ਕੰਗਨਾ ਰਣੌਤ 'ਤੇ ਟਿੱਪਣੀ ਕਰਨ ਤੋਂ ਬਾਅਦ ਅੰਨੂ ਕਪੂਰ ਨੇ ਮੰਗੀ ਮੁਆਫ਼ੀ, ਪੋਸਟ ਸ਼ੇਅਰ ਕਰਕੇ ਦਿੱਤੀ ਸਫ਼ਾਈ
Sunday, Jun 23, 2024 - 03:30 PM (IST)
ਮੁੰਬਈ- ਅੰਨੂ ਕਪੂਰ ਨੇ ਹਾਲ ਹੀ 'ਚ ਬਾਲੀਵੁੱਡ ਅਦਾਕਾਰਾ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਬਾਰੇ ਕੁਝ ਅਜਿਹਾ ਕਿਹਾ, ਜਿਸ ਕਾਰਨ ਉਹ ਟ੍ਰੋਲਸ ਦਾ ਸ਼ਿਕਾਰ ਹੋ ਗਏ। ਦਰਅਸਲ, ਹਾਲ ਹੀ 'ਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਅੰਨੂ ਕਪੂਰ ਤੋਂ ਚੰਡੀਗੜ੍ਹ ਏਅਰਪੋਰਟ 'ਤੇ CISFਦੀ ਮਹਿਲਾ ਜਵਾਨ ਵੱਲੋਂ ਕੰਗਨਾ ਰਣੌਤ ਨੂੰ ਥੱਪੜ ਮਾਰਨ ਬਾਰੇ ਸਵਾਲ ਕੀਤਾ ਗਿਆ ਸੀ। ਇਸ 'ਤੇ ਆਪਣੀ ਪ੍ਰਤੀਕਿਰਿਆ ਦੇਣ ਦੀ ਬਜਾਏ ਅਦਾਕਾਰ ਨੇ ਕੰਗਨਾ 'ਤੇ ਅਜੀਬ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਅੰਨੂ ਕਪੂਰ ਨੇ ਕਿਹਾ- 'ਕੌਣ ਹੈ ਇਹ ਕੰਗਨਾ ਜੀ? ਕੋਈ ਵੱਡੀ ਹੀਰੋਇਨ ਹੈ? ਕੀ ਉਹ ਬਹੁਤ ਸੁੰਦਰ ਹੈ?' ਅੰਨੂ ਕਪੂਰ ਦਾ ਇਹ ਜਵਾਬ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ।
ਇਹ ਖ਼ਬਰ ਵੀ ਪੜ੍ਹੋ- ਅਦਾਕਾਰਾ ਰਿਚਾ ਚੱਡਾ ਦੀ ਡਿਲੀਵਰੀ ਤੋਂ ਬਾਅਦ ਕੰਮ ਤੋਂ ਬ੍ਰੇਕ ਲੈਣਗੇ ਅਲੀ ਫ਼ਜ਼ਲ
ਇਸ ਬਿਆਨ ਤੋਂ ਬਾਅਦ ਅਦਾਕਾਰ ਵੀ ਸੋਸ਼ਲ ਮੀਡੀਆ 'ਤੇ ਟ੍ਰੋਲ ਹੋਣ ਲੱਗੇ। ਇਸ ਲਈ 'ਕੁਈਨ' ਅਦਾਕਾਰਾ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਉਸ ਨੂੰ ਕਰਾਰਾ ਜਵਾਬ ਦਿੱਤਾ। ਅਦਾਕਾਰਾ ਨੇ ਇੰਸਟਾ ਸਟੋਰੀ 'ਤੇ ਅੰਨੂ ਕਪੂਰ ਦੀ ਪ੍ਰੈੱਸ ਕਾਨਫਰੰਸ ਦੀ ਇਕ ਕਲਿੱਪ ਸ਼ੇਅਰ ਕੀਤੀ ਅਤੇ ਕੈਪਸ਼ਨ 'ਚ ਲਿਖਿਆ, 'ਕੀ ਤੁਸੀਂ ਅੰਨੂ ਕਪੂਰ ਜੀ ਨਾਲ ਸਹਿਮਤ ਹੋ ਕਿ ਤੁਸੀਂ ਇਕ ਸਫਲ ਔਰਤ ਨਾਲ ਨਫਰਤ ਕਰਦੇ ਹੋ'। ਕੰਗਨਾ ਦੇ ਇਸ ਪੋਸਟ ਤੋਂ ਬਾਅਦ ਹੁਣ ਹਾਲ ਹੀ 'ਚ ਅੰਨੂ ਕਪੂਰ ਨੇ ਆਪਣੀ ਇਸ ਗਲਤੀ ਲਈ ਮੁਆਫੀ ਮੰਗੀ ਹੈ।
