‘ਪਾਪਾ, ਮੈਨੂੰ ਜਲਦੀ ਜੇਲ ’ਚੋਂ ਬਾਹਰ ਕੱਢੋ...’, ਕੁਝ ਦੇਰ ਬਾਅਦ ਬਾਥਰੂਮ ’ਚ ਟੂਟੀ ਨਾਲ ਲਟਕਦੀ ਮਿਲੀ ਲਾਸ਼
Thursday, Apr 25, 2024 - 05:48 AM (IST)
ਨੈਸ਼ਨਲ ਡੈਸਕ– ਅਲਵਰ ਕੇਂਦਰੀ ਜੇਲ ’ਚ ਸਜ਼ਾ ਕੱਟ ਰਹੇ ਇਕ ਕੈਦੀ ਨੇ ਬਾਥਰੂਮ ’ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਇਸ ਘਟਨਾ ਤੋਂ ਬਾਅਦ ਜੇਲ ਪ੍ਰਸ਼ਾਸਨ ’ਚ ਹੜਕੰਪ ਮੱਚ ਗਿਆ। ਸੂਚਨਾ ਮਿਲਦਿਆਂ ਹੀ ਜੇਲ ਸਟਾਫ ਮੌਕੇ ’ਤੇ ਪਹੁੰਚ ਗਿਆ ਤੇ ਕੈਦੀ ਨੂੰ ਫਾਹੇ ਤੋਂ ਹੇਠਾਂ ਉਤਾਰ ਕੇ ਹਸਪਤਾਲ ਪਹੁੰਚਾਇਆ। ਜਿਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੈਦੀ ਨੇ ਆਪਣੇ ਪਿਤਾ ਨੂੰ ਫੋਨ ’ਤੇ ਕਿਹਾ ਸੀ ਕਿ ਮੈਨੂੰ ਜੇਲ ’ਚੋਂ ਬਾਹਰ ਕੱਢਿਆ ਜਾਵੇ। ਮ੍ਰਿਤਕ ਦੇ ਪਿਤਾ ਨੇ ਆਪਣੇ ਪੁੱਤਰ ਦੀ ਹੱਤਿਆ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਬਾਥਰੂਮ ’ਚ 5 ਫੁੱਟ ਦੀ ਉਚਾਈ ’ਤੇ ਨਾਲਾ ਬਣਿਆ ਹੋਇਆ ਹੈ, ਉਥੇ ਕੋਈ ਖ਼ੁਦਕੁਸ਼ੀ ਕਿਵੇਂ ਕਰ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਧੀਰੇਂਦਰ (21 ਸਾਲ) 10 ਜਨਵਰੀ 2024 ਨੂੰ ਪੋਕਸੋ ਐਕਟ ਦੇ ਇਕ ਮਾਮਲੇ ’ਚ ਜੇਲ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਤੋਂ ਆਏ ਨੌਜਵਾਨ ਦਾ ਦੋਸਤਾਂ ਨੇ ਕੀਤਾ ਕਤਲ, ਫਲਾਈਓਵਰ ਹੇਠਾਂ ਸੁੱਟੀ ਲਾਸ਼, CCTV ’ਚ ਘਟਨਾ ਕੈਦ
24 ਅਪ੍ਰੈਲ ਨੂੰ ਉਸ ਦੀ ਲਾਸ਼ ਜੇਲ ਦੇ ਬਾਥਰੂਮ ਦੀ ਟੂਟੀ ਨਾਲ ਲਟਕਦੀ ਮਿਲੀ ਸੀ। ਦੱਸਿਆ ਜਾ ਰਿਹਾ ਹੈ ਕਿ ਬਾਥਰੂਮ ਸਾਫ਼ ਕਰਨ ਗਏ ਇਕ ਕੈਦੀ ਨੇ ਇਸ ਦੀ ਸੂਚਨਾ ਜੇਲ ਪ੍ਰਸ਼ਾਸਨ ਨੂੰ ਦਿੱਤੀ। ਤੁਰੰਤ ਜੇਲ ਸਟਾਫ਼ ਧੀਰੇਂਦਰ ਨੂੰ ਹਸਪਤਾਲ ਲੈ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮਰਨ ਤੋਂ ਪਹਿਲਾਂ ਧਰਿੰਦਰ ਨੇ ਜੇਲ ਦੇ ਐੱਸ. ਟੀ. ਡੀ. ਬੂਥ ਤੋਂ ਆਪਣੇ ਪਿਤਾ ਨੂੰ ਫੋਨ ਕਰਕੇ ਕਿਹਾ ਸੀ ਕਿ ਪਾਪਾ, ਮੈਨੂੰ ਜੇਲ ’ਚੋਂ ਬਾਹਰ ਕੱਢੋ ਤੇ ਮੇਰੀ ਜ਼ਮਾਨਤ ਜਲਦੀ ਕਰਵਾ ਦਿਓ। ਇਸ ’ਤੇ ਉਸ ਦੇ ਪਿਤਾ ਨੇ ਕਿਹਾ ਸੀ ਕਿ ਉਹ ਜਲਦੀ ਹੀ ਜੇਲ ਤੋਂ ਬਾਹਰ ਆ ਜਾਵੇਗਾ। ਕੁਝ ਘੰਟਿਆਂ ਬਾਅਦ ਪਿਤਾ ਨੂੰ ਸੂਚਨਾ ਮਿਲੀ ਕਿ ਉਸ ਦੇ ਪੁੱਤਰ ਨੇ ਜੇਲ ’ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ।
ਪਿਤਾ ਨੇ ਲਗਾਇਆ ਕਤਲ ਦਾ ਦੋਸ਼
ਮ੍ਰਿਤਕ ਦੇ ਪਿਤਾ ਨੇ ਸਰਪੰਚ ’ਤੇ ਸਾਜ਼ਿਸ਼ ਰਚਣ ਦੇ ਦੋਸ਼ ਲਾਏ ਹਨ। ਉਸ ਨੇ ਕਿਹਾ ਕਿ ਉਸ ਦੇ ਲੜਕੇ ਨੂੰ ਫਸਾਇਆ ਗਿਆ ਸੀ ਤੇ ਸਰਪੰਚ ਨੇ ਖੁੱਲ੍ਹ ਕੇ ਕਿਹਾ ਸੀ ਕਿ ਉਸ ਦੇ ਲੜਕੇ ਨੂੰ ਜੇਲ ਭੇਜਿਆ ਗਿਆ ਹੈ। ਪੁਲਸ ਨੇ ਮ੍ਰਿਤਕਾ ਦੇ ਪਿਤਾ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਮੈਜਿਸਟਰੇਟ ਦੀ ਹਾਜ਼ਰੀ ’ਚ ਮੈਡੀਕਲ ਬੋਰਡ ਰਾਹੀਂ ਲਾਸ਼ ਦਾ ਪੋਸਟਮਾਰਟਮ ਕਰਵਾਇਆ ਤੇ ਉਸ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।