ਨਦੀ ''ਚ ਡੁੱਬਿਆ ਨੌਜਵਾਨ, 4 ਮਹੀਨੇ ਬਾਅਦ ਜਾਣਾ ਸੀ ਕੈਨੇਡਾ, ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ

Monday, Apr 22, 2024 - 05:31 PM (IST)

ਨਦੀ ''ਚ ਡੁੱਬਿਆ ਨੌਜਵਾਨ, 4 ਮਹੀਨੇ ਬਾਅਦ ਜਾਣਾ ਸੀ ਕੈਨੇਡਾ, ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ

ਪਾਨੀਪਤ- ਹਰਿਆਣਾ ਦੇ ਪਾਨੀਪਤ ਦੇ ਸਨੌਲੀ ਖੇਤਰ 'ਚ ਪਰਿਵਾਰ ਨਾਲ ਯਮੁਨਾ ਨਦੀ 'ਚ ਇਸ਼ਨਾਨ ਕਰਨ ਆਇਆ ਨੌਜਵਾਨ ਯਮੁਨਾ 'ਚ ਡੁੱਬ ਗਿਆ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਯੂ. ਪੀ. ਅਤੇ ਹਰਿਆਣਾ ਦੇ ਗੋਤਾਖੋਰਾਂ ਨੇ ਕਰੀਬ 6 ਘੰਟੇ ਦੀ ਸਖ਼ਤ ਮੁਸ਼ੱਕਤ ਮਗਰੋਂ ਨੌਜਵਾਨ ਦੀ ਲਾਸ਼ ਨੂੰ ਬਾਹਰ ਕੱਢਿਆ। ਸਨੌਲੀ ਥਾਣਾ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜ਼ਿਲ੍ਹਾ ਨਾਗਰਿਕ ਹਸਪਤਾਲ ਦੇ ਮੁਰਦਾਘਰ 'ਚ ਰੱਖਵਾ ਦਿੱਤਾ। ਨੌਜਵਾਨ ਨੂੰ 4 ਮਹੀਨੇ ਬਾਅਦ ਕੈਨੇਡਾ ਜਾਣਾ ਸੀ। ਪਰਿਵਾਰ ਇਸ ਦੀ ਤਿਆਰੀ ਵਿਚ ਜੁੱਟਿਆ ਹੋਇਆ ਸੀ। ਇਸ ਘਟਨਾ ਮਗਰੋਂ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। 

ਇਹ ਵੀ ਪੜ੍ਹੋ- SHO ਦੀ ਛੁੱਟੀ ਨਾ ਦੇਣ ਦੀ ਜ਼ਿੱਦ; ਕਾਂਸਟੇਬਲ ਦੀ ਪਤਨੀ ਅਤੇ ਨਵਜਨਮੀ ਬੱਚੀ ਨੇ ਗੁਆਈ ਜਾਨ

ਪਾਨੀਪਤ ਸ਼ਿਵਨਗਰ ਵਾਸੀ 22 ਸਾਲਾ ਤੁਸ਼ਾਰ ਆਪਣੇ ਪਿਤਾ ਦੇਵੇਂਦਰ, ਮਾਤਾ ਨਿਰਮਲਾ, ਛੋਟੇ ਭਰਾ ਮਨੀਸ਼, ਚਾਚਾ ਰਵਿੰਦਰ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਯਮੁਨਾ ਵਿਚ ਇਸ਼ਨਾਨ ਕਰਨ ਆਇਆ ਸੀ। ਪਰਿਵਾਰ ਯਮੁਨਾ ਦੇ ਕੰਢੇ ਨਹਾਅ ਰਿਹਾ ਸੀ। ਤੁਸ਼ਾਰ ਅਚਾਨਕ ਵਹਿ ਕੇ ਯਮੁਨਾ ਨਦੀ ਦੇ ਡੂੰਘੇ ਵਹਾਅ ਵਿਚ ਚੱਲਾ ਗਿਆ ਅਤੇ ਡੁੱਬ ਗਿਆ। ਉਸ ਨੂੰ ਡੁੱਬਦਾ ਵੇਖ ਕੇ ਪਰਿਵਾਰ ਵਾਲਿਆਂ ਨੇ ਰੌਲਾ ਪਾਇਆ। ਲੋਕਾਂ ਨੇ ਇਸ ਦੀ ਸੂਚਨਾ ਸਨੌਲੀ ਥਾਣਾ ਪੁਲਸ ਨੂੰ ਦਿੱਤੀ। SHO ਸੰਦੀਪ ਕੁਮਾਰ ਤੁਰੰਤ ਪੁਲਸ ਫੋਰਸ ਨਾਲ ਮੌਕੇ 'ਤੇ ਪਹੁੰਚੇ। ਗੋਤਾਖੋਰਾਂ ਨੂੰ ਬੁਲਾਇਆ ਗਿਆ। ਪੁਲਸ ਦੀ ਟੀਮ ਵੀ ਮੌਕੇ 'ਤੇ ਪਹੁੰਚੀ। ਗੋਤਾਖੋਰਾਂ ਨੇ 6 ਘੰਟਿਆਂ ਦੀ ਸਖ਼ਤ ਮਿਹਨਤ ਮੁਗਰੋਂ ਤੁਸ਼ਾਰ ਦੀ ਲਾਸ਼ ਯਮੁਨਾ ਤੋਂ ਬਰਾਮਦ ਕੀਤੀ।

ਇਹ ਵੀ ਪੜ੍ਹੋ- ਬੇਰਹਿਮ ਬਣੀ ਮਾਂ, ਆਸ਼ਿਕ ਨਾਲ ਮਿਲ ਕੇ 5 ਸਾਲ ਦੀ ਧੀ ਦਾ ਕੁੱਟ-ਕੁੱਟ ਕੇ ਕੀਤਾ ਕਤਲ

ਦੱਸ ਦੇਈਏ ਕਿ ਤੁਸ਼ਾਰ ਦਾ ਇਕ ਛੋਟਾ ਭਰਾ ਅਤੇ ਇਕ ਛੋਟੀ ਭੈਣ ਹੈ। 4 ਮਹੀਨੇ ਬਾਅਦ ਤੁਸ਼ਾਰ ਨੂੰ ਕੈਨੇਡਾ ਜਾਣਾ ਸੀ। ਇਸ ਲਈ ਉਹ ਫ਼ੀਸ ਵੀ ਜਮਾਂ ਕਰਵਾ ਚੁੱਕੇ ਹਨ, ਕਾਗਜ਼ ਵੀ ਤਿਆਰ ਹੋ ਗਏ ਹਨ। ਤੁਸ਼ਾਰ ਨੇ ਪਿਛਲੇ ਸਾਲ ਹੀ 12ਵੀਂ ਪਾਸ ਕੀਤੀ ਸੀ। ਕੈਨੇਡਾ ਜਾਣ ਤੋਂ ਪਹਿਲਾਂ ਹੀ ਯਮੁਨਾ ਨਦੀ ਵਿਚ ਉਸ ਦੀ ਜ਼ਿੰਦਗੀ 'ਤੇ ਮੌਤ ਨੇ ਝਪਟਾ ਮਾਰ ਦਿੱਤਾ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

ਇਹ ਵੀ ਪੜ੍ਹੋ- UGC ਦਾ ਵੱਡਾ ਐਲਾਨ, 4 ਸਾਲ ਦੀ ਅੰਡਰਗਰੈਜੂਏਟ ਡਿਗਰੀ ਵਾਲੇ ਵਿਦਿਆਰਥੀ ਵੀ ਕਰ ਸਕਣਗੇ PhD

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News