‘ਦੋਬਾਰਾ’ ਨੇ ਰਿਲੀਜ਼ ਦੇ ਪਹਿਲੇ ਹੀ ਦਿਨ ਬਾਕਸ ਆਫਿਸ ’ਤੇ ਦਿਖਾਇਆ ਜਲਵਾ

08/21/2022 10:28:51 AM

ਮੁੰਬਈ (ਬਿਊਰੋ)– ਟਾਈਮ ਟਰੈਵਲ ਦੀ ਪੂਰੀ ਨਵੀਂ ਸ਼ੈਲੀ ਦੀ ਪੇਸ਼ਕਸ਼ ਕਰਦਿਆਂ ਅਨੁਰਾਗ ਕਸ਼ਯਪ ਦੀ ‘ਦੋਬਾਰਾ’ ਯਕੀਨੀ ਤੌਰ ’ਤੇ ਆਪਣੀ ਤਰ੍ਹਾਂ ਦੀ ਇਕ ਅਨੋਖੀ ਫ਼ਿਲਮ ਹੈ, ਜੋ ਪਹਿਲਾਂ ਹੀ ਸਿਨੇਮਾਘਰਾਂ ’ਚ ਰਿਲੀਜ਼ ਹੋ ਚੁੱਕੀ ਹੈ।

ਹਾਲ ਹੀ ’ਚ ਰਿਲੀਜ਼ ਹੋਈ ਫ਼ਿਲਮ ਦਾ ਮੈਲਬੌਰਨ ਦੇ ਇੰਡੀਅਨ ਫ਼ਿਲਮ ਫੈਸਟੀਵਲ, ਫੈਂਟਾਸੀਆ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਤੇ ਲੰਡਨ ਫ਼ਿਲਮ ਫੈਸਟੀਵਲ ਵਰਗੇ ਵੱਕਾਰੀ ਫ਼ਿਲਮ ਫੈਸਟੀਵਲਜ਼ ’ਚ ਖੜ੍ਹੇ ਹੋ ਕੇ ਸਵਾਗਤ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੀ ਯਾਦ 'ਚ ਇਸ ਕਲਾਕਾਰ ਨੇ ਬਣਾਏ ਟਰੈਕਟਰ-5911 ਦੇ ਮਾਡਲ, ਦਿੱਤੀ ਸ਼ਰਧਾਂਜਲੀ

ਹੁਣ ਰਿਲੀਜ਼ ਦੇ ਪਹਿਲੇ ਦਿਨ ਤੋਂ ਹੀ ਇੰਝ ਲੱਗ ਰਿਹਾ ਹੈ, ਜਿਵੇਂ ਫ਼ਿਲਮ ਨੇ ਹਰ ਪਾਸੇ ਆਪਣੀ ਧੂਮ ਮਚਾਉਣੀ ਸ਼ੁਰੂ ਕਰ ਦਿੱਤੀ ਹੈ।

ਜੀ ਹਾਂ, ਲੰਮੇ ਇੰਤਜ਼ਾਰ ਤੋਂ ਬਾਅਦ ਅਨੁਰਾਗ ਕਸ਼ਯਪ ਦੀ ਬਹੁਤ ਉਡੀਕੀ ਜਾ ਰਹੀ ਮਿਸਟਰੀ ਡਰਾਮਾ ‘ਦੋਬਾਰਾ’ ਰਿਲੀਜ਼ ਹੋ ਗਈ ਹੈ। ਫ਼ਿਲਮ ਨੇ ਪਹਿਲੇ ਹੀ ਦਿਨ ਕਰੀਬ 72 ਲੱਖ ਦੀ ਕਮਾਈ ਕਰਕੇ ਚੰਗੀ ਸ਼ੁਰੂਆਤ ਕੀਤੀ ਹੈ।

ਇਹ ਯਕੀਨੀ ਤੌਰ ’ਤੇ ਤਾਪਸੀ ਪਨੂੰ ਲਈ ਇਕ ਚੰਗੀ ਖ਼ਬਰ ਹੈ ਕਿਉਂਕਿ ਫ਼ਿਲਮ ਨੇ ਉਸ ਦੀ ਪਿਛਲੀ ਰਿਲੀਜ਼ ‘ਸ਼ਾਬਾਸ਼ ਮਿੱਠੂ’ ਨਾਲੋਂ ਵੱਧ ਕਾਰੋਬਾਰ ਕੀਤਾ ਹੈ, ਜਦਕਿ ਹਫਤੇ ਦੇ ਅੰਤ ’ਚ ਹੋਰ ਕਲੈਕਸ਼ਨ ਦੀ ਉਮੀਦ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News