Sonu Sood ਦੀ ਫ਼ਿਲਮ ‘Fateh’ ਦਾ ਟੀਜ਼ਰ ਰਿਲੀਜ਼

Monday, Dec 09, 2024 - 04:50 PM (IST)

ਮੁੰਬਈ- ਪਾਲੀਵੁੱਡ ਤੋਂ ਅਦਾਕਾਰੀ ਸਫ਼ਰ ਦਾ ਅਗਾਜ਼ ਕਰਨ ਵਾਲੇ ਬਹੁ-ਪੱਖੀ ਅਦਾਕਾਰ ਸੋਨੂੰ ਸੂਦ ਅੱਜ ਬਾਲੀਵੁੱਡ ਦੇ ਟੌਪ ਸਿਤਾਰਿਆਂ 'ਚ ਆਪਣਾ ਸ਼ੁਮਾਰ ਕਰਵਾਉਣ 'ਚ ਸਫ਼ਲ ਰਹੇ ਹਨ, ਜੋ ਲੰਮੇਂ ਵਕਫ਼ੇ ਬਾਅਦ ਆਪਣੀ ਨਵੀਂ ਹਿੰਦੀ ਫਿਲਮ 'ਫ਼ਤਹਿ' ਦੁਆਰਾ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿਨ੍ਹਾਂ ਦੀ ਇਸ ਬਹੁ-ਚਰਚਿਤ ਫਿਲਮ ਦਾ ਟੀਜ਼ਰ ਅੱਜ ਜਾਰੀ ਹੋ ਗਿਆ ਹੈ।

ਇਹ ਵੀ ਪੜ੍ਹੋ- ਬਿਨਾਂ ਬਲਾਊਜ਼ ਦੀ ਸਾੜ੍ਹੀ ਨੇ URfi ਨੂੰ ਦਿੱਤਾ ਧੋਖਾ, Oops Moment ਦਾ ਹੋਈ ਸ਼ਿਕਾਰ

'ਜੀ ਸਟੂਡਿਓਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਕ੍ਰਾਈਮ-ਡਰਾਮਾ ਫਿਲਮ ਦਾ ਨਿਰਮਾਣ ਸੋਨੂੰ ਸੂਦ ਵੱਲੋਂ ਅਪਣੇ 'ਘਰੇਲੂ ਹੋਮ ਪ੍ਰੋਡੋਕਸ਼ਨ ਹਾਊਸ ਸ਼ਕਤੀ ਸਾਗਰ ਪ੍ਰੋਡੋਕਸ਼ਨ' ਦੇ ਬੈਨਰ ਹੇਠ ਕੀਤਾ ਗਿਆ ਹੈ, ਜਿਨ੍ਹਾਂ ਦੀ ਨਿਰਮਾਤਾ ਦੇ ਰੂਪ ਵਿੱਚ ਇਹ ਦੂਸਰੀ ਫਿਲਮ ਹੈ, ਜੋ ਇਸ ਤੋਂ ਪਹਿਲਾਂ ਤਮੰਨਾ ਭਾਟੀਆ ਅਤੇ ਪ੍ਰਭੂ ਦੇਵਾ ਸਟਾਰਰ ਬਹੁ-ਭਾਸ਼ਾਈ ਫਿਲਮ 'ਤੂਤਕ ਤੂਤਕ ਤੂਤੀਆ' ਵੀ ਨਿਰਮਿਤ ਕਰ ਚੁੱਕੇ ਹਨ।10 ਜਨਵਰੀ 2025 ਨੂੰ ਦੇਸ਼-ਵਿਦੇਸ਼ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਇਸ ਬਿੱਗ ਸੈੱਟਅਪ ਫਿਲਮ ਵਿੱਚ ਸੋਨੂੰ ਸੂਦ ਅਤੇ ਜੈਕਲਿਨ ਫਰਨਾਂਡਿਸ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਇਨ੍ਹਾਂ ਤੋਂ ਇਲਾਵਾ ਨਸੀਰੂਦੀਨ ਸ਼ਾਹ, ਸ਼ੀਬਾ ਅਕਾਸ਼ਦੀਪ, ਵਿਜੇ ਰਾਜ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਹਨ।

 

 
 
 
 
 
 
 
 
 
 
 
 
 
 
 
 

A post shared by Sonu Sood (@sonu_sood)

ਇਹ ਵੀ ਪੜ੍ਹੋ- ਗਾਇਕ ਹਿੰਮਤ ਸੰਧੂ ਨੇ ਖ਼ਾਸ ਅੰਦਾਜ਼ 'ਚ ਪਤਨੀ ਨੂੰ ਦਿੱਤੀ ਜਨਮਦਿਨ ਦੀ ਵਧਾਈ

ਪੰਜਾਬ ਦੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵੱਖ-ਵੱਖ ਹਿੱਸਿਆਂ ਤੋਂ ਇਲਾਵਾ ਹਿਮਾਚਲ ਪ੍ਰਦੇਸ਼, ਦਿੱਲੀ ਅਤੇ ਯੂਨਾਈਟਿਡ ਅਸਟੇਟ ਅਮਰੀਕਾ ਦੀਆਂ ਮਨਮੋਹਕ ਲੋਕੇਸ਼ਨਜ਼ ਉਪਰ ਫਿਲਮਾਈ ਗਈ ਉਕਤ ਫਿਲਮ ਦਾ ਨਿਰਦੇਸ਼ਨ ਵੀ ਸੋਨੂੰ ਸੂਦ ਵੱਲੋਂ ਕੀਤਾ ਗਿਆ ਹੈ, ਜੋ ਅਪਣੀ ਇਸ ਡਾਇਰੈਕਟੋਰੀਅਲ ਫਿਲਮ ਨਾਲ ਹਿੰਦੀ ਸਿਨੇਮਾ ਖੇਤਰ ਵਿੱਚ ਇੱਕ ਹੋਰ ਨਵੀਂ ਅਤੇ ਪ੍ਰਭਾਵੀ ਪਾਰੀ ਦੇ ਆਗਾਜ਼ ਵੱਲ ਵੀ ਵਧਣ ਜਾ ਰਹੇ ਹਨ।ਦੁਨੀਆ ਭਰ ਖਾਸ ਕਰ ਭਾਰਤ 'ਚ ਵੱਧ ਰਹੇ ਸਾਈਬਰ ਕ੍ਰਾਈਮ ਅਪਰਾਧ ਦੁਆਲੇ ਬੁਣੀ ਇੱਕ ਦਿਲਚਸਪ ਅਤੇ ਥ੍ਰਿਲਰ ਭਰਪੂਰ ਕਹਾਣੀ ਅਧਾਰਿਤ ਇਸ ਫਿਲਮ ਵਿੱਚ ਇੱਕ ਨਵੇਂ ਅਵਤਾਰ ਵਿੱਚ ਨਜ਼ਰ ਆਉਣਗੇ ਅਦਾਕਾਰ ਸੋਨੂੰ ਸੂਦ, ਜੋ ਅਪਣੀ ਇਸ ਫਿਲਮ ਅਤੇ ਕਿਰਦਾਰ ਨੂੰ ਲੈ ਕੇ ਖਾਸੇ ਉਤਸ਼ਾਹਿਤ ਨਜ਼ਰ ਆ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Priyanka

Content Editor

Related News