ਦਿਲਜੀਤ ਦੋਸਾਂਝ ਨੇ ਪੰਜਾਬ ’ਚ ਬਿਤਾਏ ਖ਼ੁਸ਼ੀ ਦੇ ਪਲ, ਵੇਖੋ ਖ਼ੂਬਸੂਰਤ ਵੀਡੀਓ
Saturday, Dec 07, 2024 - 01:38 PM (IST)
ਐਂਟਰਟੇਨਮੈਂਟ ਡੈਸਕ - ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਪੰਜਾਬ ’ਚ ਬਿਤਾਏ ਇੱਕ ਦਿਨ ਦੀ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਖਾਣਾ ਬਣਾਉਂਦਾ ਅਤੇ ਕ੍ਰਿਕਟ ਖੇਡਦਾ ਨਜ਼ਰ ਆ ਰਿਹਾ ਹੈ। ਇਸ ਸਬੰਧੀ ਇੰਸਟਾਗ੍ਰਾਮ ’ਤੇ ਉਸ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿਚ ਉਹ ਦਿਨ ਦੀ ਸ਼ੁਰੂਆਤ ਕਸਰਤ ਤੋਂ ਕਰਦਾ ਹੈ। ਇਸ ਮਗਰੋਂ ਉਹ ਨਾਸ਼ਤੇ ’ਚ ਪਰੌਂਠਾ ਤੇ ਫਲ ਖਾਂਦਾ, ਮਗਰੋਂ ਚੁੱਲ੍ਹੇ ’ਤੇ ਚਿਕਨ ਬਣਾਉਂਦਾ ਨਜ਼ਰ ਆਉਂਦਾ ਹੈ।
ਇਹ ਵੀ ਪੜ੍ਹੋ- ਕਰਨ ਔਜਲਾ ਦੇ ਸ਼ੋਅ ਨੂੰ ਲੈ ਕੇ ਵੱਡੀ ਖ਼ਬਰ, ਅਜਿਹੀ ਗਲਤੀ ਕਰਨ 'ਤੇ ਭੁਗਤਣੀ ਪਵੇਗੀ ਸਜ਼ਾ
ਇਸ ਵੀਡੀਓ ਨੂੰ ਦਿਲਜੀਤ ਵੱਲੋਂ ਪੰਜਾਬੀ ਵਿਚ ਕੀਤੀ ਕੁਮੈਂਟਰੀ ਹੋਰ ਵੀ ਖਾਸ ਬਣਾਉਂਦੀ ਹੈ। ਇਸ ਰੀਲ ਨਾਲ ਉਸ ਨੇ ਲਿਖਿਆ ਹੈ ਕਿ ‘ਇੱਕ ਦਿਨ ਪੰਜਾਬ ਵਿਚ’। ਇਸ ਦੇ ਨਾਲ ਹੀ ਅੱਜ ਦਿਲਜੀਤ ਨੇ ਬੰਗਲੂਰੂ ਵਿਚ ਅਤੇ ਇਸ ਤੋਂ ਬਾਅਦ ਚੰਡੀਗੜ੍ਹ ਵਿਚ ਸ਼ੋਅ ਕਰਨੇ ਹਨ। ਉਸ ਦਾ ਇਹ ਟੂਰ ਗੁਹਾਟੀ ’ਚ 29 ਦਸੰਬਰ ਦੇ ਸ਼ੋਅ ਨਾਲ ਖ਼ਤਮ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।