ਜਲੰਧਰ ''ਚ 4 ਦਿਨਾਂ ਲਈ ਫਗਵਾੜਾ ਗੇਟ ਮਾਰਕਿਟ ਸਮੇਤ ਬੰਦ ਰਹਿਣਗੀਆਂ ਇਹ ਦੁਕਾਨਾਂ
Sunday, Jun 23, 2024 - 07:21 PM (IST)

ਜਲੰਧਰ- ਜਲੰਧਰ ਸ਼ਹਿਰ ਦੀ ਪ੍ਰਮੁੱਖ ਫਗਵਾੜਾ ਗੇਟ ਮਾਰਕਿਟ ਵਿਚ ਇਲੈਕਟ੍ਰੀਕਲ ਅਤੇ ਇਲੈਕਟ੍ਰੋਨਿਕਸ ਦੇ ਦੁਕਾਨਦਾਰਾਂ ਦੀ ਸੰਯੁਕਤ ਬੈਠਕ ਪ੍ਰਧਾਨ ਪ੍ਰਧਾਨ ਅਮਿਤ ਸਹਿਗਲ ਅਤੇ ਬਲਜੀਤ ਸਿੰਘ ਅਹਲੂਵਾਲੀਆ ਦੀ ਅਗਵਾਈ ਵਿੱਚ ਹੋਈ। ਮੀਟਿੰਗ ਵਿੱਚ ਫ਼ੈਸਲਾ ਲਿਆ ਗਿਆ ਕਿ ਗਰਮੀਆਂ ਕਾਰਨ ਇਲੈਕਟ੍ਰੀਕਲ ਅਤੇ ਇਲੈਕਟ੍ਰੋਨਿਕ ਸਾਮਾਨ ਦੀਆਂ ਸਾਰੀਆਂ ਦੁਕਾਨਾਂ 27 ਜੂਨ ਤੋਂ ਲੈ ਕੇ 30 ਤੱਕ ਬੰਦ ਰਹਿਣਗੀਆਂ।
ਸਹਿਗਲ ਅਤੇ ਆਹਲੂਵਾਲੀਆ ਨੇ ਦੱਸਿਆ ਕਿ ਫਗਵਾੜਾ ਗੇਟ ਵਿਚ ਬਿਜਲੀ ਦੇ ਸਾਮਾਨ, ਪੱਖੇ, ਕੂਲਰ, ਗੀਜ਼ਰ, ਇਨਵਰਟਰ ਬੈਟਰੀਆਂ, ਏਅਰ ਕੰਡੀਸ਼ਨਰ, ਐੱਲ. ਈ. ਡੀ., ਫਰਿੱਜ, ਸੋਲਰ ਸਿਸਟਮ, ਪੰਪ ਆਦਿ ਦੀਆਂ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ। ਇਨ੍ਹਾਂ ਵਿਚ ਫਗਵਾੜਾ ਗੇਟ ਮੇਨ ਮਾਰਕਿਟ, ਰੇਲਵੇ ਰੋਡ ਮਾਰਕਿਟ, ਭਗਤ ਸਿੰਘ ਚੌਂਕ ਮਾਰਕਿਟ, ਮਿਲਾਪ ਚੌਂਕ ਮਾਰਕਿਟ, ਲਕਕੁਸ਼ ਚੌਕ, ਪੰਜਪੀਰ, ਆਹੂਜਾ ਮਾਰਕਿਟ, ਸ਼ੇਰੇ ਪੰਜਾਬ ਮਾਰਕਿਟ, ਜਗਦੰਬੇ ਬਾਜ਼ਾਰ, ਗੁਰੂਨਾਨਕ ਮਾਰਕਿਟ, ਸਿੰਧੂ ਮਾਰਕਿਟ ਅਤੇ ਕ੍ਰਿਸ਼ਨਾ ਮਾਰਕਿਟ, ਚਹਾਰ ਬਾਗ ਮਾਰਕਿਟ, ਹਾਂਗਕਾਂਗ ਪਲਾਜ਼ਾ ਮਾਰਕਿਟ, ਪ੍ਰਤਾਪ ਬਾਗ ਮਾਰਕਿਟ ਸ਼ਾਮਲ ਹੈ।
ਇਹ ਵੀ ਪੜ੍ਹੋ- CM ਮਾਨ ਦੀ ਜਲੰਧਰ 'ਚ ਅਹਿਮ ਮੀਟਿੰਗ, ਕਿਹਾ-ਪਾਰਟੀ 'ਚ ਕੋਈ ਮਤਭੇਦ ਨਹੀਂ, ਜਨਤਾ ਅਫ਼ਵਾਹਾਂ ਤੋਂ ਬਚੇ
ਸਾਂਝੀ ਮੀਟਿੰਗ ਵਿੱਚ ਜਨਰਲ ਸਕੱਤਰ ਟੀ.ਐਸ. ਬੇਦੀ, ਚੇਅਰਮੈਨ ਮਨੋਜ ਕਪਿਲਾ, ਮੁੱਖ ਪ੍ਰਸ਼ਾਸਕ ਸੁਰੇਸ਼ ਗੁਪਤਾ, ਕਨਵੀਨਰ ਸੰਜੀਵ ਪੁਸਰੀ, ਕਮਲ ਬੱਸੀ, ਵਾਈਸ ਚੇਅਰਮੈਨ ਅਮਰੀਕ ਸਿੰਘ ਮੋਖਾ, ਕੈਸ਼ੀਅਰ ਰੌਬਿਨ ਗੁਪਤਾ, ਕੁਕੂ ਮਿੱਡਾ, ਅਰੁਣ ਦੇਵ ਮਹਿਤਾ, ਗਗਨ ਛਾਬੜਾ, ਅਨਮੋਲ ਬਹਿਲ, ਭਰਤ ਬਹਿਲ, ਜਪਨੀਤ ਭਾਟੀਆ, ਵਿੱਕੀ ਮਲਿਕ, ਡਾ. ਅਖਿਲ ਮਹਿਤਾ, ਨੀਟਾ ਮੁਰਗਈ, ਕਪਿਲ ਗੁਪਤਾ, ਕਰਨ ਕਾਠਪਾਲ, ਗੁਰਕੀਰਤ ਸਿੰਘ, ਸੁਧੀਰ ਸ਼ਾਰਦਾ, ਕਰਨ ਅਰਜੁਨ, ਪ੍ਰਣਬ ਖੁਰਾਣਾ, ਇੰਦਰ ਜੀਤ ਸਿੰਘ, ਭਾਰਤ ਚੋਪੜਾ, ਦਰਸ਼ਨ ਭੱਲਾ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ- ਫਿਰੋਜ਼ਪੁਰ ਤੋਂ ਵੱਡੀ ਖ਼ਬਰ, ਕਾਂਗਰਸੀ ਆਗੂ ਦਾ ਗੋਲ਼ੀਆਂ ਮਾਰ ਕੇ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।