ਸ਼ਾਹਰੁਖ ਦੀ ਪਤਨੀ ਗੌਰੀ ਖ਼ਾਨ ਹੈ ਕਰੋੜਾਂ ਦੀ ਮਾਲਕਨ, ਮਿਹਨਤ ਤੇ ਸਿਆਣਪ ਨਾਲ ਮੰਨਤ ਨੂੰ ਬਣਾਇਆ ਮਹਿਲ

Monday, Oct 09, 2023 - 11:05 AM (IST)

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਖ਼ਾਨ ਦੀ ਪਤਨੀ ਗੌਰੀ ਖ਼ਾਨ ਗਲੈਮਰ ਵਰਲਡ ਦਾ ਹਿੱਸਾ ਨਾ ਹੋਣ ਦੇ ਬਾਵਜੂਦ ਉਹ ਬੀ-ਟਾਊਨ ਦੀ ਸਭ ਤੋਂ ਸਟਾਇਲਿਸ਼ ਸਟਾਰ ਪਤਨੀ ਹੈ। ਗੌਰੀ ਖ਼ਾਨ ਨੇ ਆਪਣੇ ਬਿਜਨੈੱਸ ਨਾਲ ਦੁਨੀਆ ਭਰ ’ਚ ਨਾਂ ਕਮਾਇਆ ਹੈ। ਗੌਰੀ ਖ਼ਾਨ ਦੀ ਜ਼ਿੰਦਗੀ 'ਚ ਕਈ ਉਤਰਾਅ-ਚੜ੍ਹਾਅ ਆਏ। ਗੌਰੀ ਖ਼ਾਨ ਐਕਟਿੰਗ ਦੀ ਦੁਨੀਆ ਤੋਂ ਦੂਰ ਰਹਿੰਦੀ ਹੈ ਪਰ ਉਹ ਹਮੇਸ਼ਾ ਆਪਣੇ ਕੰਮ ਕਰਕੇ ਲਾਈਮਲਾਈਟ 'ਚ ਰਹਿੰਦੀ ਹੈ। ਇੰਟੀਰੀਅਰ ਡਿਜ਼ਾਈਨ ਦੇ ਖੇਤਰ 'ਚ ਗੌਰੀ ਖ਼ਾਨ ਕਾਫ਼ੀ ਸਫ਼ਲ ਰਹੀ ਹੈ। ਅੱਜ ਉਹ ਬਿਜ਼ਨੈੱਸ ਵੂਮੈਨ ਹੋਣ ਦੇ ਨਾਲ-ਨਾਲ ਨਿਰਮਾਤਾ ਵੀ ਹੈ।

ਪੰਜਾਬੀ ਪਰਿਵਾਰ ’ਚ ਹੋਇਆ ਜਨਮ
ਗੌਰੀ ਖ਼ਾਨ ਦਾ ਜਨਮ 8 ਅਕਤੂਬਰ 1970 ਨੂੰ ਪੰਜਾਬੀ ਫੈਮਿਲੀ 'ਚ ਹੋਇਆ ਸੀ। ਉਹ ਦਿੱਲੀ ਦੀ ਰਹਿਣ ਵਾਲੀ ਹੈ। ਉਨ੍ਹਾਂ ਨੇ ਆਪਣੀ ਪੜ੍ਹਾਈ ਇੱਥੋ ਹੀ ਪੂਰੀ ਕੀਤੀ ਹੈ। ਦਿੱਲੀ ਦੇ ਲੇਡੀ ਸ਼੍ਰੀ ਰਾਮ ਕਾਲਜ 'ਚ ਹਿਸਟਰੀ ਦੀ ਬੀ. ਏ. ਆਨਰਜ਼ ਕਰਨ ਤੋਂ ਬਾਅਦ ਗੌਰੀ ਨੇ ਨੈਸ਼ਨਲ ਇੰਸਟੀਚਿਊਟ ਆਫ ਫੈਸ਼ਨ ਟੈਕਨਾਲੋਜੀ ਤੋਂ ਇੰਟੀਰੀਅਰ ਡਿਜ਼ਾਈਨ 'ਚ ਕੋਰਸ ਕੀਤਾ।

PunjabKesari

ਵਿਆਹ ਤੋਂ ਬਾਅਦ ਸ਼ਿਫ਼ਟ ਹੋਏ ਮੁੰਬਈ
ਗੌਰੀ ਖ਼ਾਨ ਛਿੱਬਰ 1991 'ਚ ਸ਼ਾਹਰੁਖ ਖ਼ਾਨ ਨਾਲ ਵਿਆਹ ਤੋਂ ਬਾਅਦ ਗੌਰੀ ਖ਼ਾਨ ਬਣ ਗਈ। ਉਹ ਆਪਣੇ ਪਤੀ ਨਾਲ ਮੁੰਬਈ ਆਈ ਸੀ। ਮੁੰਬਈ 'ਚ ਆਪਣਾ ਕਾਰੋਬਾਰ ਸਥਾਪਤ ਕਰਨ ਤੋਂ ਬਾਅਦ ਗੌਰੀ ਖ਼ਾਨ ਨੇ ਆਪਣੇ ਪਤੀ ਸ਼ਾਹਰੁਖ ਨਾਲ ਮਿਲ ਕੇ 2002 'ਚ ਆਪਣੀ ਪ੍ਰੋਡਕਸ਼ਨ ਕੰਪਨੀ ਰੈੱਡ ਚਿਲੀਜ਼ ਇੰਟਰਟੇਨਮੈਂਟ ਦੀ ਸਥਾਪਨਾ ਕੀਤੀ। ਗੌਰੀ ਖ਼ਾਨ ਨੇ ਹਿੰਦੀ ਸਿਨੇਮਾ 'ਚ ਬਤੌਰ ਨਿਰਮਾਤਾ ਫ਼ਿਲਮ 'ਮੈਂ ਹੂੰ ਨਾ' ਨਾਲ ਪ੍ਰਵੇਸ਼ ਕੀਤਾ।

