ਤਿਹਾੜ ਜੇਲ੍ਹ 'ਚ ਬੰਦ CM ਕੇਜਰੀਵਾਲ ਨੂੰ ਰਾਹਤ, ਗੋਆ ਕੋਰਟ ਨੇ ਖਾਰਜ ਕੀਤੀ  FIR

04/06/2024 3:47:08 PM

ਨਵੀਂ ਦਿੱਲੀ- ਗੋਆ ਦੀ ਇਕ ਅਦਾਲਤ ਨੇ 2017 'ਚ ਗੋਆ ਵਿਧਾਨ ਸਭਾ ਚੋਣਾਂ ਦੌਰਾਨ ਦਿੱਤੇ ਗਏ ਵਿਵਾਦਪੂਰਨ ਬਿਆਨ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ਼ ਦਾਇਰ FIR ਨੂੰ ਖਾਰਜ ਕਰ ਦਿੱਤਾ ਹੈ। ਇਹ ਮਾਮਲਾ 2017 ਦੀਆਂ ਗੋਆ ਚੋਣਾਂ ਦੌਰਾਨ ਦਰਜ ਕੀਤਾ ਗਿਆ ਸੀ। ਕੇਜਰੀਵਾਲ ਨੇ ਕਿਹਾ ਸੀ ਕਿ ਪੈਸੇ ਸਾਰਿਆਂ ਤੋਂ ਲਓ ਅਤੇ ਵੋਟ ਝਾੜੂ ਨੂੰ ਪਾਓ। ਉਨ੍ਹਾਂ ਦੇ ਇਸ ਬਿਆਨ ਦੀ ਉਸ ਸਮੇਂ ਕਾਫੀ ਆਲੋਚਨਾ ਹੋਈ ਸੀ। ਵਿਰੋਧੀ ਧਿਰ ਦੀਆਂ ਪਾਰਟੀਆਂ ਨੇ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਨੂੰ ਘੇਰਿਆ ਸੀ। ਇਸ ਕੇਸ ਦੀ ਸੁਣਵਾਈ ਕਰੀਬ 7 ਸਾਲ ਤੋਂ ਚੱਲ ਰਹੀ ਸੀ। ਆਖ਼ਰਕਾਰ ਸ਼ਨੀਵਾਰ ਨੂੰ ਕੋਰਟ ਨੇ ਇਸ ਨੂੰ ਖਾਰਜ ਕਰ ਦਿੱਤਾ।

ਇਹ ਵੀ ਪੜ੍ਹੋ- ਬੈਂਕ ਬੈਲੇਂਸ ਜ਼ੀਰੋ; ਚੰਦਾ ਮੰਗ ਕੇ ਚੋਣ ਲੜ ਰਹੇ ਨੇਤਾਜੀ, ਲੋਕ ਆਖਦੇ ਨੇ ‘ਮਿਸਟਰ ਡੋਨੇਸ਼ਨ’

ਜਾਣਕਾਰੀ ਮੁਤਾਬਕ ਦਿੱਲੀ ਦੇ ਮੁੱਖ ਮੰਤਰੀ ਖਿਲਾਫ ਰਿਸ਼ਵਤਖੋਰੀ ਨਾਲ ਸਬੰਧਤ ਲੋਕ ਪ੍ਰਤੀਨਿਧਤਾ ਐਕਟ ਅਤੇ IPC ਦੀ ਧਾਰਾ 171 (ਈ) ਤਹਿਤ ਇਹ ਮਾਮਲਾ ਦਰਜ ਕੀਤਾ ਗਿਆ ਸੀ। ਜੁਡੀਸ਼ੀਅਲ ਮੈਜਿਸਟ੍ਰੇਟ ਪ੍ਰਥਮ ਸ਼੍ਰੇਣੀ ਨੇ ਵੀ ਉਨ੍ਹਾਂ ਨੂੰ ਨਵੰਬਰ ਵਿਚ ਸੰਮਨ ਜਾਰੀ ਕੀਤਾ ਸੀ। ਦੱਸ ਦੇਈਏ ਕਿ 'ਆਪ' ਨੇ 2017 ਅਤੇ 2022 'ਚ ਗੋਆ ਵਿਧਾਨ ਸਭਾ ਚੋਣਾਂ ਲੜੀਆਂ ਸਨ। 2017 ਵਿਚ ਪਾਰਟੀ ਇੱਕ ਵੀ ਸੀਟ ਨਹੀਂ ਜਿੱਤ ਸਕੀ ਸੀ, ਜਦੋਂ ਕਿ 2022 ਵਿੱਚ ਦੋ ਸੀਟਾਂ ਜਿੱਤੀਆਂ ਸਨ।

ਇਹ ਵੀ ਪੜ੍ਹੋ-  15,256 ਫੁੱਟ ਦੀ ਉੱਚਾਈ 'ਤੇ ਸਥਿਤ ਹੈ ਦੁਨੀਆ ਦਾ ਸਭ ਤੋਂ ਉੱਚਾ ਪੋਲਿੰਗ ਬੂਥ, ਵੋਟਰਾਂ 'ਚ ਹੁੰਦਾ ਹੈ ਖ਼ਾਸਾ ਉਤਸ਼ਾਹ

ਅਰਵਿੰਦ ਕੇਜਰੀਵਾਲ ਦਿੱਲੀ ਦੀ ਤਿਹਾੜ ਜੇਲ੍ਹ 'ਚ ਹਨ ਬੰਦ

ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਇਸ ਸਮੇਂ ਦਿੱਲੀ ਸ਼ਰਾਬ ਘੁਟਾਲੇ ਦੇ ਇੱਕ ਮਾਮਲੇ 'ਚ ਤਿਹਾੜ ਜੇਲ੍ਹ ਵਿਚ ਬੰਦ ਹਨ। ਉਸ ਨੂੰ ਈਡੀ ਨੇ ਪਿਛਲੇ ਮਹੀਨੇ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਸੀ। ਈਡੀ ਦਾ ਕਹਿਣਾ ਹੈ ਕਿ ਕੇਜਰੀਵਾਲ ਵੀ ਸ਼ਰਾਬ ਘੁਟਾਲੇ ਵਿਚ ਸ਼ਾਮਲ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News