ਦੱਸ ਦਈਏ ਕਿ ਅੰਨੂ ਕਪੂਰ ਨੇ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਇਕ ਪੋਸਟ ਪਾਈ ਹੈ। ਜਿਸ 'ਚ ਉਨ੍ਹਾਂ ਨੇ ਖੁਦ ਨੂੰ ਸੀਨੀਅਰ ਸਿਟੀਜ਼ਨ ਦੱਸਿਆ ਹੈ ਅਤੇ ਕੰਗਨਾ ਰਣੌਤ ਨੂੰ ਭੈਣ ਕਹਿ ਕੇ ਸੰਬੋਧਨ ਕੀਤਾ ਹੈ। ਅਦਾਕਾਰ ਨੇ ਲਿਖਿਆ, ਮੀਡੀਆ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ 'ਚ ਕੁਝ ਅਰਥਹੀਣ ਬਿਆਨ ਸਾਹਮਣੇ ਆ ਰਹੇ ਹਨ, ਇਸ ਲਈ ਮੈਂ ਸੋਚਿਆ ਕਿ ਮੈਨੂੰ ਕੁਝ ਤੱਥ ਉਜਾਗਰ ਕਰਨੇ ਚਾਹੀਦੇ ਹਨ। ਅੰਨੂ ਕਪੂਰ ਨੇ ਲਿਖਿਆ ਕਿ ਉਹ ਟੀਵੀ, ਨਿਊਜ਼ ਚੈਨਲ, ਓਟੀਟੀ ਅਤੇ ਅਖ਼ਬਾਰ ਨਹੀਂ ਪੜ੍ਹਦੇ।
ਇਹ ਖ਼ਬਰ ਵੀ ਪੜ੍ਹੋ- ਸੋਨਾਕਸ਼ੀ ਸਿਨਹਾ ਨੂੰ ਅਦਾਕਾਰਾ ਮਨੀਸ਼ਾ ਕੋਇਰਾਲਾ ਨੇ ਭੇਜਿਆ ਗਿਫਟ, ਹਰ ਪਾਸੇ ਹੋ ਰਹੀ ਹੈ ਤਾਰੀਫ਼
ਕਿਸੇ ਵੀ ਦੇਸ਼ ਦੀ ਪ੍ਰਣਾਲੀ ਜਾਂ ਕਾਨੂੰਨ ਅਤੇ ਨਿਯਮਾਂ ਨੂੰ ਨਾ ਜਾਣ ਕੇ ਗਲਤੀ ਕਰਨਾ ਅਪਰਾਧ ਹੋ ਸਕਦਾ ਹੈ, ਪਰ ਕਿਸੇ ਵਿਅਕਤੀ ਜਾਂ ਸਥਾਨ ਨੂੰ ਨਾ ਜਾਣਨਾ ਕੋਈ ਅਪਰਾਧ ਨਹੀਂ ਹੈ। ਉਸ ਨੇ ਲਿਖਿਆ ਕਿ ਮੈਂ ਤੁਹਾਨੂੰ (ਕੰਗਨਾ) ਨੂੰ ਨਹੀਂ ਜਾਣਦਾ ਅਤੇ ਇਸ ਨੂੰ ਕਿਸੇ ਔਰਤ ਦਾ ਨਿਰਾਦਰ ਕਰਨ ਦੇ ਮਾਮਲੇ 'ਚ ਸ਼ਾਮਲ ਨਹੀਂ ਕਰਦਾ। ਇਸ ਦੇ ਨਾਲ ਹੀ ਅਨੂੰ ਕਪੂਰ ਨੇ ਅਦਾਕਾਰਾ ਨੂੰ ਇਹ ਵੀ ਸਲਾਹ ਦਿੱਤੀ ਕਿ ਜਦੋਂ ਮੀਡੀਆ ਸਵਾਲ ਪੁੱਛਦਾ ਹੈ ਤਾਂ ਸਮਝ ਲੈਣਾ ਕਿ ਉਨ੍ਹਾਂ ਨੂੰ ਮਸਾਲਾ ਚਾਹੀਦਾ ਹੈ, ਜੋ ਉਨ੍ਹਾਂ ਨੂੰ ਮੇਰੀ ਸਪੱਸ਼ਟਤਾ ਕਾਰਨ ਮਿਲਿਆ ਹੈ। ਮੇਰਾ ਧਰਮ ਅਤੇ ਰਾਜਨੀਤੀ ਨਾਲ ਕੋਈ ਸਬੰਧ ਨਹੀਂ ਹੈ ਕਿਉਂਕਿ ਧਰਮ ਨਾਲ ਕੋਈ ਸਬੰਧ ਨਹੀਂ ਹੈ, ਇਸ ਲਈ ਅਧਰਮ ਨਾਲ ਵੀ ਕੋਈ ਸਬੰਧ ਨਹੀਂ ਹੈ। ਜੇ ਤੁਸੀਂ ਮੇਰੀ ਕਿਸੇ ਗੱਲ ਤੋਂ ਗੁੱਸੇ ਹੋ, ਤਾਂ ਕਿਰਪਾ ਕਰਕੇ ਮੈਨੂੰ ਮਾਫ਼ ਕਰ ਦਿਓ।