ਡਾਨ ਲੀ ਨੇ ਕੀਤਾ ‘ਸਲਾਰ: ਪਾਰਟ 2 ਸ਼ੌਰੇਯੰਗਾ ਪਰਵਮ’ ਦਾ ਪੋਸਟਰ ਸ਼ੇਅਰ

Monday, Nov 11, 2024 - 03:55 PM (IST)

ਡਾਨ ਲੀ ਨੇ ਕੀਤਾ ‘ਸਲਾਰ: ਪਾਰਟ 2 ਸ਼ੌਰੇਯੰਗਾ ਪਰਵਮ’ ਦਾ ਪੋਸਟਰ ਸ਼ੇਅਰ

ਮੁੰਬਈ- ਸਲਾਰ: ਪਾਰਟ 1 - ਸੀਜ਼ਫਾਇਰ’ ਨੇ ਜਾਰੀ ਹੁੰਦੇ ਹੀ ਹਲਚਲ ਮਚਾ ਦਿੱਤੀ। ਇਸ ਦਾ ਸੀਕਵਲ ‘ਸਲਾਰ: ਪਾਰਟ 2 ਸ਼ੌਰੇਯੰਗਾ ਪਰਵਮ’ ਪ੍ਰਚਲਿਤ ਫਿਲਮਾਂ ਵਿਚੋਂ ਇਕ ਬਣ ਗਈ ਹੈ। ਡਾਨ ਲੀ ਨੇ ਫਿਲਮ ਦਾ ਪੋਸਟਰ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤਾ ਹੈ ਅਤੇ ਇਸ ਨਾਲ ਹਰ ਪਾਸੇ ਨਵੀਂ ਹਲਚਲ ਸ਼ੁਰੂ ਹੋ ਗਈ ਹੈ। ਇੰਨਾ ਹੀ ਨਹੀਂ, ਹੁਣ ਲੋਕ ਹੈਰਾਨ ਹਨ ਕਿ ਕੀ ਡਾਨ ਲੀ ਇਸ ਫਿਲਮ ਦਾ ਹਿੱਸਾ ਹੋਣਗੇ ਜਾਂ ਨਹੀਂ, ਜਿਵੇਂ ਹੀ ਡਾਨ ਲੀ ਨੇ ‘ਸਲਾਰ: ਪਾਰਟ 2 ਸ਼ੌਰੇਯੰਗਾ ਪਰਵਮ’ ਦਾ ਪੋਸਟਰ ਸਾਂਝਾ ਕੀਤਾ, ਪ੍ਰਸ਼ੰਸਕਾਂ ਨੇ ਉਨ੍ਹਾਂ ਦੇ ਰੋਲ ਨੂੰ ਲੈ ਕੇ ਅੰਦਾਜ਼ੇ ਲਾਉਣੇ ਸ਼ੁਰੂ ਕਰ ਦਿੱਤੇ।

ਇਹ ਵੀ ਪੜ੍ਹੋ- ਪਹਿਲੀ ਵਾਰ ਛੋਟੇ ਸਿੱਧੂ ਨੂੰ ਵਿਆਹ ’ਚ ਲੈ ਕੇ ਪੁੱਜੇ ਪਿਤਾ ਬਲਕੌਰ ਤੇ ਮਾਤਾ ਚਰਨਕੌਰ

ਤੁਹਾਨੂੰ ਦੱਸ ਦੇਈਏ ਕਿ ਸਥਿਤੀ ਇਹ ਸੀ ਕਿ ਬਹੁਤ ਜ਼ਿਆਦਾ ਟ੍ਰੈਫਿਕ ਕਾਰਨ ਉਸ ਦਾ ਇੰਸਟਾਗ੍ਰਾਮ ਅਕਾਊਂਟ ਅਸਥਾਈ ਤੌਰ ’ਤੇ ਬਲਾਕ ਹੋ ਗਿਆ ਸੀ। ਡਾਨ ਲੀ ਹਾਲੀਵੁੱਡ ਦੇ ਸਭ ਤੋਂ ਵੱਡੇ ਸਿਤਾਰਿਆਂ ਵਿਚੋਂ ਇਕ ਹੈ ਅਤੇ ਪੂਰਬੀ ਏਸ਼ੀਆ ਵਿਚ ਉਨ੍ਹਾਂ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ। ਦਰਸ਼ਕਾਂ ਨੇ ਖ਼ਾਨਸਾਰ ਦੀ ਦੁਨੀਆਂ ਨੂੰ ਖੂਬ ਸਲਾਹਿਆ ਹੈ। ਫਿਲਮ ਇਕ ਹੈਰਾਨੀਜਨਕ ਮੋੜ ਦੇ ਨਾਲ ਖਤਮ ਹੁੰਦੀ ਹੈ, ਜੋ ਕਿ 2026 ਵਿਚ ਰਿਲੀਜ਼ ਹੋਣ ਵਾਲੀ ‘ਸਲਾਰ: ਪਾਰਟ 2 ਸ਼ੌਰੇਯੰਗਾ ਪਰਵਮ’ ਲਈ ਮੰਚ ਨੂੰ ਖੂਬਸੂਰਤੀ ਨਾਲ ਸੈੱਟ ਕਰਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News