ਮਹੇਸ਼ ਬਾਬੂ ਤੋਂ ਕਿਤੇ ਵੱਧ ਹੈ ਬਾਲੀਵੁੱਡ ਦੇ ਇਨ੍ਹਾਂ ਸਿਤਾਰਿਆਂ ਦੀ ਕਮਾਈ

05/12/2022 2:01:30 PM

ਮੁੰਬਈ (ਬਿਊਰੋ)– ‘ਬਾਲੀਵੁੱਡ ਮੈਨੂੰ ਅਫਾਰਡ ਨਹੀਂ ਕਰ ਸਕਦਾ’ ਕਹਿ ਕੇ ਸੁਰਖ਼ੀਆਂ ’ਚ ਆਉਣ ਵਾਲੇ ਮਹੇਸ਼ ਬਾਬੂ ਆਪਣੇ ਬਿਆਨ ਤੋਂ ਪਲਟੀ ਮਾਰ ਚੁੱਕੇ ਹਨ। ਹੁਣ ਮਹੇਸ਼ ਬਾਬੂ ਦਾ ਕਹਿਣਾ ਹੈ ਕਿ ਉਹ ਸਿਨੇਮਾ ਨਾਲ ਪਿਆਰ ਕਰਦੇ ਹਨ। ਸਾਊਥ ਸੁਪਰਸਟਾਰ ਨੂੰ ਜੋ ਕਹਿਣਾ ਸੀ, ਉਸ ਨੇ ਉਹ ਕਹਿ ਦਿੱਤਾ। ਹੁਣ ਅਸੀਂ ਤੁਹਾਨੂੰ ਬਾਲੀਵੁੱਡ ਦੇ ਟਾਪ ਸਿਤਾਰਿਆਂ ਦੀ ਫੀਸ ਦੱਸਦੇ ਹਾਂ। ਇਸ ਤੋਂ ਬਾਅਦ ਤੁਸੀਂ ਖ਼ੁਦ ਫ਼ੈਸਲਾ ਕਰ ਸਕਦੇ ਹੋ ਕਿ ਮਹੇਸ਼ ਬਾਬੂ ਬਾਲੀਵੁੱਡ ’ਚ ਐਂਟਰੀ ਲੈਣ ਲਾਇਕ ਹਨ ਜਾਂ ਨਹੀਂ।

ਅਕਸ਼ੇ ਕੁਮਾਰ ਬਾਲੀਵੁੱਡ ਦੇ ਸਭ ਤੋਂ ਵੱਧ ਫੀਸ ਲੈਣ ਵਾਲੇ ਸਿਤਾਰਿਆਂ ’ਚੋਂ ਇਕ ਹਨ। ਰਿਪੋਰਟ ਮੁਤਾਬਕ ਅਕਸ਼ੇ ਨੇ ‘ਸਿੰਡਰੈਲਾ’ ਲਈ 135 ਕਰੋੜ ਰੁਪਏ ਫੀਸ ਲਈ ਹੈ। ਉਥੇ ਮਹੇਸ਼ ਬਾਬੂ ਇਕ ਫ਼ਿਲਮ ਲਈ 55 ਤੋਂ 80 ਕਰੋੜ ਰੁਪਏ ਫੀਸ ਲੈਂਦੇ ਹਨ।

