ਫਿਲਮ ਇੰਡਸਟਰੀ ''ਚ ਸੋਗ ਦੀ ਲਹਿਰ, ਮਸ਼ਹੂਰ ਅਦਾਕਾਰ ਨੇ ਛੱਡੀ ਦੁਨੀਆ, ਸਮੁੰਦਰ ''ਚ ਤੈਰਦੇ ਸਮੇਂ...
Wednesday, Jul 30, 2025 - 01:12 PM (IST)

ਐਂਟਰਟੇਨਮੈਂਟ ਡੈਸਕ- ਪ੍ਰਸਿੱਧ ਅਦਾਕਾਰ ਅਲੋਨ ਅਬੌਟਬੂਲ (Alon Aboutboul), ਜੋ ‘The Dark Knight Rises’, ‘London Has Fallen’, ‘Rambo III’ ਅਤੇ ‘Munich’ ਵਰਗੀਆਂ ਕਈ ਹਾਲੀਵੁੱਡ ਫਿਲਮਾਂ ਵਿੱਚ ਆਪਣੀ ਅਦਾਕਾਰੀ ਲਈ ਜਾਣੇ ਜਾਂਦੇ ਸਨ, ਦਾ 29 ਜੁਲਾਈ ਨੂੰ 60 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਅਲੋਨ ਇਜ਼ਰਾਈਲ ਦੇ HaBonim Beach 'ਤੇ ਸਮੁੰਦਰ ਵਿਚ ਤੈਰਨ ਗਏ ਹੋਏ ਸਨ, ਉਦੋਂ ਅਚਾਨਕ ਉਹ ਤੈਰਦੇ ਸਮੇਂ ਬੇਹੋਸ਼ ਹੋ ਗਈ। ਮੌਕੇ 'ਤੇ ਮੌਜੂਦ ਮੈਡੀਕਲ ਸਟਾਫ ਨੇ ਉਨ੍ਹਾਂ ਨੂੰ ਤੁਰੰਤ ਸਮੁੰਦਰ 'ਚੋਂ ਬਾਹਰ ਕੱਢ ਕੇ CPR ਦਿੱਤੀ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਮੌਤ ਦੇ ਅਸਲ ਕਾਰਨ ਦੀ ਪੁਸ਼ਟੀ ਹਾਲੇ ਤੱਕ ਨਹੀਂ ਹੋਈ ਹੈ।
ਇਹ ਵੀ ਪੜ੍ਹੋ: ਰਾਜਾ ਰਘੂਵੰਸ਼ੀ ਕਤਲਕਾਂਡ 'ਤੇ ਬਣੇਗੀ ਫਿਲਮ, ਪਰਿਵਾਰ ਨੇ "Honeymoon in Shillong" ਲਈ ਦਿੱਤੀ ਸਹਿਮਤੀ
ਅਲੋਨ ਅਬੌਟਬੂਲ ਕੌਣ ਸਨ?
ਅਲੋਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1986 ਦੀ ਫਿਲਮ ‘Every Time We Say Goodbye’ ਨਾਲ ਕੀਤੀ ਸੀ ਅਤੇ 1988 ਵਿੱਚ ਉਹ ‘Rambo III’ ਵਿੱਚ ਵੀ ਨਜ਼ਰ ਆਏ। ਬਾਅਦ ਵਿੱਚ ਉਨ੍ਹਾਂ ਨੇ ‘Munich’, ‘Body of Lies’, ਅਤੇ 2012 ਦੀ ਫਿਲਮ ‘The Dark Knight Rises’ ਵਿੱਚ ਰੂਸੀ ਨਿਊਕਲੀਅਰ ਸਾਇੰਟਿਸਟ ਡਾ. ਲਿਓਨੀਡ ਪਾਵਲ ਦੀ ਭੂਮਿਕਾ ਨਿਭਾਈ ਸੀ।
ਇਹ ਵੀ ਪੜ੍ਹੋ: ਕੈਂਸਰ ਨੇ ਪਹਿਲਾਂ ਮਾਂ ਤੇ ਫਿਰ ਪਤਨੀ ਦੀ ਲਈ ਜਾਨ, ਮਗਰੋਂ ਖੁਦ ਵੀ ਸ਼ਿਕਾਰ ਹੋਇਆ ਇਹ ਮਸ਼ਹੂਰ ਅਦਾਕਾਰ
ਫਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ
ਇਜ਼ਰਾਈਲੀ ਫਿਲਮ ਅਤੇ ਥੀਏਟਰ ਜਗਤ ਵਿੱਚ ਅਲੋਨ ਦੇ ਦੇਹਾਂਤ ਦੀ ਖ਼ਬਰ ਨਾਲ ਸੋਗ ਦੀ ਲਹਿਰ ਦੌੜ ਪਈ ਹੈ। ਉਨ੍ਹਾਂ ਦੇ ਸਾਥੀਆਂ ਨੇ ਉਨ੍ਹਾਂ ਨੂੰ ਇੱਕ ਇਮਾਨਦਾਰ, ਸਮਰਪਿਤ ਅਤੇ ਦਿਲੋਂ ਅਦਾਕਾਰੀ ਕਰਨ ਵਾਲਾ ਕਲਾਕਾਰ ਦੱਸਿਆ। ਉਨ੍ਹਾਂ ਦੇ ਅਚਾਨਕ ਦੇਹਾਂਤ ਤੋਂ ਬਾਅਦ, ਇਜ਼ਰਾਈਲ ਦੇ ਸੱਭਿਆਚਾਰ ਅਤੇ ਖੇਡ ਮੰਤਰੀ ਮਿਕੀ ਜੋਹਰ (Miki Zohar) ਨੇ ਉਨ੍ਹਾਂ ਦੀ ਮੌਤ ‘ਤੇ ਦੁੱਖ ਪ੍ਰਗਟਾਉਂਦਿਆਂ ਆਪਣੇ X ਹੈਂਡਲ ਰਾਹੀਂ ਸ਼ੋਕ ਸੰਦੇਸ਼ ਸਾਂਝਾ ਕੀਤਾ। ਉਨ੍ਹਾਂ ਲਿਖਿਆ, “ਅਦਾਕਾਰ ਅਲੋਨ ਅਬੌਟਬੂਲ ਦੇ ਅਚਾਨਕ ਦੇਹਾਂਤ ਬਾਰੇ ਸੁਣ ਕੇ ਬਹੁਤ ਦੁਖ ਹੋਇਆ। ਰੱਬ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।” ਉਹ ਅੱਗੇ ਲਿਖਦੇ ਹਨ, “ਕੱਲ੍ਹ ਰਾਤ ਹੀ ਮੈਂ ਉਨ੍ਹਾਂ ਦਾ ਇੱਕ ਇੰਟਰਵਿਊ ਵੇਖਿਆ ਸੀ, ਜਿਸ ਵਿੱਚ ਉਹ ਆਪਣੀ ਆਖਰੀ ਫਿਲਮ ਬਾਰੇ ਗੱਲ ਕਰ ਰਹੇ ਸਨ। ਉਨ੍ਹਾਂ ਦੇ ਅੰਦਰ ਆਪਣੀ ਕਲਾ ਲਈ ਜੋ ਜਜ਼ਬਾ ਸੀ, ਉਹ ਸਾਲਾਂ ਬਾਅਦ ਵੀ ਚਮਕ ਰਿਹਾ ਸੀ।”
ਇਹ ਵੀ ਪੜ੍ਹੋ: ਸਲਮਾਨ ਖਾਨ ਨੇ ਆਪਣੇ ਬਾਡੀਗਾਰਡ ਸ਼ੇਰਾ ਨਾਲ ਕਰਾਇਆ ਵਿਆਹ! ਜਾਣੋ ਕੀ ਹੈ ਵਾਇਰਲ ਪੋਸਟ ਦੀ ਸੱਚਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8