ਇਟਲੀ ''ਚ ਹੋਈ ਲੁੱਟਖੋਹ ਤੋਂ ਬਾਅਦ ਮੁੰਬਈ ਪਰਤੇ ਦਿਵਿਆਂਕਾ- ਵਿਵੇਕ, ਫੈਨਜ਼ ਨਾਲ ਲਈਆਂ ਸੈਲਫੀਆਂ

Tuesday, Jul 16, 2024 - 02:06 PM (IST)

ਇਟਲੀ ''ਚ ਹੋਈ ਲੁੱਟਖੋਹ ਤੋਂ ਬਾਅਦ ਮੁੰਬਈ ਪਰਤੇ ਦਿਵਿਆਂਕਾ- ਵਿਵੇਕ, ਫੈਨਜ਼ ਨਾਲ ਲਈਆਂ ਸੈਲਫੀਆਂ

ਮੁੰਬਈ- ਹਾਲ ਹੀ 'ਚ ਟੀ.ਵੀ. ਅਦਾਕਾਰਾ ਦਿਵਿਆਂਕਾ ਤ੍ਰਿਪਾਠੀ ਅਤੇ ਉਨ੍ਹਾਂ ਦੇ ਪਤੀ ਵਿਵੇਕ ਦਹੀਆ ਨਾਲ ਯੂਰਪ 'ਚ ਲੁੱਟਖੋਹ ਹੋ ਗਈ। ਲੁੱਟ ਦੌਰਾਨ ਉਸ ਦਾ ਪਾਸਪੋਰਟ ਵੀ ਚੋਰੀ ਹੋ ਗਿਆ ਸੀ। ਇਹ ਦੋਵੇਂ ਆਪਣੀ ਮੁਸ਼ਕਲ ਯਾਤਰਾ ਤੋਂ ਬਾਅਦ ਭਾਰਤ ਪਰਤ ਆਏ ਹਨ। ਦੋਵਾਂ ਨੂੰ ਏਅਰਪੋਰਟ 'ਤੇ ਦੇਖਿਆ ਗਿਆ। ਭਾਰਤ ਵਾਪਸੀ 'ਤੇ ਦਿਵਿਆਂਕਾ ਕਾਫੀ ਖੁਸ਼ ਨਜ਼ਰ ਆ ਰਹੀ ਸੀ। ਇਸ ਦੇ ਨਾਲ ਹੀ ਵਿਵੇਕ ਵੀ ਸੁੱਖ ਦਾ ਸਾਹ ਲੈਂਦੇ ਨਜ਼ਰ ਆਏ।

ਲੱਖਾਂ ਦਾ ਸਾਮਾਨ ਹੋਇਆ ਚੋਰੀ 
ਯੂਰਪ ਦੀ ਯਾਤਰਾ ਦੌਰਾਨ ਲੁੱਟ ਦਾ ਸ਼ਿਕਾਰ ਹੋਏ ਦੋਵੇਂ ਜੋੜਿਆਂ ਨੇ ਮਦਦ ਦੀ ਅਪੀਲ ਕੀਤੀ ਸੀ। ਇਸ ਲੁੱਟ 'ਚ ਦਿਵਿਆਂਕਾ ਅਤੇ ਵਿਵੇਕ ਦੇ ਕੱਪੜੇ ਅਤੇ ਪਰਸ ਚੋਰੀ ਹੋ ਗਏ, ਜਿਸ 'ਚ ਕੁਝ ਨਕਦੀ, ਕਾਰਡ ਅਤੇ ਪਾਸਪੋਰਟ ਵੀ ਸਨ। ਸਫ਼ਰ ਦੌਰਾਨ ਚੋਰਾਂ ਨੇ ਕਾਰ ਦੇ ਸ਼ੀਸ਼ੇ ਤੋੜ ਕੇ ਉਸ ਦੀ ਕਾਰ 'ਚੋਂ ਕੱਪੜੇ, ਪਾਸਪੋਰਟ ਅਤੇ ਕ੍ਰੈਡਿਟ ਕਾਰਡ ਸਮੇਤ ਲੱਖਾਂ ਦਾ ਸਾਮਾਨ ਚੋਰੀ ਕਰ ਲਿਆ, ਜਿਸ ਦੀ ਕੀਮਤ ਕਰੀਬ 10 ਲੱਖ ਰੁਪਏ ਦੱਸੀ ਜਾ ਰਹੀ ਹੈ।

 

 
 
 
 
 
 
 
 
 
 
 
 
 
 
 
 

A post shared by Divyanka Tripathi Dahiya (@divyankatripathidahiya)

ਵਿਆਹ ਦੀ ਵਰ੍ਹੇਗੰਢ ਮਨਾਉਣ ਲਈ ਗਏ ਸਨ ਇਟਲੀ 
ਦਿਵਿਆਂਕਾ ਅਤੇ ਵਿਵੇਕ ਆਪਣੇ ਵਿਆਹ ਦੀ ਅੱਠਵੀਂ ਵਰ੍ਹੇਗੰਢ ਮਨਾਉਣ ਇਟਲੀ ਗਏ ਸਨ। ਇਸ ਘਟਨਾ ਦਾ ਜ਼ਿਕਰ ਦਿਵਿਆਂਕਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਕੀਤਾ ਸੀ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਸੀ ਕਿ ਉਸ ਦਾ ਸਾਰਾ ਸਮਾਨ ਚੋਰੀ ਹੋ ਗਿਆ ਹੈ ਅਤੇ ਉਹ ਜਲਦੀ ਹੀ ਦੂਤਾਵਾਸ ਤੋਂ ਮਦਦ ਦੀ ਉਮੀਦ ਕਰਦੀ ਹੈ।

ਭਾਰਤ ਵਾਪਸੀ 'ਤੇ ਪ੍ਰਸ਼ੰਸਕਾਂ ਨਾਲ ਲਈ ਸੈਲਫੀ 
ਭਾਰਤ ਵਾਪਸੀ 'ਤੇ ਦਿਵਿਆਂਕਾ ਅਤੇ ਵਿਵੇਕ ਨੂੰ ਏਅਰਪੋਰਟ 'ਤੇ ਦੇਖਿਆ ਗਿਆ। ਇਸ ਦੌਰਾਨ ਉਨ੍ਹਾਂ ਨੇ ਪਾਪਾਰਾਜ਼ੀ ਲਈ ਪੋਜ਼ ਵੀ ਦਿੱਤੇ। ਜਦੋਂ ਪਾਪਾਰਾਜ਼ੀ ਨੇ ਉਸ ਤੋਂ ਇਟਲੀ 'ਚ ਵਾਪਰੀ ਘਟਨਾ ਬਾਰੇ ਪੁੱਛਿਆ ਤਾਂ ਅਦਾਕਾਰਾ ਨੇ ਕਿਹਾ, 'ਇਹ ਬਹੁਤ ਲੰਬੀ ਕਹਾਣੀ ਹੈ।' ਦਿਵਿਆਂਕਾ ਅਤੇ ਵਿਵੇਕ ਨੇ ਬਹੁਤ ਹੀ ਸ਼ਾਂਤੀ ਨਾਲ ਆਪਣੇ ਪ੍ਰਸ਼ੰਸਕਾਂ ਨਾਲ ਸੈਲਫੀ ਲਈਆਂ।


author

Priyanka

Content Editor

Related News