ਦੁਨੀਆ ਭਰ ’ਚ ਸ਼ਾਹਰੁਖ ਖ਼ਾਨ ਦਾ ਕੀ ਰੁਤਬਾ ਹੈ, ਇਹ ਹਰ ਕੋਈ ਜਾਣਦਾ ਹੈ। ਕਿੰਗ ਖ਼ਾਨ ਚਾਰਮਿੰਗ ਪਰਸਨੈਲਿਟੀ ਨਾਲ ਕਰੋੜਾਂ ਦਿਲਾਂ ’ਤੇ ਰਾਜ ਕਰਦੇ ਹਨ। ਉਥੇ ਜੇਕਰ ਉਨ੍ਹਾਂ ਦੀ ਪ੍ਰੋਫੈਸ਼ਨਲ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਕੋਈ ਵੀ ਫ਼ਿਲਮ ਕਰਨ ਲਈ ਉਸ ਫ਼ਿਲਮ ਦੀ ਕਮਾਈ ਦਾ 60 ਫੀਸਦੀ ਹਿੱਸਾ ਲੈਂਦੇ ਹਨ। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਮਾਈ ਦੇ ਮਾਮਲੇ ’ਚ ਕਿੰਗ ਖ਼ਾਨ ਅੱਗੇ ਹਨ ਜਾਂ ਮਹੇਸ਼ ਬਾਬੂ।

ਇਹ ਖ਼ਬਰ ਵੀ ਪੜ੍ਹੋ : ਦੁਨੀਆ ਭਰ ਦੇ ਇਨ੍ਹਾਂ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ ਫ਼ਿਲਮ ‘ਸੌਂਕਣ ਸੌਂਕਣੇ’

ਸ਼ਾਹਰੁਖ ਖ਼ਾਨ ਵਾਂਗ ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖ਼ਾਨ ਬਿਹਤਰੀਨ ਫ਼ਿਲਮਾਂ ਕਰਦੇ ਹਨ। ਆਮਿਰ ਦੀ ਕਿਸੇ ਵੀ ਫ਼ਿਲਮ ’ਚ 75 ਫੀਸਦੀ ਹਿੱਸੇਦਾਰੀ ਹੁੰਦੀ ਹੈ। ਯਾਨੀ ਫ਼ਿਲਮ ਦੀ ਕਮਾਈ ਕੁਝ ਵੀ ਹੋਵੇ, 75 ਫੀਸਦੀ ਹਿੱਸਾ ਆਮਿਰ ਕੋਲ ਹੁੰਦਾ ਹੈ, ਜਦਕਿ ਮਹੇਸ਼ ਬਾਬੂ 80 ਕਰੋੜ ਰੁਪਏ ’ਚ ਹੀ ਖ਼ੁਸ਼ ਹੋ ਜਾਂਦੇ ਹਨ।

ਸਲਮਾਨ ਖ਼ਾਨ ਦੇਸ਼ ਦੇ ਟਾਪ ਸਿਤਾਰਿਆਂ ’ਚ ਸ਼ੁਮਾਰ ਹਨ, ਜਿਨ੍ਹਾਂ ਦਾ ਨਾਂ ਤੇ ਕੰਮ ਦੋਵੇਂ ਬੋਲਦੇ ਹਨ। 2016 ’ਚ ਸਲਮਾਨ ‘ਸੁਲਤਾਨ’ ਲਈ 100 ਕਰੋੜ ਰੁਪਏ ਫੀਸ ਲੈਣ ਵਾਲੇ ਪਹਿਲੇ ਸਿਤਾਰੇ ਸਨ। ਇਸ ਤੋਂ ਬਾਅਦ 2017 ’ਚ ਉਨ੍ਹਾਂ ਨੇ ‘ਟਾਈਗਰ ਜ਼ਿੰਦਾ ਹੈ’ ਲਈ 130 ਕਰੋੜ ਰੁਪਏ ਚਾਰਜ ਕੀਤੇ। ਯਸ਼ ਰਾਜ ਫ਼ਿਲਮਜ਼ ਦੇ ਬੈਨਰ ਹੇਠ ਬਣੀਆਂ ਫ਼ਿਲਮਾਂ ਲਈ ਸਲਮਾਨ ਨੇ 60 ਤੋਂ 70 ਫੀਸਦੀ ਕਮਾਈ ਲੈਣ ਦੀ ਡੀਲ ਕੀਤੀ ਸੀ।

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।

 

 

 

 

 

 


Rahul Singh

Content Editor

Related News