ਪਸ਼ਮੀਨਾ ਰੋਸ਼ਨ ਨੇ ਆਪਣੀ ਛੋਟੀ ਫੈਨਜ਼ ਨਾਲ ਸ਼ੇਅਰ ਕੀਤੀ ਡਾਂਸ ਕਰਦੇ ਦੀ ਕਿਊਟ ਵੀਡੀਓ

Sunday, Jun 23, 2024 - 12:38 PM (IST)

ਪਸ਼ਮੀਨਾ ਰੋਸ਼ਨ ਨੇ ਆਪਣੀ ਛੋਟੀ ਫੈਨਜ਼ ਨਾਲ ਸ਼ੇਅਰ ਕੀਤੀ ਡਾਂਸ ਕਰਦੇ ਦੀ ਕਿਊਟ ਵੀਡੀਓ

ਮੁੰਬਈ- ਪਸ਼ਮੀਨਾ ਰੋਸ਼ਨ ਦੀ ਪਹਿਲੀ ਫ਼ਿਲਮ 'ਇਸ਼ਕ ਵਿਸ਼ਕ ਰੀਬਾਉਂਡ' ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਜਦੋਂ ਤੋਂ ਫ਼ਿਲਮ ਰਿਲੀਜ਼ ਹੋਈ ਹੈ, ਵਪਾਰਕ, ​​ਆਲੋਚਕ, ਪ੍ਰਸ਼ੰਸਕ ਅਤੇ ਦਰਸ਼ਕ ਫ਼ਿਲਮ 'ਚ ਪਸ਼ਮੀਨਾ ਰੋਸ਼ਨ ਦੀ ਅਦਾਕਾਰੀ ਦੀ ਤਾਰੀਫ਼ ਕਰ ਰਹੇ ਹਨ। ਪਸ਼ਮੀਨਾ ਨੇ ਆਸਾਨੀ ਨਾਲ ਆਪਣੇ ਆਪ ਨੂੰ ਸਾਨਿਆ ਦੇ ਕਿਰਦਾਰ 'ਚ ਢਾਲ ਲਿਆ ਹੈ ਅਤੇ ਉਸ ਦੀ ਆਤਮ-ਵਿਸ਼ਵਾਸੀ ਦਿੱਖ ਸਭ ਕੁਝ ਦੱਸਦੀ ਹੈ।

ਇਹ ਖ਼ਬਰ ਵੀ ਪੜ੍ਹੋ- ਕੱਲ ਰਿਲੀਜ਼ ਹੋਵੇਗਾ ਸਿੱਧੂ ਮੂਸੇਵਾਲ ਦਾ ਨਵਾਂ ਗੀਤ 'ਡਾਈਲਾਮਾ'

ਆਪਣੀ ਪਹਿਲੀ ਫ਼ਿਲਮ 'ਇਸ਼ਕ ਵਿਸ਼ਕ ਰੀਬਾਉਂਡ' ਲਈ ਉਸ ਨੂੰ ਮਿਲ ਰਹੇ ਪਿਆਰ ਅਤੇ ਪ੍ਰਸ਼ੰਸਾ ਤੋਂ ਪ੍ਰਭਾਵਿਤ ਹੋ ਕੇ, ਨੌਜਵਾਨ ਸਟਾਰ ਪਸ਼ਮੀਨਾ ਰੋਸ਼ਨ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੇ ਛੋਟੇ ਬੱਚੇ ਨਾਲ ਨੱਚਦੀ ਨਜ਼ਰ ਆ ਰਹੀ ਹੈ।

 

 
 
 
 
 
 
 
 
 
 
 
 
 
 
 
 

A post shared by Pashmina Roshan (@pashminaroshan)

ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਪਸ਼ਮੀਨਾ ਰੋਸ਼ਨ ਨੇ ਕੈਪਸ਼ਨ ਦਿੱਤਾ, “ਲਿਟਲ ਸਟਾਰ! ਇਹ ਸੱਚਮੁੱਚ ਮੇਰੇ ਜੀਵਨ ਦਾ ਸਭ ਤੋਂ ਵਧੀਆ ਅਤੇ ਸਭ ਤੋਂ ਸੰਤੁਸ਼ਟੀਜਨਕ ਪਲ ਹੈ।ਪਸ਼ਮੀਨਾ ਰੋਸ਼ਨ ਦੇ ਚਿਹਰੇ 'ਤੇ ਮੁਸਕਰਾਹਟ ਤੋਂ ਸਾਫ਼ ਪਤਾ ਲੱਗਦਾ ਹੈ ਕਿ ਅਦਾਕਾਰਾ ਆਪਣੀ ਪਹਿਲੀ ਫ਼ਿਲਮ ਲਈ ਮਿਲ ਰਹੇ ਹੁੰਗਾਰੇ ਤੋਂ ਖੁਸ਼ ਹੈ। ਰੋਹਿਤ ਅਤੇ ਪਸ਼ਮੀਨਾ ਦੀ ਕੈਮਿਸਟਰੀ ਦੀ ਫੈਨਜ਼ ਤਾਰੀਫ਼ ਕਰ ਰਹੇ ਹਨ।ਨੌਜਵਾਨ ਪਿਆਰ 'ਤੇ ਆਧਾਰਿਤ ਆਧੁਨਿਕ ਫ਼ਿਲਮ "ਇਸ਼ਕ ਵਿਸ਼ਕ ਰੀਬਾਉਂਡ" ਇੱਕ ਭਾਵਨਾਤਮਕ ਅਤੇ ਮਨੋਰੰਜਕ ਯਾਤਰਾ ਦਾ ਵਾਅਦਾ ਕਰਦੀ ਹੈ ਅਤੇ ਹੁਣ ਸਿਨੇਮਾਘਰਾਂ 'ਚ ਦਿਖਾਈ ਜਾ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News