ਅਦਾਕਾਰ ਸੋਨੂੰ ਸੂਦ ਦਾ ਸਟੈਚੂ ਬਣਾ ਕੇ ਫੈਨਜ਼ ਨੇ ਕੀਤਾ ਸਨਮਾਨਿਤ

05/29/2024 4:34:44 PM

ਮੁੰਬਈ (ਬਿਊਰੋ): ਅਦਾਕਾਰ ਸੋਨੂੰ ਸੂਦ ਦੇ ਫੈਨਜ਼ ਅਕਸਰ ਕਈ ਤਰੀਕਿਆਂ ਨਾਲ ਅਦਾਕਾਰ ਪ੍ਰਤੀ ਆਪਣੀ ਭਾਵਨਾਵਾਂ ਪ੍ਰਗਟ ਕਰਦੇ ਰਹਿੰਦੇ ਹਨ। ਦੱਸਣਯੋਗ ਹੈ ਕਿ ਕੁਝ ਫੈਨਜ਼ ਨੇ ਪੇਂਟਿੰਗਸ ਦੇ ਜ਼ਰੀਏ ਉਨ੍ਹਾਂ ਨੂੰ ਸਨਮਾਨ ਦਿੱਤਾ ਹੈ ਅਤੇ ਕੁਝ ਫੈਨਜ਼ ਨੇ ਉਨ੍ਹਾਂ ਨੂੰ ਮਿਲਣ ਲਈ ਲੰਬੀ ਦੂਰੀ ਤੈਅ ਕੀਤੀ ਹੈ। ਉਥੇ ਹੀ ਹੁਣ ਸੋਨੂੰ ਸੂਦ ਦੇ ਕੁਝ ਫੈਨਜ਼ ਨੇ ਸਟੈਚੂ ਤਿਆਰ ਕਰਕੇ ਅਤੇ ਉਸ ਨੂੰ ਫੁੱਲਾਂ ਦੇ ਹਾਰ ਨਾਲ ਸਜਾਕਰ ਕੇ ਉਨ੍ਹਾਂ ਨੂੰ ਟ੍ਰਿਬਿਊਟ ਕੀਤਾ ਹੈ। ਸਟੈਚੂ ਦੇ ਪਿੱਛੇ ਲੱਗੇ ਪੋਸਟਰ 'ਚ ਅਦਾਕਾਰ ਨੂੰ "ਕਲਯੁਗ ਕਰਨ" ਦੇ ਨਾਲ-ਨਾਲ "ਜ਼ਰੂਰਤਮੰਦਾਂ ਦਾ ਮਸੀਹਾ" ਕਿਹਾ ਹੈ।

PunjabKesari


ਦੱਸ ਦਈਏ ਕਿ ਇਸ ਦੀ ਤਸਵੀਰ ਅਦਾਕਾਰ ਨੇ ਆਪਣੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ ਅਤੇ ਲਿਖਿਆ ਹੈ, "Humbled by the gesture but I don't deserve this।" ਹਾਲਾਂਕਿ ਉਹਨਾਂ ਦੇ ਫੈਨਜ਼ ਇਸ ਦੇ ਉਲਟ ਸੋਚਦੇ ਹਨ।
ਉਨ੍ਹਾਂ ਨੇ ਪਹਿਲਾਂ ਵੀ  ਸੋਸ਼ਲ ਮੀਡੀਆ 'ਤੇ ਤਸਵੀਰ ਸ਼ੇਅਰ ਕੀਤੀ ਸੀ, ਜਿਸ 'ਚ ਅਦਾਕਾਰ ਨੇ ਕਿਹਾ ਕਿ ਉਹ ਸੁਣਨ 'ਚ ਅਸਮਰਥ ਪੀੜਿਤ ਲੋਕਾਂ ਦੀ ਮਦਦ ਕਰਨਗੇ ਅਤੇ ਉਹ ਉਨ੍ਹਾਂ ਦੀ ਸਰਜਰੀ ਦਾ ਵੀ ਖਿਆਲ ਰੱਖਣਗੇ। 


Anuradha

Content Editor

Related News