ਜਦੋਂ ਜਯਾ ਪ੍ਰਦਾ ਨੇ ਤਿੰਨ ਬੱਚਿਆਂ ਦੇ ਪਿਓ ਨਾਲ ਵਿਆਹ ਕਰਵਾ ਕੇ ਕੀਤਾ ਸੀ ਸਭ ਨੂੰ ਹੈਰਾਨ

Wednesday, Apr 28, 2021 - 06:45 PM (IST)

ਜਦੋਂ ਜਯਾ ਪ੍ਰਦਾ ਨੇ ਤਿੰਨ ਬੱਚਿਆਂ ਦੇ ਪਿਓ ਨਾਲ ਵਿਆਹ ਕਰਵਾ ਕੇ ਕੀਤਾ ਸੀ ਸਭ ਨੂੰ ਹੈਰਾਨ


ਮੁੰਬਈ- ਮਸ਼ਹੂਰ ਅਦਾਕਾਰਾ ਜਯਾ ਪ੍ਰਦਾ ਇੰਡਸਟਰੀ ਦਾ ਇਕ ਮਸ਼ਹੂਰ ਹੈ ਜਿਸ ਨੇ ਬਾਲੀਵੁੱਡ 'ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਜਯਾ ਪ੍ਰਦਾ ਦਾ ਜਨਮ ਆਂਧਰਾ ਪ੍ਰਦੇਸ਼ ਦੇ ਰਾਜਾਮੁੰਦਰੀ ਵਿੱਚ ਹੋਇਆ ਸੀ। ਉਨ੍ਹਾਂ ਦਾ ਅਸਲ ਨਾਮ ਲਲਿਤਾ ਰਾਣੀ ਸੀ। ਜਯਾ ਦੀ ਮਾਂ ਉਨ੍ਹਾਂ ਨੂੰ ਡਾਂਸਰ ਦੇ ਰੂਪ 'ਚ ਦੇਖਣਾ ਚਾਹੁੰਦੀ ਸੀ। ਇਸ ਲਈ, ਉਨ੍ਹਾਂ ਨੇ 15 ਸਾਲ ਦੀ ਉਮਰ ਤੋਂ ਪਹਿਲਾਂ ਕਲਾਸੀਕਲ ਡਾਂਸਰ ਦੀ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ। ਸਕੂਲ ਵਿੱਚ ਇੱਕ ਪਰਫਾਰਮੈਂਸ ਦੌਰਾਨ ਇੱਕ ਨਿਰਦੇਸ਼ਕ ਨੂੰ ਉਨ੍ਹਾਂ ਦੀ ਡਾਂਸ ਕਲਾ ਇੰਨੀ ਪਸੰਦ ਆਈ ਕਿ ਉਨ੍ਹਾਂ ਨੂੰ ਉਥੋਂ ਆਪਣਾ ਪਹਿਲਾ ਬ੍ਰੇਕ ਮਿਲਿਆ। ਇਥੋਂ ਹੀ ਜਯਾ ਪ੍ਰਦਾ ਦੇ ਕਰੀਅਰ ਦੀ ਸ਼ੁਰੂਆਤ ਹੋਈ ਅਤੇ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ।

PunjabKesari
ਜਯਾ ਦੀ ਨਿੱਜੀ ਜ਼ਿੰਦਗੀ ਦੀ ਵੀ ਕਾਫ਼ੀ ਚਰਚਾ ਹੋਈ ਸੀ। ਜਯਾ ਦਾ ਕੈਰੀਅਰ 1985 'ਚ ਸਿਖਰ 'ਤੇ ਸੀ ਅਤੇ ਇਸ ਦੌਰਾਨ ਉਹ ਇਨਕਮ ਟੈਕਸ ਦੇ ਰਾਡਾਰ 'ਤੇ ਆਈ। ਨਿਰਮਾਤਾ ਸ਼੍ਰੀਕਾਂਤ ਨਹਤਾ ਨੇ ਇਸ ਸਮੱਸਿਆ 'ਚ ਉਨ੍ਹਾਂ ਦੀ ਮਦਦ ਕੀਤੀ ਅਤੇ ਦੋਵੇਂ ਇਕ ਦੂਜੇ ਦੇ ਨੇੜੇ ਜਾਣ ਲੱਗੇ। ਦੋਹਾਂ ਨੇ ਵਿਆਹ ਕਰਾਉਣ ਦਾ ਫ਼ੈਸਲਾ ਕੀਤਾ ਪਰ ਸ਼੍ਰੀਕਾਂਤ ਪਹਿਲਾਂ ਹੀ ਸ਼ਾਦੀਸ਼ੁਦਾ ਸੀ ਅਤੇ ਉਨ੍ਹਾਂ ਦੇ ਤਿੰਨ ਬੱਚੇ ਸਨ। ਉਨ੍ਹਾਂ ਦੇ ਸਬੰਧਾਂ ਦਾ ਵੀ ਬਹੁਤ ਵਿਰੋਧ ਹੋਇਆ ਸੀ। ਜਯਾ ਵੀ ਸ਼੍ਰੀਕਾਂਤ ਦੇ ਪਿਆਰ ਵਿੱਚ ਪਾਗਲ ਹੋ ਗਈ।

PunjabKesari
ਜਯਾ ਨੇ ਇਥੋਂ ਤਕ ਕਹਿ ਦਿੱਤਾ ਸੀ ਕਿ ਉਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੈ ਕਿ ਸ਼੍ਰੀਕਾਂਤ ਸ਼ਾਦੀਸ਼ੁਦਾ ਹੈ ਅਤੇ ਉਨ੍ਹਾਂ ਦੇ ਤਿੰਨ ਬੱਚੇ ਹਨ। ਦੋਵਾਂ ਨੇ 1986 'ਚ ਵਿਆਹ ਕਰਵਾ ਲਿਆ ਸੀ ਪਰ ਸ਼੍ਰੀਕਾਂਤ ਦੀ ਆਪਣੀ ਪਹਿਲੀ ਪਤਨੀ ਤੋਂ ਤਲਾਕ ਨਹੀਂ ਹੋਇਆ ਸੀ। ਖ਼ਾਸ ਗੱਲ ਇਹ ਹੈ ਕਿ ਪਹਿਲੀ ਪਤਨੀ ਨੇ ਸ਼੍ਰੀਕਾਂਤ ਖ਼ਿਲਾਫ਼ ਕਦੇ ਆਵਾਜ਼ ਨਹੀਂ ਉਠਾਈ।


author

Aarti dhillon

Content Editor

Related News