TOUCHING SPEECH : ਪਾਪਾ ਦਾ ਖ਼ਤ ਪੜ੍ਹ ਰੋ ਪਈ ਦੀਪਿਕਾ ਪਾਦੁਕੋਣ

02/05/2016 5:18:04 PM

ਮੁੰਬਈ : ਬਾਲੀਵੁੱਡ ਦੀ ਸਰਵੋਤਮ ਅਦਾਕਾਰਾ ਦੀਪਿਕਾ ਪਾਦੁਕੋਣ ਨੇ ਹੁਣੇ ਜਿਹੇ 61ਵੇਂ ਫਿਲਮ ਫੇਅਰ ਅਵਾਰਡ ''ਚ ਫਿਲਮ ''ਪੀਕੂ'' ਲਈ ਸਰਵੋਤਮ ਅਦਾਕਾਰਾ ਦਾ ਅਵਾਰਡ ਜਿੱਤਿਆ। ਇਸ ਅਵਾਰਡ ਨੂੰ ਦੀਪਿਕਾ ਨੇ ਆਪਣੇ ਮਾਤਾ-ਪਿਤਾ ਨੂੰ ਸਮਰਪਿਤ ਕੀਤਾ ਹੈ। ਇਸ ਦੇ ਨਾਲ ਹੀ ਜਦੋਂ ਉਹ ਸਟੇਜ ''ਤੇ ਬੋਲਣ ਲੱਗੀ ਤਾਂ ਉਸ ਨੂੰ ਆਪਣੇ ਪਿਤਾ ਪ੍ਰਕਾਸ਼ ਪਾਦੁਕੋਣ ਦਾ ਲਿਖਿਆ ਖ਼ਤ ਮਿਲਿਆ।
ਇਸ ਖ਼ਤ ''ਚ ਲਿਖੇ ਪਿਆਰੇ ਸ਼ਬਦਾਂ ਨੂੰ ਪੜ੍ਹਦਿਆਂ ਦੀਪਿਕਾ ਰੋਣ ਲੱਗੀ। ਹੋਰ ਤਾਂ ਹੋਰ ਉਸ ਦਾ ਖ਼ਤ ਪੜ੍ਹਦਿਆਂ ਉਥੇ ਮੌਜੂਦ ਦਰਸ਼ਕ ਵੀ ਰੋਣ ਲੱਗੇ ਪਰ ਇਸ ਸਭ ਦੌਰਾਨ ਖਾਸ ਗੱਲ ਇਹ ਰਹੀ ਕਿ ਰਣਵੀਰ ਸਿੰਘ ਖੜ੍ਹੇ ਹੋ ਕੇ ਤਾੜੀਆਂ ਵਜਾਉਣ ਲੱਗੇ। ਖੈਰ, ਦੀਪਿਕਾ ਦੀ ਇਸ ਸਪੀਚ ਨੇ ਸਭ ਨੂੰ ਅੱਖਾਂ ਭਰਨ ''ਤੇ ਮਜਬੂਰ ਕਰ ਦਿੱਤਾ।


Related News