11 ਅਕਤੂਬਰ ਨੂੰ ਰਿਲੀਜ਼ ਹੋਵੇਗੀ ‘ਮਾਰਟਿਨ’ 150 ਕਰੋੜ ਦਾ ਹੈ ਬਜਟ

Tuesday, Oct 01, 2024 - 11:38 AM (IST)

11 ਅਕਤੂਬਰ ਨੂੰ ਰਿਲੀਜ਼ ਹੋਵੇਗੀ ‘ਮਾਰਟਿਨ’ 150 ਕਰੋੜ ਦਾ ਹੈ ਬਜਟ

ਮੁੰਬਈ (ਬਿਊਰੋ) - ਯਸ਼ ਸਟਾਰਰ ‘ਕੇ.ਜੀ.ਐੱਫ’, ‘ਕੇ.ਜੀ.ਐੱਫ. 2’ ਅਤੇ ਰਿਸ਼ਭ ਸ਼ੈੱਟੀ ਦੀ ‘ਕਾਂਤਾਰਾ’ ਨੇ ਪੂਰੇ ਭਾਰਤ ਵਿਚ ਕੰਨੜ ਸਿਨੇਮਾ ਨੂੰ ਇਕ ਨਵੀਂ ਪਛਾਣ ਦੇਣ ਦਾ ਕੰਮ ਕੀਤਾ ਹੈ। ਫਿਲਮਾਂ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ। ਹੁਣ ਧਰੁਵ ਸਰਜਾ ਇਸ ਪਛਾਣ ਨੂੰ ਨਵੀਂ ਉਚਾਈ ’ਤੇ ਲਿਜਾਣ ਲਈ ਤਿਆਰ ਹਨ। ਧਰੁਵ ਦੀ ਆਉਣ ਵਾਲੀ ਫਿਲਮ ‘ਮਾਰਟਿਨ’ ਦਾ ਬਜਟ 150 ਕਰੋੜ ਰੁਪਏ ਹੈ। 

ਇਹ ਖ਼ਬਰ ਵੀ ਪੜ੍ਹੋ ਅਦਾਲਤ 'ਚ ਕੰਗਨਾ ਦੀ 'ਐਮਰਜੈਂਸੀ', ਨਵੇਂ ਹੁਕਮਾਂ ਨੇ ਵਧਾਈ ਚਿੰਤਾ

ਇਹ ਫ਼ਿਲਮ 11 ਅਕਤੂਬਰ ਨੂੰ ਕੰਨੜ, ਹਿੰਦੀ, ਤਾਮਿਲ, ਤੇਲਗੂ, ਮਲਿਆਲਮ ਅਤੇ ਬੰਗਾਲੀ ਭਾਸ਼ਾਵਾਂ ਵਿਚ ਰਿਲੀਜ਼ ਹੋਵੇਗੀ। ‘ਮਾਰਟਿਨ’ ਦੇ ਟ੍ਰੇਲਰ ਤੋਂ ਸਾਫ ਹੈ ਕਿ ਫਿਲਮ ’ਚ ਕਾਫੀ ਐਕਸ਼ਨ ਦੇਖਣ ਨੂੰ ਮਿਲੇਗਾ। ਇਸ ਦੇ ਨਾਲ ਹੀ ਫਿਲਮ ਦੇ ਵੀ.ਐੱਫ.ਐੱਕਸ. ਵੀ ਬਹੁਤ ਵਧੀਆ ਹਨ। ਫਿਲਮ ‘ਮਾਰਟਿਨ’ ਦਾ ਨਿਰਦੇਸ਼ਨ ਏ. ਪੀ. ਅਰਜੁਨ ਨੇ ਕੀਤਾ ਹੈ। 

ਇਹ ਖ਼ਬਰ ਵੀ ਪੜ੍ਹੋ  ਆਈਫਾ ਐਵਾਰਡ 'ਚ ਗੂੰਜਿਆ ਕਰਨ ਔਜਲਾ ਦਾ ਨਾਂ, ਮਿਲਿਆ ਇਹ ਖ਼ਾਸ ਸਨਮਾਨ

ਫ਼ਿਲਮ ’ਚ ਧਰੁਵ ਸਰਜਾ ਨਾਲ ਵੈਭਵੀ ਸ਼ਾਂਡਲਿਆ, ਅਨਵੇਸ਼ੀ ਜੈਨ, ਜਾਰਜੀਆ ਐਂਡ੍ਰੀਆਨੀ, ਚਿਕੰਨਾ, ਮਾਲਵਿਕਾ ਅਵਿਨਾਸ਼, ਅਚਯੁਤ ਕੁਮਾਰ, ਨਿਕਿਤਿਨ ਧੀਰ, ਨਵਾਬ ਸ਼ਾਹ, ਰੋਹਿਤ ਪਾਠਕ, ਨਾਥਨ ਜੋਨਸ ਅਤੇ ਰੂਬੀਲ ਮਾਸਕੇਰਾ ਨਜ਼ਰ ਆਉਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News