ਰਾਮ ਲੀਲਾ ਮੈਦਾਨ ਤੋਂ ਗਰਜੇ CM ਭਗਵੰਤ ਮਾਨ, ਸ਼ਾਇਰਾਨਾ ਅੰਦਾਜ਼ ''ਚ ਭਾਜਪਾ ਖ਼ਿਲਾਫ਼ ਕੱਢੀ ਭੜਾਸ (ਵੀਡੀਓ)

03/31/2024 6:59:56 PM

ਨਵੀਂ ਦਿੱਲੀ/ਚੰਡੀਗੜ੍ਹ : ਦਿੱਲੀ ਦੇ ਰਾਮ ਲੀਲਾ ਮੈਦਾਨ ਵਿਖੇ ਇੰਡੀਆ ਗਠਜੋੜ ਵਲੋਂ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਖ਼ਿਲਾਫ਼ ਰੱਖੀ ਗਈ ਮਹਾ ਰੈਲੀ ਦੌਰਾਨ ਗਰਜਦੇ ਹੋਏ ਮੁੱਖ ਮੰਤਰੀ ਮਾਨ ਨੇ ਭਾਜਪਾ 'ਤੇ ਖੂਬ ਰਗੜੇ ਲਾਏ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਦੇਸ਼ ਦਾ ਲੋਕਤੰਤਰ ਖ਼ਤਰੇ 'ਚ ਹੈ। ਭਾਜਪਾ ਵਾਲਿਆਂ ਨੂੰ ਲੱਗਦਾ ਹੈ ਕਿ ਇਸ ਨੂੰ ਉਹ ਡੰਡੇ ਨਾਲ ਚਲਾ ਲੈਣਗੇ ਪਰ ਇਹ ਦੇਸ਼ ਕਿਸੇ ਦੇ ਬਾਪ ਦੀ ਜਾਗੀਰ ਨਹੀਂ ਹੈ। ਇਹ 140 ਕਰੋੜ ਲੋਕਾਂ ਦਾ ਦੇਸ਼ ਹੈ।

ਇਹ ਵੀ ਪੜ੍ਹੋ : ਖੁਸ਼ੀਆਂ ਦੇ ਮੌਕੇ 'ਤੇ ਘਰ 'ਚ ਪੈ ਗਏ ਵੈਣ, ਅੱਜ Birthday ਵਾਲੇ ਦਿਨ ਹੋਵੇਗਾ ਅੰਤਿਮ ਸੰਸਕਾਰ (ਤਸਵੀਰਾਂ)

ਇਹ ਆਜ਼ਾਦੀ ਸਾਨੂੰ ਸ. ਭਗਤ ਸਿੰਘ, ਰਾਜਗੁਰੂ, ਸੁਖਦੇਵ ਵਰਗੇ ਸ਼ਹੀਦਾਂ ਨੇ ਕੁਰਬਾਨੀਆਂ ਦੇ ਕੇ ਲੈ ਕੇ ਦਿੱਤੀ ਹੈ। ਇਹ ਕੀ ਸਮਝਦੇ ਹਨ ਕਿ ਜਿਹੜੀ ਮਰਜ਼ੀ ਪਾਰਟੀ ਦੇ ਆਗੂ ਨੂੰ ਅੰਦਰ ਕਰ ਦਿਓ, ਜਿਹੜੀ ਮਰਜ਼ੀ ਪਾਰਟੀ ਦੇ ਖ਼ਾਤਿਆਂ ਨੂੰ ਫਰੀਜ਼ ਕਰ ਦਿਓ, ਇੰਝ ਨਹੀਂ ਚੱਲੇਗਾ। ਮੁੱਖ ਮੰਤਰੀ ਨੇ ਸ਼ਾਇਰਾਨਾ ਅੰਦਾਜ਼ 'ਚ ਕਿਹਾ, 'ਹਕੂਮਤ ਵੋ ਕਰਤੇ ਹੈਂ, ਜਿਨਕਾ ਦਿਲੋਂ ਪਰ ਰਾਜ ਹੋਤਾ ਹੈ, ਯੂੰ ਕਹਿਨੇ ਕੋ ਤੋ ਮੁਰਗੇ ਕੇ ਸਿਰ ਪੇ ਵੀ ਤਾਜ ਹੋਤਾ ਹੈ'।

