ਧਰਮਿੰਦਰ ਪ੍ਰਧਾਨ BJP ਦੇ ਹਰਿਆਣਾ ਚੋਣ ਇੰਚਾਰਜ ਅਤੇ ਬਿਪਲਵ ਦੇਵ ਸਹਿ-ਇੰਚਾਰਜ ਨਿਯੁਕਤ

06/17/2024 3:02:20 PM

ਹਰਿਆਣਾ- ਹਰਿਆਣਾ 'ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਨੇ ਹੁਣ ਤੋਂ ਹੀ ਕਮਰ ਕੱਸ ਲਈ ਹੈ। ਚੋਣਾਂ ਨੂੰ ਲੈ ਕੇ ਪਾਰਟੀ ਵਲੋਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ। ਇਸ ਦਰਮਿਆਨ ਭਾਜਪਾ ਪਾਰਟੀ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਨੇ ਆਗਾਮੀ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਭਾਜਪਾ ਪ੍ਰਦੇਸ਼ ਚੋਣ ਇੰਚਾਰਜ ਅਤੇ ਸਹਿ-ਇੰਚਾਰਜ ਨੂੰ ਨਿਯੁਕਤ ਕੀਤਾ ਹੈ। 

PunjabKesari

ਭਾਜਪਾ ਨੇ ਇਸ ਦੀ ਬਕਾਇਦਾ ਨੋਟੀਫ਼ਿਕੇਸ਼ਨ ਜਾਰੀ ਕਰ ਕੇ ਐਲਾਨ ਕੀਤਾ ਹੈ। ਪਾਰਟੀ ਨੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਚੋਣ ਇੰਚਾਰਜ ਤਾਂ ਤ੍ਰਿਪੁਰਾ ਦੇ ਸਾਬਕਾ ਮੁੱਖ ਮੰਤਰੀ ਬਿਪਲਵ ਕੁਮਾਰ ਦੇਵ ਨੂੰ ਪ੍ਰਦੇਸ਼ ਚੋਣਾਂ ਦਾ ਸਹਿ-ਇੰਚਾਰਜ ਨਿਯੁਕਤ ਕੀਤਾ ਹੈ। ਇਹ ਨਿਯੁਕਤੀ ਤੁਰੰਤ ਪ੍ਰਭਾਵ ਤੋਂ ਲਾਗੂ ਹੋ ਗਈ ਹੈ। 


Tanu

Content Editor

Related News