ਸੰਗੀਤ ਜਗਤ ''ਚ ਸੋਗ ਦੀ ਲਹਿਰ ! ਦਿੱਗਜ ਕਲਾਕਾਰ ਫਿਲ ਕੈਂਪਬੇਲ ਦਾ ਹੋਇਆ ਦੇਹਾਂਤ

Sunday, Mar 15, 2026 - 03:46 PM (IST)

ਸੰਗੀਤ ਜਗਤ ''ਚ ਸੋਗ ਦੀ ਲਹਿਰ ! ਦਿੱਗਜ ਕਲਾਕਾਰ ਫਿਲ ਕੈਂਪਬੇਲ ਦਾ ਹੋਇਆ ਦੇਹਾਂਤ

ਵਾਸ਼ਿੰਗਟਨ ਡੀ.ਸੀ. (ਏਜੰਸੀ) – ਸੰਗੀਤ ਜਗਤ ਤੋਂ ਇੱਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਵਿਸ਼ਵ ਪ੍ਰਸਿੱਧ ਰੌਕ ਬੈਂਡ 'ਮੋਟਰਹੈੱਡ' ਦੇ ਦਿੱਗਜ ਗਿਟਾਰਿਸਟ ਅਤੇ ਬੈਕਿੰਗ ਗਾਇਕ ਫਿਲ ਕੈਂਪਬੈਲ ਦਾ ਸ਼ੁੱਕਰਵਾਰ ਰਾਤ ਦੇਹਾਂਤ ਹੋ ਗਿਆ। ਉਹ 64 ਸਾਲਾਂ ਦੇ ਸਨ। ਫਿਲ ਕੈਂਪਬੈਲ ਦੇ ਪੁੱਤਰਾਂ ਅਤੇ ਉਨ੍ਹਾਂ ਦੇ ਬੈਂਡ 'ਫਿਲ ਕੈਂਪਬੈਲ ਐਂਡ ਦ ਬਾਸਟਰਡ ਸਨਜ਼' ਨੇ ਸੋਸ਼ਲ ਮੀਡੀਆ ਰਾਹੀਂ ਇਸ ਦੁਖਦਾਈ ਖ਼ਬਰ ਦੀ ਪੁਸ਼ਟੀ ਕੀਤੀ ਹੈ। ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਗਈ ਇੱਕ ਭਾਵੁਕ ਪੋਸਟ ਵਿੱਚ ਦੱਸਿਆ ਗਿਆ ਕਿ ਫਿਲ ਨੇ ਇੱਕ ਗੰਭੀਰ ਆਪ੍ਰੇਸ਼ਨ ਤੋਂ ਬਾਅਦ ਹਸਪਤਾਲ ਦੇ ਆਈ.ਸੀ.ਯੂ. ਵਿੱਚ ਆਪਣੀ ਜ਼ਿੰਦਗੀ ਦੀ ਆਖਰੀ ਲੜਾਈ ਲੜੀ ਅਤੇ ਸ਼ੁੱਕਰਵਾਰ ਰਾਤ ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।

ਇਹ ਵੀ ਪੜ੍ਹੋ: ਰਵੀ ਦੁਬੇ ਤੇ ਸਰਗੁਣ ਮਹਿਤਾ ਦੀ ਲਵ ਸਟੋਰੀ ਦਾ ਨਵਾਂ ਕਿੱਸਾ; ਸਵੇਰੇ-ਸਵੇਰੇ ਜਗਾ ਕੇ ਕਹਿੰਦੇ ਨੇ...

PunjabKesari

ਸੰਗੀਤਕ ਸਫ਼ਰ 'ਤੇ ਇੱਕ ਨਜ਼ਰ

ਬਚਪਨ ਤੋਂ ਹੀ ਗਿਟਾਰ ਵਜਾਉਣ ਦੇ ਸ਼ੌਕੀਨ ਫਿਲ ਨੇ 1979 ਵਿੱਚ 'ਪਰਸ਼ੀਅਨ ਰਿਸਕ' ਬੈਂਡ ਦੀ ਸਥਾਪਨਾ ਕੀਤੀ ਸੀ। ਉਹ 1984 ਵਿੱਚ ਮੋਟਰਹੈੱਡ ਬੈਂਡ ਦਾ ਹਿੱਸਾ ਬਣੇ ਅਤੇ 2015 ਤੱਕ ਇਸ ਨਾਲ ਜੁੜੇ ਰਹੇ। 2015 ਵਿੱਚ ਬੈਂਡ ਦੇ ਮੁੱਖ ਗਾਇਕ ਲੈਮੀ ਕਿਲਮਿਸਟਰ ਦੀ ਮੌਤ ਤੋਂ ਬਾਅਦ ਇਹ ਬੈਂਡ ਕਰ ਦਿੱਤਾ ਗਿਆ ਸੀ। ਪਰਿਵਾਰ ਨੇ ਦੱਸਿਆ ਕਿ ਫਿਲ ਇੱਕ ਸ਼ਾਨਦਾਰ ਪਿਤਾ, ਪਤੀ ਅਤੇ ਪਿਆਰ ਕਰਨ ਵਾਲੇ ਦਾਦਾ ਸਨ, ਜਿਨ੍ਹਾਂ ਨੂੰ ਪਿਆਰ ਨਾਲ 'ਬੈਂਪੀ' ਕਿਹਾ ਜਾਂਦਾ ਸੀ। ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਸੰਗੀਤ ਪ੍ਰੇਮੀਆਂ ਵੱਲੋਂ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਪਰਿਵਾਰ ਨੇ ਇਸ ਦੁੱਖ ਦੀ ਘੜੀ ਵਿੱਚ ਨਿੱਜਤਾ ਬਣਾਈ ਰੱਖਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ: ਮਸ਼ਹੂਰ ਕਾਮੇਡੀਅਨ ਹਸਪਤਾਲ 'ਚ ਦਾਖਲ, ਵੀਡੀਓ ਵਾਇਰਲ ਹੋਣ ਤੋਂ ਬਾਅਦ ਫੈਨਜ਼ ਦੀ ਵਧੀ ਚਿੰਤਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News