ਇਹ ਵੀ ਪੜ੍ਹੋ : ਪੰਜਾਬ 'ਚ ਭਲਕੇ ਤੋਂ ਬਦਲੇਗਾ ਸਕੂਲਾਂ ਦਾ ਸਮਾਂ, ਜਾਣੋ ਕੀ ਹੋਵੇਗੀ ਨਵੀਂ Timing

ਉਨ੍ਹਾਂ ਕਿਹਾ ਕਿ ਭਾਜਪਾ ਵਾਲੇ ਆਪਣੀ ਔਕਾਤ 'ਚ ਰਹਿਣ। ਕੋਈ ਪਤਾ ਨਹੀਂ ਕਿਸ ਘਰ 'ਚ ਲੋਕਾਂ ਨੇ ਕਿਸ ਨੂੰ ਪਹੁੰਚਾਉਣਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਪਤਨੀ ਸੁਨੀਤਾ ਕੇਜਰੀਵਾਲ ਨੇ ਬਹੁਤ ਦੁੱਖ ਝੱਲੇ ਹਨ ਪਰ ਫਿਰ ਵੀ ਉਨ੍ਹਾਂ 'ਚ ਬਹੁਤ ਹੌਂਸਲਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਭ ਤੋਂ ਵਧੀਆ ਗੱਲ ਲੋਕਾਂ ਦਾ ਪਿਆਰ ਹੁੰਦਾ ਹੈ, ਇਹ ਤਾੜੀਆ ਕਿਸੇ ਨੂੰ ਐਵੇਂ ਹੀ ਨਹੀਂ ਮਿਲਦੀਆਂ ਅਤੇ ਦਿਹਾੜੀਆਂ ਦੇ ਕੇ ਮੋਦੀ-ਮੋਦੀ ਕਰਾਉਣਾ ਬਹੁਤ ਸੌਖਾ ਹੈ।

ਉਨ੍ਹਾਂ ਕਿਹਾ ਕਿ ਭਾਜਪਾ ਵਾਲੇ ਦੇਸ਼ ਦੇ ਟੁਕੜੇ-ਟੁਕੜੇ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਤਾਂ ਗ੍ਰਿਫ਼ਤਾਰ ਕਰ ਲਓਗੇ ਪਰ ਉਨ੍ਹਾਂ ਦੀ ਸੋਚ ਨੂੰ ਕਿਵੇਂ ਗ੍ਰਿਫ਼ਤਾਰ ਕਰੋਗੇ, ਜੋ ਲੱਖਾਂ ਕੇਜਰੀਵਾਲ ਦੇਸ਼ 'ਚ ਪੈਦਾ ਹੋ ਗਏ ਹਨ, ਉਨ੍ਹਾਂ ਨੂੰ ਕਿਹੜੀਆਂ ਜੇਲ੍ਹਾਂ 'ਚ ਕੈਦ ਕਰੋਗੋ? ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਇੰਡੀਆ ਗਠਜੋੜ ਨਾਲ ਇਕੱਠੇ ਹਾਂ ਅਤੇ ਇਹ ਦੇਖ ਕੇ ਕਈਆਂ ਦੇ ਤਾਂ ਕੈਮਰੇ ਵੀ ਕੰਬ ਗਏ ਹੋਣਗੇ ਕਿ ਅਸੀਂ ਇਕੱਠੇ ਕਿਉਂ ਬੈਠ ਗਏ। ਉਨ੍ਹਾਂ ਨੇ ਸਭ ਨੂੰ ਇਕੱਠੇ ਹੋ ਕੇ ਭਾਜਪਾ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਲਈ ਕਿਹਾ। ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਦੀ ਹਰ ਗੱਲ ਝੂਠ ਨਿਕਲ ਰਹੀ ਹੈ ਅਤੇ ਇਹ ਜ਼ਿਆਦਾ ਦਿਨ ਨਹੀਂ ਚੱਲੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 


Babita

Content Editor

Related News