'ਇੰਡੀਆ' ਮਹਾਰੈਲੀ: ਕੇਜਰੀਵਾਲ ਸੱਚੇ ਦੇਸ਼ ਭਗਤ ਹਨ, ਮੰਚ ਤੋਂ ਪਤਨੀ ਸੁਨੀਤਾ ਨੇ ਪੜ੍ਹਿਆ CM ਦਾ ਸੰਦੇਸ਼

Sunday, Mar 31, 2024 - 05:30 PM (IST)

'ਇੰਡੀਆ' ਮਹਾਰੈਲੀ: ਕੇਜਰੀਵਾਲ ਸੱਚੇ ਦੇਸ਼ ਭਗਤ ਹਨ, ਮੰਚ ਤੋਂ ਪਤਨੀ ਸੁਨੀਤਾ ਨੇ ਪੜ੍ਹਿਆ CM ਦਾ ਸੰਦੇਸ਼

ਨਵੀਂ ਦਿੱਲੀ- ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਐਤਵਾਰ ਯਾਨੀ ਕਿ ਅੱਜ 'ਇੰਡੀਆ' (ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ) ਗਠਜੋੜ ਦੇ ਨੇਤਾਵਾਂ ਦੀ ਮਹਾਰੈਲੀ ਹੋ ਰਹੀ ਹੈ। ਦਰਅਸਲ ਇਹ ਮਹਾਰੈਲੀ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿਚ ਹੋ ਰਹੀ ਹੈ। ਇਸ ਮਹਾਰੈਲੀ ਵਿਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਵੀ ਪਹੁੰਚੇ ਹਨ। ਮਹਾਰੈਲੀ ਦੌਰਾਨ ਸੁਨੀਤਾ ਕੇਜਰੀਵਾਲ ਨੇ ਮੁੱਖ ਮੰਤਰੀ ਦਾ ਸੰਦੇਸ਼ ਪੜ੍ਹ ਕੇ ਸੁਣਾਇਆ। ਸੁਨੀਤਾ ਨੇ ਕਿਹਾ ਕਿ ਕੇਜਰੀਵਾਲ ਇਕ ਸੱਚੇ ਦੇਸ਼ ਭਗਤ ਹਨ। ਸਾਨੂੰ ਸਾਰਿਆਂ ਨੂੰ ਮਿਲ ਕੇ ਨਵਾਂ ਭਾਰਤ ਬਣਾਉਣਾ ਹੈ। ਕੇਜਰੀਵਾਲ ਦੇਸ਼ ਲਈ ਲੜ ਰਹੇ ਹਨ। 

ਇਹ ਵੀ ਪੜ੍ਹੋ- 'ਇੰਡੀਆ' ਦੀ ਲੋਕਤੰਤਰ ਬਚਾਓ ਰੈਲੀ ਨਹੀਂ, ਪਰਿਵਾਰ ਬਚਾਓ, ਭ੍ਰਿਸ਼ਟਾਚਾਰ ਲੁਕਾਉਣ ਮਹਾਰੈਲੀ ਹੈ: ਭਾਜਪਾ

ਕੇਜਰੀਵਾਲ ਸ਼ੇਰ ਹੈ, ਉਨ੍ਹਾਂ ਨੂੰ ਜ਼ਿਆਦਾ ਦਿਨ ਜੇਲ੍ਹ ਵਿਚ ਨਹੀਂ ਰੱਖ ਸਕੋਗੇ। ਉਨ੍ਹਾਂ ਕਿਹਾ ਕਿ ਮੋਦੀ ਜੀ ਨੇ ਮੇਰੇ ਪਤੀ ਨੂੰ ਜੇਲ੍ਹ 'ਚ ਭੇਜ ਦਿੱਤਾ, ਕੀ ਉਨ੍ਹਾਂ ਨੇ ਠੀਕ ਕੀਤਾ? ਤੁਹਾਡੇ ਕੇਜਰੀਵਾਲ ਨੂੰ ਜ਼ਿਆਦਾ ਦਿਨ ਤੱਕ ਇਹ ਜੇਲ੍ਹ ਵਿਚ ਨਹੀਂ ਰੱਖ ਸਕਣਗੇ। ਕੇਜਰੀਵਾਲ ਸ਼ੇਰ ਹਨ, ਕਰੋੜਾਂ ਲੋਕਾਂ ਦੇ ਮਨ ਵਿਚ ਵਸਦੇ ਹਨ।

