ਐਬਟਸਫੋਰਡ ''ਚ ਲੱਗਾ ਟਰੱਕਾਂ ਦਾ ਮੇਲਾ, ਮੁਹੱਈਆ ਕਰਵਾਈ ਗਈ ਤਕਨੀਕੀ ਜਾਣਕਾਰੀ

Friday, Jun 14, 2024 - 11:35 AM (IST)

ਐਬਟਸਫੋਰਡ ''ਚ ਲੱਗਾ ਟਰੱਕਾਂ ਦਾ ਮੇਲਾ, ਮੁਹੱਈਆ ਕਰਵਾਈ ਗਈ ਤਕਨੀਕੀ ਜਾਣਕਾਰੀ

ਵੈਨਕੂਵਰ (ਮਲਕੀਤ ਸਿੰਘ)- ਕੈਨੇਡਾ ਵਿਖੇ ਵੈਨਕੂਵਰ ਤੋਂ ਚੜ੍ਹਦੇ ਪਾਸੇ ਪਹਾੜਾਂ ਦੀ ਗੋਦ "ਚ ਵੱਸਦੇ ਐਬਟਸਫੋਰਡ ਸ਼ਹਿਰ 'ਚ ਟਰੱਕ ਸ਼ੋਅ (ਟਰੱਕਾਂ ਦਾ ਮੇਲਾ) ਆਯੋਜਿਤ ਕਰਵਾਇਆ ਗਿਆ। ਜਿਸ ਵਿਚ ਵੱਡੀ ਗਿਣਤੀ 'ਚ ਟਰੱਕਾਂ ਦੇ ਕਾਰੋਬਾਰ ਨਾਲ ਜੁੜੇ ਵੱਖ-ਵੱਖ ਕਮਿਊਨਟੀ ਦੇ ਲੋਕਾਂ ਨੇ ਸ਼ਿਰਕਤ ਕੀਤੀ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-PM ਟਰੂਡੋ ਨੇ ਕੀਤਾ ਖੁਲਾਸਾ, ਕਰ ਲਿਆ ਸੀ ਅਸਤੀਫ਼ਾ ਦੇਣ ਦਾ ਫ਼ੈਸਲਾ

ਬੌਬੀ ਸਿੰਘ ਨੇ ਇਸ ਸਬੰਧੀ ਵਿਸਥਾਰਿਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਟਰੱਕਾਂ ਦੇ ਇਸ ਮੇਲੇ 'ਚ ਟਰੱਕਾਂ ਸਬੰਧੀ ਤਕਨੀਕੀ ਅਤੇ ਹੋਰ ਜਾਣਕਾਰੀ ਸਾਂਝੀ ਕਰਨ ਲਈ ਕੌਮਾਂਤਰੀ ਪੱਧਰ ਦੀਆਂ ਕੰਪਨੀਆਂ ਦੇ ਨੁਮਾਇੰਦਿਆਂ ਵੱਲੋਂ ਸ਼ਿਰਕਤ ਕਰਕੇ ਲੋੜੀਦੀ ਜਾਣਕਾਰੀ ਮੁਹੱਈਆ ਕਰਵਾਈ ਗਈ। ਇਸ ਮੇਲੇ 'ਚ ਟਰੱਕਾਂ ਦੇ ਕਾਰੋਬਾਰ ਨਾਲ ਜੁੜੀਆਂ ਔਰਤਾਂ ਨੇ ਵੀ ਭਾਗ ਲਿਆ। ਕੁਝ ਪੰਜਾਬੀਆਂ ਵੱਲੋਂ ਆਪਣੇ ਟਰੈਕਟਰਾਂ ਨਾਲ ਸ਼ਿਕਰਤ ਕਰਕੇ ਮਾਹੌਲ ਨੂੰ ਦਿਲਚਸਪ ਬਣਾਈ ਰੱਖਿਆ ਗਿਆ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News