ਸ਼ੂਟ ਦੌਰਾਨ ਅਦਾਕਾਰਾ ਕੈਟਰੀਨਾ ਕੈਫ ਨੇ ਕਰਵਾਇਆ ਕੋਰੋਨਾ ਟੈਸਟ, ਵੀਡੀਓ ਹੋਈ ਵਾਇਰਲ

Tuesday, Nov 24, 2020 - 11:10 AM (IST)

ਸ਼ੂਟ ਦੌਰਾਨ ਅਦਾਕਾਰਾ ਕੈਟਰੀਨਾ ਕੈਫ ਨੇ ਕਰਵਾਇਆ ਕੋਰੋਨਾ ਟੈਸਟ, ਵੀਡੀਓ ਹੋਈ ਵਾਇਰਲ

ਮੁੰਬਈ: ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਹੁਣ ਲਾਕਡਾਊਨ ਤੋਂ ਬਾਅਦ ਕੰਮ 'ਤੇ ਪਰਤ ਆਈ ਹੈ। ਇਸ ਦੌਰਾਨ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ, ਜੋ ਬਹੁਤ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਅਦਾਕਾਰਾ ਕੈਟਰੀਨਾ ਕੈਫ ਸ਼ੂਟ ਕਰਨ ਤੋਂ ਪਹਿਲਾਂ ਆਪਣਾ ਕੋਰੋਨਾ ਟੈਸਟ ਕਰਵਾਉਂਦੀ ਦਿਖ ਰਹੀ ਹੈ। ਇਹ ਵੀਡੀਓ ਹੁਣ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

PunjabKesari
ਕੈਟਰੀਨਾ ਕੈਫ ਨੇ ਖ਼ੁਦ ਹੀ ਆਪਣਾ ਕੋਰੋਨਾ ਟੈਸਟ ਕਰਵਾਇਆ ਹੈ। ਵੀਡੀਓ ਸ਼ੇਅਰ ਕਰਦੇ ਹੋਏ 
ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ-' ਸ਼ੂਟਿੰਗ 'ਤੇ ਜਾਣ ਤੋਂ ਪਹਿਲਾਂ ਟੈਸਟਿੰਗ ਲਾਜ਼ਮੀ ਹੈ। ਸਾਰਿਆਂ ਨੂੰ ਟੈਸਟ ਕਰਵਾਉਣਾ ਚਾਹੀਦਾ ਹੈ। ਇਸ ਵੀਡੀਓ 'ਚ, ਡਾਕਟਰ ਪੀ.ਪੀ.ਈ. ਕਿੱਟ 'ਚ ਅਦਾਕਾਰਾ ਕੈਟਰੀਨਾ ਦਾ ਕੋਰੋਨਾ ਵਾਇਰਸ ਟੈਸਟ ਕਰਦੇ ਦੇਖਿਆ ਜਾ ਸਕਦਾ ਹੈ।

PunjabKesari
ਕੈਟਰੀਨਾ ਇਕ ਵ੍ਹਾਈਟ ਆਊਟਫਿਟ 'ਚ ਦਿਖਾਈ ਦੇ ਰਹੀ ਹੈ। ਪਹਿਲਾਂ, ਉਹ ਟੈਸਟਿੰਗ ਦੇ ਦੌਰਾਨ ਆਰਾਮ ਨਾਲ ਬੈਠੀ ਹੁੰਦੀ ਹੈ ਅਤੇ ਟੈਸਟ ਹੁੰਦੇ ਹੀ ਹੱਸਣਾ ਸ਼ੁਰੂ ਕਰ ਦਿੰਦੀ ਹੈ। ਦੱਸ ਦੇਈਏ, ਕੈਟਰੀਨਾ ਹਾਲ ਹੀ 'ਚ ਮਾਲਦੀਵ ਤੋਂ ਵਾਪਸ ਆਈ ਹੈ। ਅਜਿਹੀ ਸਥਿਤੀ 'ਚ, ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ, ਉਸ ਨੇ ਕੋਰੋਨਾ ਟੈਸਟ ਕਰਵਾਇਆ ਹੈ।


author

Aarti dhillon

Content Editor

Related News