ਇਹ ਵੀ ਪੜ੍ਹੋ- ਮਥੁਰਾ 'ਚ ਦਿਲਚਸਪ ਹੋਇਆ ਚੋਣਾਵੀ ਮੁਕਾਬਲਾ, ਕਾਂਗਰਸ ਨੇ ਹੇਮਾ ਮਾਲਿਨੀ ਸਾਹਮਣੇ ਵਿਜੇਂਦਰ ਸਿੰਘ ਨੂੰ ਉਤਾਰਿਆ

ਇਸ ਦੌਰਾਨ ਕੇਜਰੀਵਾਲ ਵਲੋਂ 6 ਗਾਰੰਟੀਆਂ ਨੂੰ ਸੁਨੀਤਾ ਕੇਜਰੀਵਾਲ ਨੇ ਪੜ੍ਹ ਕੇ ਸੁਣਾਇਆ।  ਈਡੀ ਦੀ ਹਿਰਾਸਤ ਵਿਚ ਪਤੀ ਕੇਜਰੀਵਾਲ ਵਲੋਂ ਲਿਖੇ ਸੰਦੇਸ਼ ਨੂੰ ਪੜ੍ਹਦਿਆਂ ਸੁਨੀਤਾ ਕੇਜਰੀਵਾਲ ਨੇ ਕਿਹਾ ਕਿ ਜੇਕਰ ਸੱਤਾ ਵਿਚ ਆਏ ਤਾਂ ਵਿਰੋਧ ਧਿਰ ਦਾ ਗਠਜੋੜ 'ਇੰਡੀਆ' ਚੰਗੇ ਹਸਪਤਾਲਾਂ ਅਤੇ ਸਿੱਖਿਆ ਸਮੇਤ 6 ਗਾਰੰਟੀਆਂ ਨੂੰ ਪੂਰਾ ਕਰੇਗਾ।
ਦੇਸ਼ ਭਰ 'ਚ 24 ਘੰਟੇ ਬਿਜਲੀ ਦਿੱਤੀ ਜਾਵੇਗੀ।
ਪੂਰੇ ਦੇਸ਼ ਵਿਚ ਗਰੀਬਾਂ ਨੂੰ ਮੁਫ਼ਤ ਬਿਜਲੀ ਦੇਵਾਂਗੇ।
ਹਰ ਪਿੰਡ ਵਿਚ ਮੁਹੱਲਾ ਕਲੀਨਿਕ ਬਣਾਵਾਂਗੇ।
ਦਿੱਲੀ ਨੂੰ ਪੂਰਨ ਸੂਬੇ ਦਾ ਦਰਜ ਦੇਵਾਂਗੇ। 
ਕਿਸਾਨਾਂ ਨੂੰ MSP ਦੀ ਗਾਰੰਟੀ ਦੇਵਾਂਗੇ।
ਹਰ ਮੁਹੱਲੇ ਵਿਚ ਸਰਕਾਰੀ ਸਕੂਲ ਬਣਾਵਾਂਗੇ।

ਇਹ ਵੀ ਪੜ੍ਹੋ- ਰਾਸ਼ਟਰਪਤੀ ਨੇ ਘਰ ਜਾ ਕੇ ਅਡਵਾਨੀ ਨੂੰ 'ਭਾਰਤ ਰਤਨ' ਨਾਲ ਕੀਤਾ ਸਨਮਾਨਤ, PM ਮੋਦੀ ਵੀ ਰਹੇ ਮੌਜੂਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Tanu

Content Editor

Related News