PunjabKesari

ਡਿਜ਼ਾਈਨਰ ਨਾਲ ਬਣੀ ਪ੍ਰੋ਼ਡਿਊਸਰ
ਇਸ ਫ਼ਿਲਮ ਨੂੰ ਫਰਾਹ ਖ਼ਾਨ ਨੇ ਡਾਇਰੈਕਟ ਕੀਤਾ ਸੀ। ਫ਼ਿਲਮ 'ਚ ਸ਼ਾਹਰੁਖ ਖ਼ਾਨ, ਅੰਮ੍ਰਿਤਾ ਰਾਓ, ਸੁਸ਼ਮਿਤਾ ਸੇਨ ਸਮੇਤ ਕਈ ਸਿਤਾਰੇ ਮੌਜੂਦ ਸਨ। ਇਹ ਫ਼ਿਲਮ ਬਾਕਸ ਆਫਿਸ 'ਤੇ ਸੁਪਰਹਿੱਟ ਸਾਬਤ ਹੋਈ। ਇਸ ਤੋਂ ਬਾਅਦ ਗੌਰੀ ਖ਼ਾਨ ਨੇ 'ਓਮ ਸ਼ਾਂਤੀ ਓਮ', 'ਪਹੇਲੀ', 'ਬਿੱਲੂ', 'ਚੇਨਈ ਐਕਸਪ੍ਰੈਸ', 'ਬਦਲਾ', 'ਰਈਸ' ਅਤੇ 'ਜਵਾਨ' ਵਰਗੀਆਂ ਫ਼ਿਲਮਾਂ ਦਾ ਨਿਰਮਾਣ ਕੀਤਾ। 'ਜਵਾਨ' ਦੀ ਸ਼ਾਨਦਾਰ ਸਫ਼ਲਤਾ ਤੋਂ ਬਾਅਦ ਗੌਰੀ ਸ਼ਾਹਰੁਖ ਦੀ ਆਉਣ ਵਾਲੀ ਫ਼ਿਲਮ 'ਡੰਕੀ' ਨੂੰ ਵੀ ਪ੍ਰੋਡਿਊਸ ਕਰ ਰਹੀ ਹੈ।

PunjabKesari

ਮੰਨਤ ਨੂੰ ਖ਼ੁਦ ਕੀਤਾ ਡਿਜ਼ਾਈਨ
ਪ੍ਰੋਡਿਊਸਰ ਬਣਨ ਤੋਂ ਬਾਅਦ ਗੌਰੀ ਖ਼ਾਨ ਇੱਕ ਇੰਟੀਰੀਅਰ ਡਿਜ਼ਾਈਨਰ ਬਣ ਗਈ ਤੇ ਇਸ ਦੀ ਸ਼ੁਰੂਆਤ ਉਸ ਦੇ ਆਲੀਸ਼ਾਨ ਘਰ ਮੰਨਤ ਤੋਂ ਹੋਈ। ਸ਼ਾਹਰੁਖ ਖ਼ਾਨ ਨੇ 2001 'ਚ ਮੁੰਬਈ 'ਚ ਇੱਕ ਘਰ ਖਰੀਦਿਆ ਸੀ। ਸ਼ਾਹਰੁਖ ਨੇ ਇਕ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੇ ਇਹ ਘਰ ਖਰੀਦਿਆ ਸੀ ਪਰ ਇਸ ਦੇ ਇੰਟੀਰੀਅਰ ਲਈ ਉਨ੍ਹਾਂ ਕੋਲ ਪੈਸੇ ਨਹੀਂ ਸਨ। ਉਸ ਸਮੇਂ ਸ਼ਾਹਰੁਖ ਨੇ ਆਪਣੀ ਪਤਨੀ ਗੌਰੀ ਖ਼ਾਨ ਨੂੰ 6 ਮੰਜ਼ਿਲਾ ਘਰ ਦਾ ਇੰਟੀਰੀਅਰ ਕਰਨ ਲਈ ਕਿਹਾ। ਗੌਰੀ ਨੇ ਬੜੀ ਮਿਹਨਤ ਤੇ ਸਿਆਣਪ ਨਾਲ ਮੰਨਤ ਦਾ ਸ਼ਾਨਦਾਰ ਇੰਟੀਰੀਅਰ ਬਣਾਇਆ ਹੈ। ਅੱਜ ਉਹ ਘਰ ਮਹਿਲ ਜਾਪਦਾ ਹੈ। ਇਸ ਤੋਂ ਬਾਅਦ ਗੌਰੀ ਨੇ ਇੰਟੀਰੀਅਰ ਦੇ ਖੇਤਰ 'ਚ ਖ਼ੁਦ ਨੂੰ ਅੱਗੇ ਵਧਾਇਆ। ਸਾਲ 2010 ’ਚ ਗੌਰੀ ਨੇ ਆਪਣੀ ਦੋਸਤ ਸੁਜ਼ੈਨ ਖ਼ਾਨ ਨਾਲ ਇੱਕ ਇੰਟੀਰੀਅਰ ਪ੍ਰੋਜੈਕਟ 'ਤੇ ਕੰਮ ਕੀਤਾ। ਗੌਰੀ ਖ਼ਾਨ ਤੇ ਸੁਜ਼ੈਨ ਨੇ ਮਿਲ ਕੇ 'ਦਿ ਚਾਰਕੋਲ ਫਾਊਂਡੇਸ਼ਨ' ਵੀ ਲਾਂਚ ਕੀਤਾ ਹੈ।

