ਭਾਈਜਾਨ ਸਲਮਾਨ ਖਾਨ ਨੇ ਬਣਾਇਆ ਚੁੱਲ੍ਹੇ ’ਤੇ ਖਾਣਾ, ਵੀਡੀਓ ਹੋਈ ਵਾਇਰਲ

Thursday, Dec 31, 2020 - 10:57 AM (IST)

ਭਾਈਜਾਨ ਸਲਮਾਨ ਖਾਨ ਨੇ ਬਣਾਇਆ ਚੁੱਲ੍ਹੇ ’ਤੇ ਖਾਣਾ, ਵੀਡੀਓ ਹੋਈ ਵਾਇਰਲ

ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸਲਮਾਨ ਖਾਨ ਜੋ ਕਿ ਆਪਣੇ ਕਿਸੇ ਨਾ ਕਿਸੇ ਕੰਮ ਦੇ ਕਰਨ ਹਮੇਸ਼ਾ ਚਰਚਾ ’ਚ ਰਹਿੰਦੇ ਹਨ। ਸਲਮਾਨ ਖ਼ਾਨ ਆਪਣੀਆਂ ਫ਼ਿਲਮਾਂ ਦੇ ਨਾਲ-ਨਾਲ ਆਪਣੇ ਦੇਸੀ ਅੰਦਾਜ਼ ਕਰਕੇ ਵੀ ਜਾਣੇ ਜਾਂਦੇ ਹਨ। ਇਸ ਸਭ ਦੇ ਚੱਲਦੇ ਸਲਮਾਨ ਖ਼ਾਨ ਦਾ ਇਕ ਵੀਡੀਓ ਵਾਇਰਲ ਹੋਇਆ ਹੈ। ਜਿਸ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ਨੂੰ ਹੁਣ ਤੱਕ ਹਜ਼ਾਰਾਂ ਲੋਕਾਂ ਨੇ ਦੇਖਿਆ ਹੈ।

 

 
 
 
 
 
 
 
 
 
 
 
 
 
 
 
 

A post shared by Bina Kak (@kakbina)

ਵੀਡੀਓ ’ਚ ਸਲਮਾਨ ਖ਼ਾਨ ਚੁੱਲ੍ਹੇ ਤੇ ਖਾਣਾ ਬਨਾਉਂਦੇ ਹੋਏ ਨਜ਼ਰ ਆ ਰਹੇ ਹਨ। ਉਸ ਦੇ ਨਾਲ ਬੀਨਾ ਕਾਕ ਵੀ ਖੜ੍ਹੀ ਹੈ। ਬੀਨਾ ਸਲਮਾਨ ਨੂੰ ਮਸਾਲਿਆਂ ਵਾਲੀ ਕਟੋਰੀ ਦੇ ਰਹੀ ਹੈ। ਸਲਮਾਨ ਉਸ ਨੂੰ ਸਵਾਲ ਕਰਦੇ ਹਨ। ਦੱਸੋ ਇਹ ਕੀ ਹੈ ਇਹ ਦਹੀਂ ਹੈ ਅਤੇ ਥੋੜ੍ਹਾ ਜਿਹਾ ਘਾਹ ਪਾਇਆ ਹੈ। ਇਸ ਮਜ਼ਾਕ ਤੋਂ ਬਾਅਦ ਦੋਵੇਂ ਹੱਸ ਪੈਂਦੇ ਹਨ।

PunjabKesari

ਇਸ ਵੀਡੀਓ ਨੂੰ ਹੁਣ ਤੱਕ 50 ਹਜ਼ਾਰ ਲੋਕਾਂ ਨੇ ਦੇਖਿਆ ਹੈ। ਸਲਮਾਨ ਦਾ ਇਹ ਵੀਡੀਓ ਪੁਰਾਣਾ ਹੈ ਜਿਹੜਾ ਕਿ ਹੁਣ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਲੋਕ ਲਗਾਤਾਰ ਲਾਈਕ ਤੇ ਸ਼ੇਅਰ ਕਰ ਰਹੇ ਹਨ। ਸਲਮਾਨ ਨੇ ਹਾਲ ਹੀ ’ਚ ਇਕ ਫ਼ਿਲਮ ਦੀ ਸ਼ੂਟਿੰਗ ਕੀਤੀ ਹੈ ਜਿਸ ’ਚ ਉਹ ਸਰਦਾਰ ਦੇ ਕਿਰਦਾਰ ’ਚ ਨਜ਼ਰ ਆਉਣਗੇ। ਉਨ੍ਹਾਂ ਦਾ ਜਨਮਦਿਨ ਵੀ ਲੰਘ ਕੇ ਹਟਿਆ ਹੈ ਸਲਮਾਨ 55 ਸਾਲ ਦੇ ਹੋ ਗਏ ਹਨ।

 


author

Aarti dhillon

Content Editor

Related News