BORDER 2: 27 ਸਾਲ ਬਾਅਦ ਫਿਰ ਫੌਜੀ ਬਣਨਗੇ ਸੰਨੀ ਦਿਓਲ, ਵੀਡੀਓ ਸ਼ੇਅਰ ਕਰਕੇ ਦਿੱਤੀ ਜਾਣਕਾਰੀ

Thursday, Jun 13, 2024 - 12:10 PM (IST)

BORDER 2: 27 ਸਾਲ ਬਾਅਦ ਫਿਰ ਫੌਜੀ ਬਣਨਗੇ ਸੰਨੀ ਦਿਓਲ, ਵੀਡੀਓ ਸ਼ੇਅਰ ਕਰਕੇ ਦਿੱਤੀ ਜਾਣਕਾਰੀ

ਬਾਲੀਵੁੱਡ ਡੈਸਕ- 1997 'ਚ ਰਿਲੀਜ਼ ਹੋਈ ਫ਼ਿਲਮ 'ਬਾਰਡਰ' ਨੂੰ ਲੋਕਾਂ ਦਾ ਕਾਫ਼ੀ ਪਿਆਰ ਮਿਲਿਆ ਸੀ। ਇਸ ਫ਼ਿਲਮ 'ਚ ਸੰਨੀ ਦਿਓਲ, ਅਕਸ਼ੇ ਖੰਨਾ, ਸੁਨੀਲ ਸ਼ੈੱਟੀ ਅਤੇ ਜੈਕੀ ਸ਼ਰਾਫ ਸਮੇਤ ਕਈ ਸਿਤਾਰੇ ਇਕੱਠੇ ਨਜ਼ਰ ਆਏ ਸਨ। ਇਸ ਦੇ ਸੀਕਵਲ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਚਰਚਾ ਸੀ।

ਇਹ ਖ਼ਬਰ ਵੀ ਪੜ੍ਹੋ- IND VS PAK ਮੈਚ ਦੌਰਾਨ ਗੁੱਸੇ 'ਚ 'ਲਾਲ' ਹੋਈ ਅਨੁਸ਼ਕਾ ਸ਼ਰਮਾ ਦਾ ਵੀਡੀਓ ਹੋਇਆ ਵਾਇਰਲ

ਵੀਰਵਾਰ ਯਾਨੀ ਅੱਜ ਅਦਾਕਾਰ ਨੇ ਆਪਣੇ ਫੈਨਜ਼ ਨੂੰ ਇਸ ਨਾਲ ਜੁੜੀ ਇੱਕ ਅਪਡੇਟ ਦਿੱਤੀ ਹੈ। ਸੰਨੀ ਦਿਓਲ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਫ਼ਿਲਮ 'ਬਾਰਡਰ 2' ਦੇ ਐਲਾਨ ਦੀ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਦੇ ਫੈਨਜ਼ ਕਾਫੀ ਖੁਸ਼ ਹੋ ਗਏ ਹਨ।

 

 
 
 
 
 
 
 
 
 
 
 
 
 
 
 
 

A post shared by Sunny Deol (@iamsunnydeol)

ਫ਼ਿਲਮ ਬਾਰਡਰ ਅੱਜ ਤੋਂ 27 ਸਾਲ ਪਹਿਲਾਂ 13 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਅਜਿਹੇ 'ਚ ਇਸ ਫ਼ਿਲਮ ਦੇ 27 ਸਾਲ ਪੂਰੇ ਹੋਣ 'ਤੇ ਅਦਾਕਾਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਦੇ ਬੈਕਗ੍ਰਾਊਂਡ 'ਚ ਅਦਾਕਾਰ ਦੀ ਆਵਾਜ਼ ਸੁਣਾਈ ਦਿੰਦੀ ਹੈ, ਜਿਸ 'ਚ ਉਹ ਇਹ ਕਹਿੰਦੇ ਹੋਏ ਸੁਣਾਈ ਦੇ ਰਹੇ ਹਨ ਕਿ 27 ਸਾਲ ਪਹਿਲਾਂ ਇਕ ਫੌਜੀ ਨੇ ਵਾਅਦਾ ਕੀਤਾ ਸੀ ਕਿ ਉਹ ਵਾਪਸ ਆ ਜਾਵੇਗਾ। ਉਹੀ ਵਾਅਦਾ ਪੂਰਾ ਕਰਨ ਅਤੇ ਭਾਰਤ ਦੀ ਮਿੱਟੀ ਨੂੰ ਸਲਾਮ ਕਰਨ ਲਈ ਦੁਬਾਰਾ ਆ ਰਹੇ ਹਾਂ।

ਇਹ ਖ਼ਬਰ ਵੀ ਪੜ੍ਹੋ-  ਕੰਗਨਾ ਥੱਪੜ ਕਾਂਡ 'ਤੇ ਕਰਨ ਜੌਹਰ ਦਾ ਬਿਆਨ ਆਇਆ ਸਾਹਮਣੇ, ਜਾਣੋ ਕੀ ਕਿਹਾ

ਵੀਡੀਓ 'ਚ ਸੰਨੀ ਦਿਓਲ ਨੇ 'ਬਾਰਡਰ 2' ਨੂੰ ਭਾਰਤ ਦੀ ਸਭ ਤੋਂ ਵੱਡੀ ਜੰਗੀ ਫ਼ਿਲਮ ਦੱਸਿਆ ਹੈ। ਇਸ ਦੇ ਨਾਲ ਹੀ ਇਸ ਵਾਰ ਫ਼ਿਲਮ ਦਾ ਨਿਰਮਾਣ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਜੇਪੀ ਦੱਤਾ ਅਤੇ ਨਿਧੀ ਦੱਤਾ ਕਰਨਗੇ ਅਤੇ ਇਸ ਦਾ ਨਿਰਦੇਸ਼ਨ ਅਨੁਰਾਗ ਸਿੰਘ ਕਰਨਗੇ।

 

 
 
 
 
 
 
 
 
 
 
 
 
 
 
 
 

A post shared by Zee Studios (@zeestudiosofficial)

ਵੀਡੀਓ ਨੂੰ ਦੇਖਣ ਤੋਂ ਬਾਅਦ, ਪ੍ਰਸ਼ੰਸਕ ਇਸ 'ਤੇ ਆਪਣੀ-ਆਪਣੀ ਪ੍ਰਤੀਕਿਰਿਆ ਦਿੰਦੇ ਨਜ਼ਰ ਆ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਕਿ ਇਹ ਮਜ਼ੇਦਾਰ ਹੋਵੇਗਾ, ਸਰ। ਇਕ ਹੋਰ ਯੂਜ਼ਰ ਨੇ ਲਿਖਿਆ ਕਿ ਮੈਂ ਇਸ ਲਈ ਬਹੁਤ ਉਤਸ਼ਾਹਿਤ ਹਾਂ। ਤੀਜੇ ਯੂਜ਼ਰ ਨੇ ਲਿਖਿਆ ਕਿ ਵਾਹ, ਇਹ ਬਹੁਤ ਵਧੀਆ ਐਲਾਨ ਹੈ ਸਰ।

 


author

sunita

Content Editor

Related News