ਪੁਸ਼ਟੀ ਕੀਤੀ ਹੈ ਕਿ ਪਾਮੇਲਾ ਬੁੱਧਵਾਰ (5 ਮਾਰਚ) ਨੂੰ ਹਾਲੀਵੁੱਡ ਹਿਲਜ਼ ਵਿੱਚ ਆਪਣੇ ਘਰ ਵਿੱਚ ਮ੍ਰਿਤਕ ਪਾਈ ਗਈ। ਉਥੇ ਹੀ ਪਾਮੇਲਾ ਦੇ ਸਾਬਕਾ ਪਤੀ ਹੈਸਲਹੌਫ ਨੇ ਵੀ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕਰਦਿਆਂ ਬਿਆਨ ਵਿੱਚ ਕਿਹਾ ਕਿ ਸਾਡਾ ਪਰਿਵਾਰ ਪਾਮੇਲਾ ਹੈਸਲਹੌਫ ਦੇ ਹਾਲ ਹੀ ਵਿੱਚ ਹੋਏ ਦੇਹਾਂਤ ਤੋਂ ਬਹੁਤ ਦੁਖੀ ਹੈ। ਅਸੀਂ ਇਸ ਮੁਸ਼ਕਲ ਸਮੇਂ ਦੌਰਾਨ ਪਿਆਰ ਅਤੇ ਸਮਰਥਨ ਲਈ ਧੰਨਵਾਦੀ ਹਾਂ ਪਰ ਅਸੀਂ ਇਸ ਚੁਣੌਤੀਪੂਰਨ ਸਮੇਂ ਨਿੱਜਤਾ ਦੀ ਬੇਨਤੀ ਕਰਦੇ ਹਾਂ।
ਇਹ ਵੀ ਪੜ੍ਹੋ: ਰਾਸ਼ਟਰੀ ਪੁਰਸਕਾਰ ਜੇਤੂ ਸੰਗੀਤ ਨਿਰਦੇਸ਼ਕ ਡੀ ਇਮਾਨ ਦਾ ਐਕਸ ਅਕਾਊਂਟ ਹੈਕ ਹੋ ਗਿਆ!
ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦੇ ਅਨੁਸਾਰ, ਪਾਮੇਲਾ ਦੇ ਪਰਿਵਾਰਕ ਮੈਂਬਰ ਲੰਬੇ ਸਮੇਂ ਤੱਕ ਉਨ੍ਹਾਂ ਨਾਲ ਸੰਪਰਕ ਨਾ ਹੋਣ ਕਾਰਨ ਚਿੰਤਤ ਹੋ ਗਏ। ਪਤਾ ਲਗਾਉਣ ਲਈ ਜਦੋਂ ਉਹ ਉਨ੍ਹਾਂ ਦੇ ਘਰ ਪਹੁੰਚੇ ਤਾਂ ਪਾਮੇਲਾ ਉਨ੍ਹਾਂ ਨੂੰ ਮ੍ਰਿਤਕ ਮਿਲੀ। ਲਾਸ ਏਂਜਲਸ ਮੈਡੀਕਲ ਐਗਜ਼ਾਮੀਨਰ ਦੇ ਅਨੁਸਾਰ, ਉਨ੍ਹਾਂ ਦੀ ਮੌਤ ਨੂੰ ਖੁਦਕੁਸ਼ੀ ਮੰਨਿਆ ਜਾ ਰਿਹਾ ਹੈ, ਕਿਉਂਕਿ ਉਨ੍ਹਾਂ ਦੇ ਸਿਰ ਵਿਚ ਗੋਲੀ ਲੱਗੀ ਹੋਈ ਸੀ। ਹਾਲਾਂਕਿ ਉਨ੍ਹਾਂ ਕੋਲ ਕੋਈ ਨੋਟ ਨਹੀਂ ਮਿਲਿਆ।
ਇਹ ਵੀ ਪੜ੍ਹੋ: Bigg Boss 17 ਫੇਮ ਅਨੁਰਾਗ ਡੋਭਾਲ ਨੇ ਕਰਵਾਈ Engagement, ਸੋਸ਼ਲ ਮੀਡੀਆ 'ਤੇ ਵੀਡੀਓ ਕੀਤੀ ਸ਼ੇਅਰ
ਪਾਮੇਲਾ ਬਾਕ ਕੌਣ ਸੀ?
ਓਕਲਾਹੋਮਾ ਵਿੱਚ ਜਨਮੀ ਬਾਕ ਨੇ 1970 ਦੇ ਦਹਾਕੇ ਵਿੱਚ ਅਦਾਕਾਰੀ ਸ਼ੁਰੂ ਕੀਤੀ ਸੀ। ਉਨ੍ਹਾਂ ਦੇ ਅਦਾਕਾਰੀ ਕਰੀਅਰ ਵਿੱਚ ਦਿ ਯੰਗ ਐਂਡ ਦਿ ਰੈਸਟਲੇਸ, ਚੀਅਰਸ, ਦਿ ਫਾਲ ਗਾਈ, ਟੀਜੇ ਹੂਕਰ, ਸੁਪਰਬੌਏ ਅਤੇ ਵਾਈਪਰ ਵਰਗੀਆਂ ਫਿਲਮਾਂ ਸ਼ਾਮਲ ਸਨ।
ਇਹ ਵੀ ਪੜ੍ਹੋ : ਸੜਕ 'ਤੇ ਮੋਮੋਜ਼ ਵੇਚਦਾ ਨਜ਼ਰ ਆਇਆ ਇਹ ਅਦਾਕਾਰ, ਇਨ੍ਹਾਂ ਹਿੱਟ ਫਿਲਮਾਂ 'ਚ ਆ ਚੁੱਕੈ ਨਜ਼ਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8