PunjabKesari

ਲਾਂਚ ਕੀਤਾ ਆਪਣਾ ਡਿਜ਼ਾਈਨਿੰਗ ਸਟੋਰ
ਸਾਲ 2014 ’ਚ ਗੌਰੀ ਨੇ ਵਰਲੀ ਮੁੰਬਈ 'ਚ 'ਦਿ ਡਿਜ਼ਾਈਨ ਸੇਲ' ਨਾਂ ਦਾ ਆਪਣਾ ਪਹਿਲਾ ਸਟੋਰ ਲਾਂਚ ਕੀਤਾ। ਤਿੰਨ ਸਾਲ ਬਾਅਦ ਗੌਰੀ ਨੇ ਡਿਜ਼ਾਈਨ ਸਟੂਡੀਓ ਗੌਰੀ ਖ਼ਾਨ ਡਿਜ਼ਾਈਨਜ਼ ਲਾਂਚ ਕੀਤਾ। ਗੌਰੀ ਖ਼ਾਨ ਹੁਣ ਤੱਕ ਕਈ ਬਾਲੀਵੁੱਡ ਸਿਤਾਰਿਆਂ ਦੇ ਘਰ ਡਿਜ਼ਾਈਨ ਕਰ ਚੁੱਕੀ ਹੈ। ਮੁਕੇਸ਼ ਅੰਬਾਨੀ ਤੇ ਨੀਤਾ ਅੰਬਾਨੀ ਦੇ ਘਰ ਐਂਟੀਲੀਆ, ਕਰਨ ਜੌਹਰ ਦਾ ਬੰਗਲਾ ਤੇ ਆਲੀਆ ਭੱਟ ਦੀ ਵੈਨਿਟੀ ਵੈਨ ਤੋਂ ਲੈ ਕੇ ਸਿਧਾਰਥ ਮਲਹੋਤਰਾ ਦੇ ਘਰ ਤੱਕ ਵੀ ਗੌਰੀ ਨੇ ਡਿਜ਼ਾਈਨ ਕੀਤਾ ਹੈ।

PunjabKesari

ਕਰੋੜਾਂ ਦੀ ਜਾਇਦਾਦ ਦੀ ਮਾਲਕਨ ਹੈ ਗੌਰੀ ਖ਼ਾਨ 
ਗੌਰੀ ਖ਼ਾਨ ਦਾ ਡਿਜ਼ਾਈਨਿੰਗ ਸਟੋਰ 150 ਕਰੋੜ ਰੁਪਏ ਦਾ ਹੈ। ਉਹ ਬਾਲੀਵੁੱਡ ਦੀ ਸਭ ਤੋਂ ਅਮੀਰ ਸਟਾਰ ਪਤਨੀ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਗੌਰੀ ਖ਼ਾਨ ਕੋਲ 1600 ਕਰੋੜ ਰੁਪਏ ਦੀ ਕੁਝ ਜਾਇਦਾਦ ਹੈ। ਉਹ ਮੁੰਬਈ ਤੋਂ ਦਿੱਲੀ, ਅਲੀਬਾਗ, ਲੰਡਨ, ਦੁਬਈ ਤੇ ਲਾਸ ਏਂਜਲਸ ਤੱਕ ਕਰੋੜਾਂ ਦੀ ਜਾਇਦਾਦ ਦੇ ਮਾਲਕ ਹਨ। ਇਸ ਦੇ ਨਾਲ ਹੀ ਗੌਰੀ ਕੋਲ ਕਈ ਲਗਜ਼ਰੀ ਕਾਰਾਂ ਜਿਵੇਂ ਬੈਂਟਲੇ ਕਾਂਟੀਨੈਂਟਲ ਜੀ.ਟੀ. ਹਨ।

PunjabKesari


sunita

Content Editor

Related News