ਹੈਵਾਨ ਬਣਿਆ ਮਸ਼ਹੂਰ ਅਦਾਕਾਰ, ਡੰਡਿਆਂ ਨਾਲ ਕੁੱਟਿਆ ਅਦਾਕਾਰਾ ਨੂੰ, ਕੁੱਤਿਆਂ ਨੂੰ ਖਵਾ ਦਿੱਤਾ ਅੱਧਾ ਮੂੰਹ
Friday, Jun 21, 2024 - 10:15 AM (IST)

ਮੁੰਬਈ (ਬਿਊਰੋ) : ਸਾਊਥ ਸੁਪਰਸਾਟਰ ਦਰਸ਼ਨ 'ਤੇ ਕਤਲ ਵਰਗੇ ਗੰਭੀਰ ਦੋਸ਼ ਲੱਗੇ ਹਨ। ਦਰਅਸਲ, ਇਨ੍ਹੀਂ ਦਿਨੀਂ ਰੇਣੁਕਾਸਵਾਮੀ ਕਤਲ ਕਾਂਡ ਲਗਾਤਾਰ ਸੁਰਖੀਆਂ 'ਚ ਹੈ। ਇਸ ਕਤਲ ਰਹੱਸ ਨੂੰ ਲੈ ਕੇ ਆਏ ਦਿਨ ਨਵੇਂ ਖੁਲਾਸੇ ਹੋ ਰਹੇ ਹਨ। ਇਸ ਦੇ ਨਾਲ ਹੀ ਜੋ ਅਪਡੇਟ ਸਾਹਮਣੇ ਆਇਆ ਹੈ, ਉਸ ਨੂੰ ਪੜ੍ਹ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ। ਹਾਲਾਂਕਿ, ਇਸ 'ਚ ਸਭ ਤੋਂ ਸ਼ਰਮਨਾਕ ਗੱਲ ਇਹ ਹੈ ਕਿ ਇਨਸਾਨ ਹੀ ਇਨਸਾਨ ਦੀ ਜਾਨ ਦਾ ਦੁਸ਼ਮਣ ਬਣ ਗਿਆ ਤਾਂ ਫਿਰ ਭਲਾ ਕੀ ਰਹਿ ਜਾਂਦਾ ਹੈ? ਦਰਅਸਲ, ਰੇਣੁਕਾਸਵਾਮੀ ਕਤਲ ਕੇਸ 'ਚ ਪੋਸਟਮਾਰਟਮ ਰਿਪੋਰਟ ਆ ਗਈ ਹੈ, ਜਿਸ 'ਚ ਬਹੁਤ ਹੀ ਹੈਰਾਨ ਕਰਨ ਵਾਲੀਆਂ ਗੱਲਾਂ ਸਾਹਮਣੇ ਆਈਆਂ ਹਨ।
ਇਹ ਖ਼ਬਰ ਵੀ ਪੜ੍ਹੋ- ਮੂਸੇਵਾਲਾ ਦੇ ਨਵੇਂ Dilemma ਗੀਤ ਦਾ ਟੀਜ਼ਰ ਰਿਲੀਜ਼, ਕਿਸੇ ਵੇਲੇ ਵੀ ਹੋ ਸਕਦੈ ਰਿਲੀਜ਼
ਦੱਸ ਦਈਏ ਕਿ ਹਾਲ ਹੀ 'ਚ ਸਾਹਮਣੇ ਆਈ ਪੋਸਟਮਾਰਟਮ ਰਿਪੋਰਟ 'ਚ ਖ਼ੁਲਾਸਾ ਹੋਇਆ ਹੈ ਕਿ ਦਰਸ਼ਨ ਦੇ ਫੈਨ ਨਾਲ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਜੀ ਹਾਂ, ਰਿਪੋਰਟ 'ਚ ਕਿਹਾ ਗਿਆ ਹੈ ਕਿ ਰੇਣੁਕਾਸਵਾਮੀ ਨੂੰ ਪਹਿਲਾਂ ਬੰਨ੍ਹਿਆ ਗਿਆ ਅਤੇ ਫਿਰ ਡੰਡਿਆਂ ਨਾਲ ਕੁੱਟਿਆ ਗਿਆ। ਇੰਨਾ ਹੀ ਨਹੀਂ ਉਸ ਨੂੰ ਬਿਜਲੀ ਦੇ ਝਟਕੇ ਵੀ ਦਿੱਤੇ ਗਏ। ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਗੰਭੀਰ ਸੱਟਾਂ ਅਤੇ ਸਦਮੇ ਕਾਰਨ ਰੇਣੂਕਾ ਦੀ ਮੌਤ ਹੋ ਗਈ। ਇੰਨਾ ਹੀ ਨਹੀਂ, ਰਿਪੋਰਟ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਪੀੜਤਾ ਦੇ ਅੰਡਕੋਸ਼ ਫਟ ਗਏ ਅਤੇ ਉਸ ਦਾ ਇਕ ਕੰਨ ਵੀ ਗਾਇਬ ਸੀ।
ਇਹ ਖ਼ਬਰ ਵੀ ਪੜ੍ਹੋ- ਅਦਾਕਾਰਾ ਪ੍ਰਿਅੰਕਾ ਚੋਪੜਾ ਦੇ ਰੈਸਟੋਰੈਂਟ SONA ਨੂੰ ਲੱਗਣ ਵਾਲਾ ਹੈ ਤਾਲਾ
ਦੱਸਣਯੋਗ ਹੈ ਕਿ ਰੇਣੂਕਾ ਦੀ ਲਾਸ਼ 9 ਜੂਨ ਨੂੰ ਬੈਂਗਲੁਰੂ ਦੇ ਇੱਕ ਨਾਲੇ 'ਚ ਮਿਲੀ ਸੀ ਅਤੇ ਉਸ ਦਾ ਚਿਹਰਾ ਵੀ ਕੁੱਤਿਆਂ ਨੇ ਅੱਧਾ ਖਾ ਲਿਆ ਸੀ। ਇਸ ਦੇ ਨਾਲ ਹੀ ਇਸ ਮਾਮਲੇ 'ਚ ਕਿਹਾ ਜਾ ਰਿਹਾ ਹੈ ਕਿ ਸੋਸ਼ਲ ਮੀਡੀਆ 'ਤੇ ਪਵਿੱਤਰਾ ਗੌੜਾ ਬਾਰੇ ਅਸ਼ਲੀਲ ਟਿੱਪਣੀ ਕਰਨ ਤੋਂ ਬਾਅਦ ਦੋਵਾਂ ਅਦਾਕਾਰਾਂ (ਦਰਸ਼ਨ ਅਤੇ ਪਵਿੱਤਰਾ) ਨੇ ਰੇਣੂਕਾ ਸਵਾਮੀ ਦੇ ਕਤਲ ਦੀ ਸਾਜ਼ਿਸ਼ ਰਚੀ ਸੀ। ਪੁਲਸ ਰਿਮਾਂਡ ਕਾਪੀ ਅਨੁਸਾਰ ਇਸ ਮਾਮਲੇ 'ਚ ਮੁਲਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦਰਸ਼ਨ ਦੇ ਕਹਿਣ ’ਤੇ 8 ਜੂਨ ਨੂੰ ਰੇਣੂਕਾ ਨੂੰ ਚਿੱਤਰਦੁਰਗਾ 'ਚ ਅਗਵਾ ਕੀਤਾ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।